ਇਹ ਹਨ ਇਸ ਸਾਲ ਸਭ ਤੋਂ ਜ਼ਿਆਦਾ ਚਰਚਾ ''ਚ ਰਹੇ ਸਮਾਰਟਫੋਨ
Sunday, Jul 10, 2016 - 01:17 PM (IST)

ਜਲੰਧਰ : ਸੈਮਸੰਗ ਦੀ ਗਲੈਕਸੀ ਸੀਰੀਜ਼ ਦੇ ਐੱਸ7 ਤੇ ਐੱਸ 7 ਐੱਜ ਨੇ ਸੈਮਸੰਗ ਨੂੰ ਇਕ ਵਾਰ ਫਿਰ ਬੁਲੰਦੀਆਂ ''ਤੇ ਲਿਆ ਖੜ੍ਹਾ ਕੀਤਾ ਹੈ। ਇਨ੍ਹਾਂ ਦੋਵੇਂ ਫੋਂਸ ਦੀ ਵਿੱਕਰੀ ਕਰਕੇ ਸੈਮਸੰਗ ਨੂੰ ਪਿਛਲੇ 2 ਸਾਲਾ ''ਚ ਹੋਇਆ ਵਿੱਤੀ ਘਾਟਾ ਪੂਰਾ ਹੋ ਚੁੱਕਾ ਹੈ ਪਰ ਫਿਰ ਵੀ ਸਾਲ 2016 ''ਚ ਸਭ ਤੋਂ ਮਸ਼ਹੂਰ ਫੋਂਸ ਦੀ ਗਿਣਤੀ ''ਚ ਇਹ ਫੋਨ ਪਹਿਲੇ ਨੰਬਰ ''ਤੇ ਨਹੀਂ ਹੈ।
ਮਸ਼ਹੂਰ ਬੈਂਚ-ਮਾਰਕ ਵੈੱਬਸਾਈਟ ਐਂਟਿਊੁਟਿਊ ਵੱਲੋਂ ਪੇਸ਼ ਕੀਤੀ ਗਈ ਦੁਨੀਆ ਦੇ ਸਭ ਤੋਂ ਮਸ਼ਹੂਰ ਸਮਾਰਟਫੋਨਾਂ ਦੀ ਲਿਸਟ ''ਚ ਪਹਿਲੇ ਨੰਬਰ ਦੇ ਸੈਮਸੰਗ ਹੀ ਹੈ ਪਰ ਸਭ ਤੋਂ ਜ਼ਿਆਦਾ ਚਰਚਾ ''ਚ ਰਿਹਾ ਫੋਨ ਗਲੈਕਸੀ ਐੱਸ7 ਤੇ ਐੱਸ 7 ਐੱਜ ਨਹੀਂ ਬਲਕਿ ਨੋਟ 5 ਹੈ। ਹਾਲਾਂਕਿ ਸਭ ਤੋਂ ਜ਼ਿਆਦਾ ਚਰਚਾ ''ਚ ਰਹੇ ਸਮਾਰਟਫੋਂਸ ''ਚ ਪਹਿਲੇ 4 ਫੋਨ ਸੈਮਸੰਗ ਦੇ ਹੀ ਹਨ। ਇਸ ਪੂਰੀ ਲਿਸਟ ਨੂੰ ਤੁਸੀਂ ਉੱਪਰ ਦਿੱਤੇ ਗ੍ਰਾਫ ''ਚ ਦੇਖ ਸਕਦੇ ਹੋ। ਨੋਟ 5 ਨੂੰ ਅਗਸਤ 2015 ''ਚ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਸੈਮਸੰਗ ਵੱਲੋਂ ਕਈ ਡਿਵਾਈਜ਼ਾਂ ਲਾਂਚ ਕੀਤੀਆਂ ਗਈਆਂ ਪਰ ਇਸ ਨੇ ਲੋਕਾਂ ''ਚ ਆਪਣੀ ਚਰਚਾ ਬਣਾਏ ਰੱਖੀ ਹੈ। ਹੁਣ 6 ਜੀ. ਬੀ. ਰੈਮ ਵਾਲੇ ਨੋਟ 7 ਦਾ ਲੋਕਾਂ ਵੱਲੋਂ ਬੇਸਬ੍ਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਨੂੰ ਸਾਊਥ ਕੋਰੀਆ ''ਚ 2 ਅਗਸਤ ''ਚ ਲਾਂਚ ਕੀਤਾ ਜਾ ਸਕਦਾ ਹੈ।