ਅੱਜ ਸੈਮਸੰਗ ਲਾਂਚ ਕਰੇਗਾ ਆਪਣਾ ਇਹ ਨਵਾਂ ਸਮਾਰਟਫੋਨ

Wednesday, Oct 24, 2018 - 01:25 AM (IST)

ਅੱਜ ਸੈਮਸੰਗ ਲਾਂਚ ਕਰੇਗਾ ਆਪਣਾ ਇਹ ਨਵਾਂ ਸਮਾਰਟਫੋਨ

ਗੈਜੇਟ ਡੈਸਕ—ਸੈਮਸੰਗ ਨੇ ਹਾਲ ਹੀ 'ਚ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਗਲੈਕਸੀ ਏ9 (2018) ਲਾਂਚ ਕੀਤਾ ਅਤੇ ਹੁਣ ਇਹ ਸੈਮਸੰਗ ਗਲੈਕਸੀ A9S ਨੂੰ ਚੀਨ 'ਚ ਲਾਂਚ ਕਰਨ ਵਾਲਾ ਹੈ। ਕੰਪਨੀ ਦੁਆਰਾ ਲਾਂਚ ਕੀਤੇ ਗਏ ਆਫੀਸ਼ਿਅਲ ਪੋਸਟਰ ਮੁਤਾਬਕ ਇਹ ਸਮਾਰਟਫੋਨ 24 ਅਕਤੂਬਰ ਭਾਵ ਅੱਜ 7 ਵਜੇ (ਭਾਰਤੀ ਸਮੇਂ ਮੁਤਾਬਾਕ 4:30 ਵਜੇ) ਸ਼ਿਆਨ 'ਚ ਇਕ ਈਵੈਂਟ ਦੌਰਾਨ ਲਾਂਚ ਕੀਤਾ ਜਾਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ 'ਚ 4 ਰੀਅਰ ਕੈਮਰੇ ਦਿੱਤੇ ਗਏ ਹਨ। ਹਾਲਾਂਕਿ ਕੰਪਨੀ ਨੇ ਭਾਰਤ 'ਚ ਇਸ ਫੋਨ ਦੀ ਕੀਮਤ ਦੇ ਬਾਰੇ 'ਚ ਅਜੇ ਵੀ ਕੋਈ ਐਲਾਨ ਨਹੀਂ ਕੀਤਾ ਹੈ ਪਰ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਸਾਲ ਨਵੰਬਰ ਤਕ ਇਹ ਭਾਰਤੀ ਬਾਜ਼ਾਰ 'ਚ ਆ ਜਾਵੇਗਾ।

PunjabKesari
ਇਸ 'ਚ 6.3 ਇੰਚ ਦੀ ਸੁਪਰ ਏਮੋਲੇਡ ਸਕਰੀਨ ਦਿੱਤੀ ਗਈ ਹੈ। ਇਸ 'ਚ 2.2 ਗੀਗਾਹਰਟਜ਼ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 660 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਕੰਪਨੀ ਨੇ ਇਸ ਨੂੰ 6 ਅਤੇ 8 ਜੀ.ਬੀ. ਰੈਮ ਵਾਲੇ ਵੇਰੀਐਂਟ 'ਚ ਪੇਸ਼ ਕੀਤਾ ਹੈ ਜਿਸ 'ਚ 128 ਜੀ.ਬੀ. ਇੰਟਰਲ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਸੈਲਫੀ ਲੈਣ ਲਈ ਐੱਫ/2.0 ਅਪਰਚਰ ਨਾਲ 24 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।


PunjabKesari

ਉੱਥੇ ਬੈਕ 'ਤੇ 4 ਕੈਮਰੇ (24MP+10MP+8MP+5MP) ਦਿੱਤੇ ਗਏ ਹਨ। ਇਨ੍ਹਾਂ 'ਚ ਐੱਫ/1.7 ਅਪਰਚਰ ਦਾ ਇਕ 24 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ-ਵਾਇਡ ਲੈਂਸ ਅਤੇ ਐੱਫ/2.2 ਅਪਰਚਰ ਨਾਲ 5 ਮੈਗਾਪਿਕਸਲ ਦਾ ਡੈਪਥ ਵਾਲਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ 2ਐਕਸ ਆਪਟੀਕਲ ਜ਼ੂਮ ਵਾਲਾ 10 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ।ਇਸ ਦੇ ਰੀਅਰ 'ਚ  ਫਿੰਗਰਪ੍ਰਿੰਟ ਰੀਡਰ ਦਿੱਤਾ ਗਿਆ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ ਵਾਈ-ਫਾਈ, ਬਲੂਟੁੱਥ 5.0 ਅਤੇ ਸੈਮਸੰਗ ਪੇਅ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News