4 ਮਹੀਨੇ ''ਚ ਲਾਂਚ ਹੋਣਗੇ ਟਾਪ ਦੇ 4 ਸਮਾਰਟ ਫੋਨ, ਸਤੰਬਰ ''ਚ ਆਵੇਗਾ iPhone 11

06/26/2019 1:53:44 PM

ਗੈਜੇਟ ਡੈਸਕ– ਆਈਫੋਨ ਦੀ ਨਵੀਂ ਸੀਰੀਜ਼ ਦੀ ਲਾਂਚਿੰਗ ਟੈੱਕ ਜਗਤ ’ਚ ਸਾਲ ਦੇ ਸਭ ਤੋਂ ਵੱਡੇ ਈਵੈਂਟ ’ਚੋਂ ਇਕ ਮੰਨੇ ਜਾਂਦੇ ਹਨ। ਮੰਨਿਆ ਜਾ ਰਿਹਾ ਹੈ ਕਿ ਐਪਲ ਇਸ ਸਾਲ ਸਤੰਬਰ ’ਚ ਆਈਫੋਨ 11 ਸੀਰੀਜ਼ ਲਾਂਚ ਕਰੇਗੀ। ਇਸ ਵਾਰ ਪ੍ਰੀਮੀਅਮ ਸੈਗਮੈਂਟ ’ਚ ਆਈਫੋਨ ਨੂੰ ਹੋਰ ਵੱਡੀਆਂ ਕੰਪਨੀਆਂ ਦੇ ਪ੍ਰੋਡਕਟ ਤੋਂ ਸਖਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਅਗਲੇ ਚਾਰ ਮਹੀਨਿਆਂ ’ਚ ਸੈਮਸੰਗ, ਹੁਵਾਵੇਈ, ਗੂਗਲ ਅਤੇ ਸੋਨੀ ਵੀ ਆਪਣੇ ਹਾਈ ਐਂਡ ਸਮਾਰਟਫੋਨ ਲਾਂਚ ਕਰਨ ਵਾਲੀਆਂ ਹਨ। ਇਨ੍ਹਾਂ ਡਿਵਾਈਸਿਜ਼ ਦੀਆਂ ਖੂਬੀਆਂ ਅਤੇ ਸੰਭਾਵਿਤ ਕੀਮਤ ’ਤੇ ਇਕ ਨਜ਼ਰ। 

PunjabKesari

ਆਈਫੋਨ 11- ਤਿੰਨ ਡਿਵਾਈਸ ਲਾਂਚ ਕਰ ਸਕਦੀ ਹੈ ਐਪਲ
ਆਈਫੋਨ 11 ’ਚ ਆਈ.ਓ.ਐੱਸ. 13 ਓ.ਐੱਸ. ਦੀ ਮੌਜੂਦਗੀ ਹੋਵੇਗੀ। ਨਾਲ ਹੀ ਐਪਲ ਪਹਿਲੀ ਵਾਰ ਟ੍ਰਿਪਲ ਰੀਅਰ ਕੈਮਰਾ ਦੇਣ ਜਾ ਰਹੀ ਹੈ। ਬੈਟਰੀ ਸਾਈਜ਼ ਵੀ ਹੁਣ ਤਕ ਲਾਂਚ ਹੋਏ ਆਈਫੋਨ ਦੇ ਮੁਕਾਬਲੇ ਜ਼ਿਆਦਾ ਹੋਵੇਗਾ। ਆਈਫੋਨ 11 ਸੀਰੀਜ਼ ਤਹਿਤ ਤਿੰਨ ਵੱਖ-ਵੱਖ ਡਿਵਾਈਸ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਕੀਮਤ 70 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤਕ ਹੋ ਸਕਦੀ ਹੈ। 

PunjabKesari

ਗੂਗਲ ਪਿਕਸਲ 4- ਕਲਰ ਕੈਪਚਰ ਲਈ ਸਭ ਤੋਂ ਬਿਹਤਰ ਐਂਡਰਾਇਡ ਫੋਨ
ਮੰਨਿਆ ਜਾ ਰਿਹਾ ਹੈ ਕਿ ਪਿਕਸਲ 4 ਫੋਨ ਅਕਤੂਬਰ ’ਚ ਦੋ ਵੇਰੀਐਂਟ ’ਚ ਲਾਂਚ ਹੋ ਸਕਦਾ ਹੈ। ਐਪਲ ਦੀ ਤਰ੍ਹਾਂ ਗੂਗਲ ਵੀ ਇਸ ਵਾਰ ਸਿੰਗਲ ਰੀਅਰ ਕੈਮਰਾ ਦੀ ਥਾਂ ਟ੍ਰਿਪਲ ਰੀਅਰ ਕੈਮਰਾ ਲਿਆ ਸਕਦੀ ਹੈ। ਕਲਰ ਕੈਪਚਰ ਦੇ ਮਾਮਲੇ ’ਚ ਗੂਗਲ ਪਿਕਸਲ ਹੁਣ ਤਕ ਦਾ ਸਭ ਤੋਂ ਬਿਹਤਰੀਨ ਐਂਡਰਾਇਡ ਫੋਨ ਸਾਬਤ ਹੋ ਸਕਦਾ ਹੈ। ਅਮਰੀਕਾ ’ਚ ਇਸ ਦੀ ਕੀਮਤ 70 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। 

PunjabKesari

ਗਲੈਕਸੀ ਫੋਲਡ- ਸੈਮਸੰਗ ਦੇ ਸਾਹਮਣੇ ਸਕਰੀਨ ਸੁਧਾਰਨ ਦੀ ਚੁਣੌਤੀ
ਸੈਮਸੰਗ ਅਪ੍ਰੈਲ ’ਚ ਗਲੈਕਸੀ ਫੋਲਡ ਲਾਂਚ ਕਰਨ ਵਾਲੀ ਸੀ ਪਰ ਪ੍ਰੀਵਿਊ ਮਾਡਲ ’ਚ ਸਕਰੀਨ ਟੁੱਟਣ ਦੀਆਂ ਘਟਨਾਵਾਂ ਤੋਂ ਬਾਅਦ ਇਸ ਨੂੰ ਟਾਲ ਦਿੱਤਾ ਗਿਆ। ਹੁਣ ਇਹ ਅਗਸਤ ’ਚ ਪੇਸ਼ ਹੋ ਸਕਦਾ ਹੈ। ਸਮਾਰਟਫੋਨ ਮੋਡ ’ਚ ਇਸ ਦਾ ਸਕਰੀਨ ਸਾਈਜ਼ 4.6 ਇੰਚ ਹੈ। ਉਥੇ ਹੀ ਅਨਫੋਲਡ ਕਰਨ ਤੋਂ ਬਾਅਦ ਟੈਬਲੇਟ ਮੋਡ ’ਚ ਇਹ 7.3 ਇੰਚ ਦਾ ਹੋ ਜਾਂਦਾ ਹੈ। ਇਸ ਦੀ ਕੀਮਤ ਕਰੀਬ 1 ਲੱਖ, 37 ਹਜ਼ਾਰ ਰੁਪਏ ਹੋ ਸਕਦੀ ਹੈ। 

PunjabKesari

ਹੁਵਾਵੇਈ ਮੇਟ ਐਕਸ- ਟ੍ਰੇਡ ਵਾਰ ਕਾਰਨ ਲਾਂਚਿੰਗ ’ਚ ਹੋਈ ਦੇਰੀ
ਅਮਰੀਕਾ-ਚੀਨ ਟ੍ਰੇਡ ਵਾਰ ਕਾਰਨ ਇਸ ਦੀ ਲਾਂਚਿੰਗ ’ਚ ਦੇਰੀ ਹੋਈ। ਹੁਣ ਖਬਰ ਆ ਰਹੀ ਹੈ ਕਿ ਇਹ ਫੋਨ ਸਤੰਬਰ ’ਚ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ 5ਜੀ ਡਿਵਾਈਸ ਹੋਵੇਗਾ। ਹਲਾਂਕਿ ਇਹ 4ਜੀ ਸਰਵਿਸ ਨੂੰ ਵੀ ਸਪੋਰਟ ਕਰੇਗਾ। ਫੋਲਡਿਡ ਮੋਡ ’ਚ 6.6 ਇੰਚ ਦਾ ਅਤੇ ਅਨਫੋਲਡਿਡ ਮੋਡ ’ਚ ਇਹ 8 ਇੰਚ ਦਾ ਹੋਵੇਗਾ। ਇਸ ਦੀ ਕੀਮਤ 1 ਲੱਖ, 86 ਹਜ਼ਾਰ ਰੁਪਏ ਹੋ ਸਕਦੀ ਹੈ। 


Related News