ਅੱਜ ਭਾਰਤ ''ਚ ਲਾਂਚ ਹੋਵੇਗਾ Sony Xperia XZS ਸਮਾਰਟਫੋਨ

Monday, Apr 03, 2017 - 11:49 AM (IST)

ਅੱਜ ਭਾਰਤ ''ਚ ਲਾਂਚ ਹੋਵੇਗਾ Sony Xperia XZS ਸਮਾਰਟਫੋਨ

ਜਲੰਧਰ- ਜਾਪਾਨ ਦੀ ਕੰਜ਼ਿਊਮਰ ਇਲੈਕਟ੍ਰਾਨਿਕ ਕੰਪਨੀ ਸੋਨੀ ਸੋਮਵਾਰ ਨੂੰ ਭਾਰਤ ''ਚ ਆਪਣਾ ਐਕਸਪੀਰੀਆ ਐਕਸ ਜ਼ੈੱਡ. ਐੱਸ. ਸਮਾਰਟਫੋਨ ਲਾਂਚ ਕਰੇਗੀ। ਨਵੀਂ ਦਿੱਲੀ ''ਚ ਆਯੋਜਿਤ ਹੋਣ ਵਾਲਾ ਇਹ ਈਵੈਂਟ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਸੋਨੀ ਐਕਸਪੀਰੀਆ ਐਕਸ ਜ਼ੈੱਡ. ਐੱਸ. ਨੂੰ ਜਾਪਾਨ ਦੀ ਇਸ ਕੰਪਨੀ ਨੇ ਸਭ ਤੋਂ ਪਹਿਲਾਂ ਐੱਮ. ਡਬਲਯੂ. ਸੀ. 2017 ''ਚ ਲਾਂਚ ਕੀਤਾ ਸੀ। ਇਸ ਫੋਨ ਨਾਲ ਐਕਸੀਪੀਰੀਆ ਐਕਸ ਜ਼ੈੱਡ, ਐਕਸਪੀਰੀਆ ਐਕਸ ਏ1 ਅਤੇ ਐਕਸਪੀਰੀਆ ਐਕਸ ਏ1 ਅਲਟਰਾ ਸਮਾਰਟਫੋਨ ਲਾਂਚ ਹੋਏ ਸਨ। 

ਸੋਨੀ ਐਕਸਪੀਰੀਆ ਐਕਸ ਜ਼ੈੱਡ.ਐੱਸ. ਸਮਾਰਟਫੋਨ ਕੰਪਨੀ ਦੇ ਇਕ ਐਕਸ ਜ਼ੈੱਡ ਸਮਾਰਟਫੋਨ ਦਾ ਹੀ ਇਕ ਛੋਟਾ ਵੇਰਿਅੰਟ ਹੈ। ਐਕਸਪੀਰੀਆ ਐਕਸ ਜ਼ੈੱਡ. ਐੱਸ. ''ਚ 5.2 ਇੰਚ ਦਾ ਫੁੱਲ ਐੱਚ. ਡੀ. (1080x1920 ਪਿਕਸਲ) ਟ੍ਰਿਲਯੂਮਿਨਿਅਸ ਡਿਸਪਲੇ ਦਿੱਤਾ ਗਿਆ ਹੈ। ਸਿੰਗਲ ਸਿਮ ਵਾਲਾ ਇਹ ਸਮਾਰਟਫੋਨ ਐਂਡਰਾਇਡ 7.0 ਨਾਗਟ ''ਤੇ ਚੱਲਦਾ ਹੈ ਅਤੇ ਇਸ ''ਚ ਕਵਾਲਕਮ ਸਨੈਪਡ੍ਰੈਗਨ 820 ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਐਡ੍ਰੋਨੋ 510 ਜੀ. ਪੀ. ਯੂ. ਅਤੇ 4 ਜੀ. ਬੀ. ਰੈਮ ਹੈ। ਇਹ ਡਿਵਾਈਸ 32 ਜੀ. ਬੀ. ਅਤੇ 64 ਜੀ. ਬੀ. ਦੇ ਦੋ ਇਨਬਿਲਟ ਸਟੋਰੇਜ ਵੇਰਿਅੰਟ ''ਚ ਆਉਂਦਾ ਹੈ। ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਸਟੋਰੇਜ ਨੂੰ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। 
ਕੈਮਰੇ ਦੀ ਗੱਲ ਕਰੀਏ ਤਾਂ ਸੋਨੀ ਐਕਸਪੀਰੀਆ ਐਕਸ ਜ਼ੈੱਡ. ਐੱਸ. ਸਮਾਰਟਫੋਨ ''ਚ 19 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜਦਕਿ ਸੈਸਫੀ ਲੈਣ ਲਈ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸੋਨੀ ਐਕਸਪੀਰੀਆ ਐਕਸਸੇਜ਼ ''ਚ 29000 ਐੱਮ. ਏ. ਐੱਚ. ਦੀ ਬੈਟਰੀ ਹੈ। ਇਸ ਡਿਵਾਈਸ ਦਾ ਡਾਈਮੈਂਸ਼ਨ 146x72x8.1 ਮਿਲੀਮੀਟਰ ਅਤੇ ਵਜਨ 161 ਗ੍ਰਾਮ ਹਨ। ਕਨੈਕਟੀਵਿਟੀ ਲਈ ਫੋਨ ''ਚ ਵਾਈ-ਫਾਈ 802.11 ਏ/ਬੀ/ਜੀ/ਐੱਨ/ਏ, ਸੀ, ਬਲੂਟੁਥ 4.2, ਜੀ. ਪੀ. ਐੱਸ+ ਗਲੋਨਾਸ, ਐੱਨ. ਐੱਫ. ਸੀ. ਅਤੇ ਯੂ. ਐੱਸ. ਬੀ. ਟਾਈਪ-ਸੀ ਮੈਗਨੇਟੋਮੀਟਰ ਅਤੇ ਪ੍ਰਾਕਿਸਮਿਟੀ ਸੈਂਸਰ ਵੀ ਹਨ। ਸੋਨੀ ਐਕਸਪੀਰੀਆ ਐਕਸ ਜ਼ੈੱਡ. ਐੱਸ. ਸਮਾਰਟਫੋਨ ਆਈਸ ਬਲੂ, ਵਾਰਮ ਸਿਲਵਰ ਅਤੇ ਬਲੈਕ ਵੇਰਿਅੰਟ ''ਚ ਲਾਂਚ ਹੋਇਆ ਸੀ।

Related News