ਸ਼ਾਓਮੀ ਅੱਜ ਲਾਂਚ ਕਰੇਗਾ Redmi Note 7

Thursday, Feb 28, 2019 - 01:30 AM (IST)

ਸ਼ਾਓਮੀ ਅੱਜ ਲਾਂਚ ਕਰੇਗਾ Redmi Note 7

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ 28 ਫਰਵਰੀ ਭਾਵ ਅੱਜ ਦਿੱਲੀ 'ਚ ਆਯੋਜਿਤ ਇਕ ਈਵੈਂਟ 'ਚ ਆਪਣਾ ਨਵਾਂ ਫੋਨ ਰੈੱਡਮੀ ਨੋਟ 7 ਲਾਂਚ ਕਰੇਗੀ। ਇਸ ਫੋਨ ਨੂੰ ਕੰਪਨੀ ਆਪਣੇ ਸਬ ਬ੍ਰਾਂਡ ਰੈੱਡਮੀ ਤਹਿਤ ਲਾਂਚ ਕਰੇਗੀ। ਦੱਸ ਦੇਈਏ ਕਿ ਰੈੱਡਮੀ ਨੋਟ 7 ਚੀਨ 'ਚ ਪਹਿਲੇ ਹੀ ਲਾਂਚ ਹੋ ਚੁੱਕਿਆ ਹੈ। ਇਸ ਸਮਾਰਟਫੋਨ 'ਚ 6.3 ਇੰਚ ਦੀ ਫੁੱਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ। ਫੋਨ MIUI 9 ਆਧਾਰਿਤ ਐਂਡ੍ਰਾਇਡ ਓਰੀਓ 'ਤੇ ਰਨ ਕਰੇਗਾ। ਇਸ ਤੋਂ ਇਲਾਵਾ ਇਸ 'ਚ 2.2 ਗੀਗਾਹਰਟਜ਼ ਸਨੈਪਡਰੈਗਨ 660 ਆਕਟਾ-ਕੋਰ ਪ੍ਰੋਸੈਸਰ ਹੈ। ਸਟੋਰੇਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਨੂੰ 3ਜੀ.ਬੀ. ਰੈਮ, 4ਜੀ.ਬੀ. ਰੈਮ ਅਤੇ 6ਜੀ.ਬੀ. ਰੈਮ ਨਾਲ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਇਸ 'ਚ 32ਜੀ.ਬੀ. ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।

PunjabKesari

ਸਮਾਰਟਫੋਨ 'ਚ ਨੌਚ ਡਿਸਪਲੇਅ ਅਤੇ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ 'ਚ ਡਿਊਲ ਕੈਮਰਾ ਸੈਟਅਪ ਹੈ, ਜਿਸ ਦਾ ਪਹਿਲਾ ਕੈਮਰਾ 48 ਮੈਗਾਪਿਕਸਲ ਦਾ ਅਤੇ ਦੂਜਾ 5 ਮੈਗਾਪਿਕਸਲ ਦਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਇਸ 'ਚ ਯੂ.ਐੱਸ.ਬੀ. ਟਾਈਪ-ਸੀ ਪਾਰਟ, 3.5 ਮਿਲੀਮੀਟਰ ਆਡੀਓ ਜੈੱਕ ਹੈ। ਇਸ ਤੋਂ ਇਲਾਵਾ ਇਸ 'ਚ ਬਲੂਟੁੱਥ ਅਤੇ Wi-Fi 802.11a/b/g/n/ac ਵਰਗੇ ਫੀਚਰਸ ਦਿੱਤੇ ਗਏ ਹਨ।

PunjabKesari

ਗੱਲ ਕਰੀਏ ਸਮਾਰਟਫੋਨ ਦੀ ਕੀਮਤ ਤਾਂ ਚੀਨ 'ਚ ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 999 ਯੁਆਨ (ਕਰੀਬ 10,300 ਰੁਪਏ) ਰੁਪਏ ਰੱਖੀ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਫੋਨ ਦੇ ਦੋ ਵੇਰੀਐਂਟ 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਅਤੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨਾਲ ਲਾਂਚ ਕੀਤਾ ਹੈ ਜਿਸ ਦੀ ਕੀਮਤ ਸਿਰਫ 1,199 ਰੁਪਏ ਅਤੇ 12,400 ਰੁਪਏ ਅਤੇ 14,500 ਰੁਪਏ ਹੈ।


author

Karan Kumar

Content Editor

Related News