ਅੱਜ ਤੋਂ Xiomi Redmi Note 4 ਦੀ ਪ੍ਰੀ-ਆਰਡਰ ਬੂਕਿੰਗ ਸ਼ੁਰੂ

Friday, Mar 31, 2017 - 12:38 PM (IST)

ਅੱਜ ਤੋਂ Xiomi Redmi Note 4 ਦੀ ਪ੍ਰੀ-ਆਰਡਰ ਬੂਕਿੰਗ ਸ਼ੁਰੂ
ਜਲੰਧਰ- ਸ਼ਿਓਮੀ ਨੂੰ ਫਲੈਸ਼ ਸੇਲ ਮਾਡਲ ਨਾਲ ਵੱਡੀ ਸਫਲਤਾ ਹਾਸਲ ਹੋਈ ਹੈ। 31 ਮਾਰਚ ਤੋਂ ਸ਼ਿਓਮੀ ਰੈੱਡਮੀ ਨੋਟ4 ਦੇ ਪ੍ਰੀ-ਆਰਡਰ ਸ਼ੁਰੂ ਹੋਣਗੇ ਅਤੇ ਫਲੈਸ਼ ਸੇਲ ''ਚ ਸ਼ਿਓਮੀ ਦੇ ਪ੍ਰੋਡੈਕਟ ਚੰਦ ਸੈਕਿੰਡ ''ਚ ਵਿਕ ਜਾਂਦੇ ਹਨ ਅਤੇ ਇਸ ਤੋਂ ਬਾਅਦ ਮੀ ਫੈਂਸ ਨੂੰ ਅਗਲੀ ਸੇਲ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਕੰਪਨੀ ਹੁਣ ਹੌਲੀ-ਹੌਲੀ ਫਲੈਸ਼ ਸੇਲ ਸਿਸਟਮ ਦੇ ਖਤਮ ਕਰਨ ਦੀ ਕੋਸ਼ਿਸ਼ ''ਚ ਹੈ ਅਤੇ ਇਸ ਦੇ ਤਹਿਤ ਮੀਡਾਟਕਾਮ ''ਤੇ ਆਨਲਾਈਡ ਪ੍ਰੀ-ਆਰਡਰ ਦੀ ਸ਼ੁਰੂਆਤ ਕੀਤੀ ਗਈ ਹੈ। 
ਕੰਪਨੀ ਦਾ ਦਾਅਵਾ ਹੈ ਕਿ ਰੈੱਡਮੀ ਨੋਟ 4 ਲਈ ਪ੍ਰੀ-ਬੂਕਿੰਗ ਕਰਾਉਣ ਵਾਲੇ ਗਾਹਕਾਂ ਨੂੰ ਆਨਲਾਈਨ ਪੇਮੈਂਟ ਕਰਨਾ ਹੋਵੇਗਾ, ਜਿਸ ਦੇ 5 ਦਿਨ ਬਾਅਦ ਸਮਾਰਟਫੋਨ ਮਿਲੇਗਾ। ਕੈਸ਼ ਆਨ ਡਿਲਿਵਰੀ ਦਾ ਆਪਸ਼ਨ ਮਿਲੇਗਾ। ਸਮਾਰਟਫੋਨ ਦੀ ਸ਼ਿਪਿੰਗ ਤੋਂ ਪਹਿਲਾਂ ਆਰਡਰ ਕੈਂਸਿਲ ਕੀਤਾ ਜਾ ਸਕਦਾ ਹੈ ਅਤੇ  ਸਿਰਫ ਇਕ ਸਮਾਰਟਫੋਨ ਲਈ ਹੀ ਪ੍ਰੀ-ਬੂਕਿੰਗ ਕਰਾ ਸਕਦਾ ਹੈ। 
ਕੰਪਨੀ ਨੇ ਰੈੱਡਮੀ ਨੋਟ4 ਨੂੰ ਆਫਲਾਈਨ ਉਪਲੱਬਧ ਕਰਾਉਣ ਦਾ ਵੀ ਐਲਾਨ ਕੀਤਾ ਹੈ। ਇਸ ਸਮਾਰਟਫੋਨ ਦੀ ਭਾਰਤ''ਚ ਪਹਿਲਾਂ ਹੀ 10 ਲੱਖ ਤੋਂ ਜ਼ਿਆਦਾ ਯੂਨਿਟ ਵਿਕ ਚੁੱਕੀ ਹੈ। ਹੁਣ ਸਿਰਫ ਰੈੱਡਮੀ ਨੋਟ4 ਹੀ ਪ੍ਰੀ-ਆਰਡਰ ਲਈ ਉਪਲੱਬਧ ਹੈ ਪਰ ਕੰਪਨੀ ਨੇ ਰੈੱਡਮੀ 4ਏ ਨੂੰ ਵੀ ਲਿਸਟ ਕੀਤਾ ਹੈ। ਰੈੱਡਮੀ 4ਏ ਨੂੰ ਵੀ ਭਾਰਤ ''ਚ ਬੇਹੱਦ ਪ੍ਰਸਿੱਧੀ ਮਿਲੀ ਹੈ ਅਤੇ ਪਹਿਲੀ ਸੇਲ ''ਚ ਐਮਾਜ਼ਾਨ ਇੰਡੀਆ ਅਤੇ ਮੀਡਾਟਕਾਮ ''ਤੇ ਫੋਨ ਦੀ ਢਾਈ ਲੱਖ ਯੂਨਿਟ 4 ਮਿੰਟ ''ਚ ਵਿਕ ਗਈ ਸੀ।
ਸ਼ਿਓਮੀ ਰੈੱਡਮੀ ਨੋਟ4 ਫੋਨ ''ਚ 5.5 ਇੰਚ (1920x 1080 ਪਿਕਸਲ) ਫੁੱਲ ਐੱਚ. ਡੀ. 2.5ਡੀ ਕਵਰਡ ਗਲਾਸ ਡਿਸਪਲੇ ਦਿੱਤਾ ਗਿਆ ਹੈ। ਫੋਨ ''ਚ ਸਨੈਪਡ੍ਰੈਗਨ 625 ਪ੍ਰਓਸੈਸਰ ਦਾ ਇਸਤੇਮਾਲ ਹੋਇਆ ਹੈ। ਗ੍ਰਾਫਿਕਸ ਲਈ ਐਡ੍ਰੋਨੋ 506 ਜੀ. ਪੀ. ਯੂ. ਹੈ। ਫੋਨ ''ਚ ਹਾਈਬ੍ਰਿਡ ਸਿਮ ਸਲਾਟ ਹੈ। ਦੂਜਾ ਸਿਮ ਸਲਾਟ ਐੱਸ. ਡੀ. ਕਾਰਡ ਸਲਾਟ ਦੀ ਵੀ ਭੂਮਿਕਾ ਨਿਭਾਏਗਾ। ਯੂਜ਼ਰ 128 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕਣਗੇ। 

ਇਸ ਦੇ ਰਿਅਰ ਕੈਮਰੇ ਦਾ ਸੈਂਸਰ 13 ਮੈਗਾਪਿਕਸਲ ਦਾ ਹੈ, ਜੋ ਐੱਫ/2.0 ਅਪਰਚਰ, ਡਿਊਲ-ਟੋਨ ਐੇੱਲ. ਈ. ਡੀ. ਫਲੈਸ਼ ਅਤੇ ਪੀ. ਡੀ. ਏ. ਐੱਫ. ਨਾਲ ਲੈਸ ਹੈ। ਸੈਲਫੀ ਦੇ ਸ਼ੌਕੀਨਾਂ ਲਈ ਅਪਰਚਰ ਐੱਫ/2.0, 85-ਡਿਗਰੀ  ਵਾਈਡ ਐਂਗਲ ਲੈਂਸ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਫਿੰਗਰਪ੍ਰਿੰਟ ਸੈਂਸਰ ਅਤੇ ਇਨਫਰਾਰੈੱਡ ਸੈਂਸਰ ਨਾਲ ਆਉਂਦਾ ਹੈ। ਫੋਨ ਦਾ ਡਾਈਮੈਂਸ਼ਨ 151x76x8.35 ਮਿਲੀਮੀਟਰ ਅਤੇ ਵਜਨ 175 ਗ੍ਰਾਮ ਹੈ। ਫੋਨ ''ਚ 4100 ਐੱਮ. ਏ. ਐੱਚ. ਦੀ ਬੈਟਰੀ ਹੈ। ਇਹ ਫੋਨ ਐਂਡਰਾਇਡ ਮਾਰਸ਼ਮੈਲੋ ਆਧਾਰਿਤ ਮੀ. ਯੂ. ਆਈ8 ''ਤੇ ਚੱਲਦਾ ਹੈ। 


Related News