2016 ਦੀਆਂ 4 ਬੈਸਟ ਬਜਟ ਬਾਈਕਸ, ਕੀਮਤ 40,000 ਰੁਪਏ ਤੋਂ ਵੀ ਘੱਟ
Monday, Jun 27, 2016 - 03:09 PM (IST)

ਜਲੰਧਰ— ਅੱਜ ਵੀ ਭੱਜ-ਦੌੜ ਭਰੀ ਜ਼ਿੰਦਗੀ ''ਚ ਬਾਈਕ ਸਭ ਲਈ ਜ਼ਰੂਰੀ ਹੋ ਗਈ ਹੈ। ਉਂਝ ਤਾਂ ਅੱਜਕਲ ਕਰੀਬ-ਕਰੀਬ ਹਰ ਬਾਈਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਆਉਂਦੀ ਹੈ ਪਰ ਇਹ ਕੀਮਤ ਉਨ੍ਹਾਂ ਦੇ ਘੱਟ ਬਜਟ ''ਚ ਫਿੱਟ ਨਹੀਂ ਬੈਠਦੀ। ਇਸ ਗੱਲ ਨੂੰ ਧਿਆਨ ''ਚ ਰੱਖਦੇ ਹੋਏ ਅਸੀਂ ਬਜਟ ਬਾਈਕਸ ਦੀ ਇਕ ਲਿਸਟ ਬਣਾਈ ਹੈ ਜਿਨ੍ਹਾਂ ਦੀ ਕੀਮਤ 40 ਹਜ਼ਾਰ ਰੁਪਏ ਤੋਂ ਵੀ ਘੱਟ ਹੈ। ਘੱਟ ਕੀਮਤ ਦੀਆਂ ਇਹਬਾਈਕਸ ਨੇ ਸਿਰਫ ਦੇਖਣ ''ਚ ਸਿੰਪਲ ਹਨ ਸਗੋਂ ਇਨ੍ਹਾਂ ਦੀ ਮਾਈਲੇਜ 60 ਹਜ਼ਾਰ ਰੁਪਏ ਵਾਲੀਆਂ ਬਾਈਕਸ ਤੋਂ ਬਿਹਤਰ ਹੈ।
1. ਬਜਾਜ ਸੀ.ਟੀ. 100 (Bajaj CT100) -
ਬਜਾਜ (Bajaj) ਦੀ ਇਹ ਸਭ ਤੋਂ ਸਸਤੀ ਬਾਈਕ ਹੈ। ਪਲੇਨ ਬਾਡੀ ਅਤੇ ਸਿੰਪਲ ਡਿਜ਼ਾਈਨ ਵਾਲੀ ਇਹ ਬਾਈਕ ਆਪਣੀ ਘੱਟ ਕੀਮਤ ਅਤੇ ਕਿਫਾਇਤੀ ਮਾਈਲੇਜ਼ ਦੇ ਚੱਲਦੇ ਘੱਟ ਬਜਟ ਵਾਲੇ ਗਾਹਕਾਂ ਲਈ ਇਕਦਮ ਫਿੱਟ ਹੈ।
ਇੰਜਣ-
ਇਸ ਮੋਟਰਸਾਈਕਲ ''ਚ 99.27cc ਦਾ 4 ਸਟ੍ਰੇਕ, ਏਅਰ-ਕੂਲਡ ਇੰਜਣ ਲੱਗਾ ਹੈ ਜੋ 8.1bhp ਦੀ ਪਾਵਰ ਅਤੇ 8.05 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਹ ਬਾਈਕ 4 ਵੱਖ-ਵੱਖ ਰੰਗਾਂ ''ਚ ਮੁਹੱਈਆ ਹੈ।
ਕੀਮਤ-
ਇਸ ਬਾਈਕ ਦੀ ਕੀਮਤ 34,356 ਰੁਪਏ (ਐਕਸ ਸ਼ੋਅਰੂਮ ਦਿੱਲੀ) ਹੈ। ਜੇਕਰ ਬਾਈਕ ''ਚ ਅਲਾਏ ਵ੍ਹੀਲ ਚਾਹੁੰਦੇ ਹੋ ਤਾਂ ਤੁਹਾਨੂੰ 3 ਹਜ਼ਾਰ ਰੁਪਏ ਜ਼ਿਆਦਾ ਖਰਚ ਕਰਨੇ ਪੈਣਗੇ।
ਟਾਪ ਸਪੀਡ-
ਇਸ ਬਾਈਕ ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਅਤੇ ਮਾਈਲੇਜ 85.9 ਕਿਲੋਮੀਟਰ ਪ੍ਰਤੀ ਲੀਟਰ ਦੇ ਕਰੀਬ ਹੈ।
2. ਹੀਰੋ ਐੱਚ.ਐੱਫ. ਡਾਨ (Hero HF Down)-
ਇਸ ਲਿਸਟ ''ਚ ਹੀਰੋ ਮੋਟੋਕਾਰਪ (Hero Motocoorp) ਦਾ ਨਾਂ ਨਾ ਹੋਵੇ ਤਾਂ ਸਾਡੇ ਪਾਠਕਾਂ ਨੂੰ ਸ਼ਾਇਦ ਇਹ ਗੱਲ ਰਾਸ ਨਹੀਂ ਆਏਗੀ। ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਇਹ ਨਾਂ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਮੋਟਰਸਾਈਕਲ ਦਾ ਹੈ। ਉਂਝ ਤਾਂ ਹੀਰੋ ਦੀ ਸਪਲੈਂਡਰ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਮੋਟਰਸਾਈਕਲ ਹੈ ਪਰ ਇਸ ਸਮੇਂ ਗੱਲ ਹੋ ਰਹੀ ਹੈ ਸਭ ਤੋਂ ਸਸਤੀ ਬਾਈਕ ਦੀ। ਇਸ ਲਿਸਟ ''ਚ ਵੱਖਰਾ ਨਾਂ ਹੈ ਹੀਰੋ ਮੋਟੋਕਾਰਪ ਦੀ ਐੱਚ.ਐੱਫ. ਡਾਨ ਦਾ।
ਇੰਜਣ-
ਇਸ ਮੋਟਰਸਾਈਕਲ ''ਚ 97.6cc ਦਾ ਏਅਰ-ਕੂਲਡ, 4 ਸਟ੍ਰੋਕ ਇੰਜਣ ਲੱਗਾ ਹੈ ਜੋ 8.6bhp ਦੀ ਪਾਵਰ ਦੇ ਨਾਲ 8nm ਦਾ ਟਾਰਕ ਪੈਦਾ ਕਰਦਾ ਹੈ। ਇਹ ਬਾਈਕ ਤੁਹਾਨੂੰ 5 ਵੱਖ-ਵੱਖ ਰੰਗਾਂ ''ਚ ਮਿਲੇਗੀ।
ਕੀਮਤ-
ਇਸ ਬਾਈਕ ਦੀ ਕੀਮਤ 39,470 ਰੁਪਏ (ਐਕਸ ਸ਼ੋਅਰੂਮ ਦਿੱਲੀ) ਹੈ।
ਟਾਪ ਸਪੀਡ-
ਇਸ ਬਾਈਕ ਦੀ ਟਾਪ ਸਪੀਡ 87 ਕਿਲੋਮੀਟਰ ਪ੍ਰਤੀ ਘੰਟਾ ਅਤੇ ਮਾਈਲੇਜ 82.9 ਕਿਲੋਮੀਟਰ ਪ੍ਰਤੀ ਲੀਟਰ ਹੈ।
3. ਟੀ.ਵੀ.ਐੱਸ. ਸਟਾਰ ਸਪੋਰਟ (TVS Star Sport)-
ਨੌਜਵਾਨਾਂ ਲਈ ਖਾਸ ਤੌਰ ''ਤੇ ਇਸ ਬਾਈਕ ਨੂੰ ਬਣਾਇਆ ਗਿਆ ਹੈ। ਸਪੋਰਟੀ ਸਟਾਈਲ, ਨਵੇਂ ਗ੍ਰਾਫਿਕਸ, ਘੱਟ ਕੀਮਤ ਅਤੇ ਭਾਰਤੀ ਕ੍ਰਿਕਟ ਟੀਮ ਦੇ ਵਿਰਾਟ ਕੋਹਲੀ ਦੇ ਨਾਂ ਨੇ ਇਸ ਬਾਈਕ ਨੂੰ ਕਾਫੀ ਘੱਟ ਸਮੇਂ ''ਚ ਹੀ ਕਾਫੀ ਮਸ਼ਹੂਰ ਬਣਾ ਦਿੱਤਾ ਹੈ।
ਇੰਜਣ-
ਇਸ ਮਿਡ ਸੈਗਮੈਂਟ ਬਾਈਕ ''ਚ 99.7cc ਦਾ ਏਅਰ-ਕੂਲਡ, 4 ਸਟ੍ਰੋਕ ਇੰਜਣ ਲੱਗਾ ੈਹ ਜੋ 7.6bhp ਦੀ ਪਾਵਰ ਦੇ ਨਾਲ 7.5nm ਦਾ ਟਾਰਕ ਪੈਦਾ ਕਰਦਾ ਹੈ।
ਕੀਮਤ-
ਇਸ ਬਾਈਕ ਦੀ ਸ਼ੁਰੂਆਤੀ ਕੀਮਤ 37 ਹਜ਼ਾਰ ਰੁਪਏ (ਐਕਸ ਸ਼ੋਅਰੂਮ ਦਿੱਲੀ) ਹੈ। ਇਹ ਬਾਈਕ 4 ਰੰਗਾਂ ਦੇ ਵਿਕਲਪ ''ਚ ਮੁਹੱਈਆ ਹੈ।
ਟਾਪ ਸਪੀਡ-
ਇਸ ਦੀ ਟਾਪ ਸਪੀਡ 85 ਕਿਲੋਮੀਟਰ ਪ੍ਰਤੀ ਘੰਟਾ ਅਤੇ ਮਾਈਲੇਜ 85 ਕਿਲੋਮੀਟਰ ਪ੍ਰਤੀ ਲੀਟਰ ਦੇ ਕਰੀਬ ਹੈ।
4. ਹੋਂਡਾ ਨਵੀ-
ਕੁਝ ਅਲੱਗ ਦਿਸਣ ਦੀ ਚਾਹਤ ਰੱਖਣ ਵਾਲਿਆਂ ਲਈ ਹੋਂਡਾ (Honda) ਦੀ ਇਹ ਨਵੀਂ ਸਕੂਟਰ ਘੱਟ ਬਾਈਕ ਹੈ। ਇਸ ਵਿਚ ਆਮ ਮੋਟਰਸਾਈਕਲ ਦੀ ਤਰ੍ਹਾਂ ਇੰਜਣ ਅੱਗੇ ਨਾ ਹੋ ਕੇ ਵਿਚਕਾਰ ਦਿੱਤਾ ਗਿਆ ਹੈ। ਘੱਟ ਹਾਈਟ ਵਾਲਿਆਂ ਲਈ ਇਹ ਇਕ ਬਿਹਤਰ ਵਿਕਲਪ ਹੈ। ਉਂਝ ਓਵਰਆਲ ਦੇਖਿਆ ਜਾਵੇ ਤਾਂ ਇਸ ਨੂੰ ਇਕ ਐਡਵੈਂਚਰ ਸਪੋਰਟਸ ਬਾਈਕ ਵਰਗਾ ਡਿਜ਼ਾਈਨ ਦਿੱਤਾ ਗਿਆ ਹੈ।
ਇੰਜਣ-
ਇਸ ਬਾਈਕ ''ਚ 109.19cc ਦਾ 4 ਸਟ੍ਰੋਕ ਐੱਸ.ਆਈ. ਇੰਜਣ ਲੱਗਾ ਹੈ ਜੋ 7.94bhp ਦੀ ਪਾਵਰ ਅਤੇ 8.96nm ਦਾ ਟਾਰਕ ਪੈਦਾ ਕਰਦਾ ਹੈ।
ਕੀਮਤ-
ਇਸ ਮੋਟਰਸਾਈਕਲ ਦੀ ਕੀਮਤ 39,500 ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਪਰ ਤੁਹਾਨੂੰ ਇਸ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਇਹ ਬਾਈਕ ਅਜੇ ਵਿਕਰੀ ਲਈ ਮੁਹੱਈਆ ਨਹੀਂ ਹੋਈ ਹੈ।