ਵਾਟਰਡਰਾਪ ਡਿਸਪਲੇਅ ਨਾਲ ਅੱਜ ਨੋਕੀਆ ਲਾਂਚ ਕਰੇਗਾ ਨਵਾਂ ਸਮਾਰਟਫੋਨ

06/06/2019 1:28:00 AM

ਗੈਜੇਟ ਡੈਸਕ—ਨੋਕੀਆ ਬ੍ਰਾਂਡ ਦੇ ਫੋਨ ਬਣਾਉਣ ਵਾਲੀ ਕੰਪਨੀ HMD Global ਅੱਜ ਭਾਵ 6 ਜੂਨ ਨੂੰ ਇਕ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਐੱਚ.ਐੱਮ.ਡੀ. ਗਲੋਬਲ ਪਹਿਲਾਂ ਹੀ ਲਾਂਚ ਡੇਟ ਨੂੰ ਕੰਫਰਮ ਕਰ ਚੁੱਕੀ ਹੈ। ਕੁਝ ਸਮੇਂ ਪਹਿਲਾਂ ਇਕ ਟੀਜ਼ਰ ਜਾਰੀ ਕੀਤਾ ਗਿਆ ਸੀ ਜਿਸ ਨਾਲ ਨੋਕੀਆ ਫੋਨ 'ਚ ਨਾਈਟ ਮੋਡ ਫੀਚਰ ਦੀ ਝਲਕ ਦੇਖਣ ਨੂੰ ਮਿਲੀ ਸੀ। ਟਵੀਟਰ 'ਤੇ ਹੁਣ ਇਕ ਨਵਾਂ ਟੀਜ਼ਰ ਕੀਤਾ ਗਿਆ ਹੈ ਜਿਸ ਤੋਂ ਇਸ ਗੱਲ ਦਾ ਦੀ ਪੁਸ਼ਟੀ ਹੁੰਦੀ ਹੈ ਕਿ ਫੋਨ 'ਚ ਫੇਸ ਅਨਲਾਕ ਅਤੇ ਵਾਟਰਡਰਾਪ-ਡਿਸਪਲੇਅ ਨੌਚ ਨੂੰ ਜਗ੍ਹਾ ਮਿਲੇਗੀ।

ਟੀਜ਼ਰ 'ਚ ਦਿਖ ਰਿਹਾ ਹੈ ਕਿ ਫੋਨ 'ਚ ਡੈਡੀਕੇਟੇਡ ਗੂਗਲ ਅਸਿਸਟੈਂਟ ਬਟਨ ਵੀ ਹੈ। ਕੰਪਨੀ  #GetAhead ਦੀ ਵਰਤੋਂ ਕਰ ਰਹੀ ਹੈ ਜੋ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਆਗਾਮੀ ਨੋਕੀਆ ਮਾਡਲ 'ਚ ਦਮਦਾਰ ਫੀਚਰਸ ਦਿੱਤੇ ਜਾ ਸਕਦੇ ਹਨ।  ਟਵੀਟਰ 'ਤੇ ਇਕ 12 ਸੈਕਿੰਡ ਦੀ ਵੀਡੀਓ ਨੂੰ ਵੀ ਸਾਂਝਾ ਕੀਤਾ ਗਿਆ ਹੈ। ਵੀਡੀਓ 'ਚ ਵਾਟਰਡਰਾਪ ਡਿਸਪਲੇਅ ਨੌਚ ਅਤੇ ਫੇਸ ਅਨਲਾਕ ਸਪੋਰਟ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।


Karan Kumar

Content Editor

Related News