ਟੈਸਲਾ ਨੂੰ ਟੱਕਰ ਦੇਣ ਦੀ ਤਿਆਰੀ ’ਚ Volkswagen, ਆਟੋਮੋਟਿਵ ਸਾਫਟਵੇਅਰ ’ਤੇ ਸਮਝੌਤਾ ਕਰੇਗੀ ਕੰਪਨੀ
Tuesday, Dec 14, 2021 - 11:50 AM (IST)
ਆਟੋ ਡੈਸਕ– ਜਰਮਨ ਨਿਊਜ਼ ਪੇਪਰ ਹੈਂਡਲਸਬਲੈਟ ਨੇ ਕੰਪਨੀ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਫੈਕਸਵੈਗਨ ਦੀ ਸਾਫਟਵੇਅਰ ਯੂਨਿਟ ਕੈਰੀਅਡ ਅਤੇ ਆਟੋਮੋਟਿਵ ਪਾਰਟਸ ਸਪਲਾਇਰ Bosch ਆਟੋਮੋਟਿਵ ਸਾਫਟਵੇਅਰ ’ਤੇ ਸਹਿਯੋਗ ਕਰਨ ਲਈ ਇਕ ਸਮਝੌਤਾ ਪਲਾਨ ਕਰ ਰਹੇ ਹਨ। ਆਪਣੇ ਸਾਫਟਵੇਅਰ ਐਫਰਟ ਅਤੇ ਨਵੀਂ ਸਾਂਝੇਦਾਰੀ ਨਾਲ ਫਾਕਸਵੈਗਨ ਟੈਸਲਾ ਅਤੇ ਅਲਫਾਬੇਟ ਨੂੰ ਚੈਲੇਂਜ ਕਰਨ ਦੀ ਉਮੀਦ ਕਰ ਰਹੀ ਹੈ, ਹਾਲਾਂਕਿ, ਕੰਪਨੀ ਇਸ ਵਿਚ ਟ੍ਰਡੀਸ਼ਨਲੀ ਐਕਟਿਵ ਨਹੀਂ ਰਹੀ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਕਾਰ ਮੇਕਰ ਇਸ ਸੌਦੇ ’ਤੇ ਟ੍ਰਿਪਲ ਡਿਜੀਟ ’ਚ ਮਿਲੀਅਨ ਯੂਰੋ ਰਾਸ਼ੀ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸੀ.ਈ.ਓ. ਹਰਬਰਟ ਡਾਇਸ ਨੇ ਇਸ ਹਫਤੇ ਗਰੁੱਪ ਦੇ ਮੈਨੇਜਿੰਗ ਬੋਰਡ ’ਚ ਫੇਰਬਦਲ ਦੇ ਹਿੱਸੇ ਦੇ ਰੂਪ ’ਚ ਯੂਨਿਟ ਦੀ ਜ਼ਿੰਮੇਵਾਰੀ ਲਈ ਹੈ। ਸਾਫਟਵੇਅਰ ਆਟੋਮੋਟਿਵ ਇੰਡਸਟਰੀ ਦਾ ਫਿਊਚਰ ਬੈਟਲਗ੍ਰਾਊਂਡ ਹੈ, ਜਿਸ ਵਿਚ ਆਪਰੇਟਿੰਗ ਸਿਸਟਮ ਤੋਂ ਲੈਕੇ ਆਟੋਨੋਮਸ ਡਰਾਈਵਿੰਗ ਅਤੇ ਸਾਫਟਵੇਅਰ ਸਰਵਿਸ ਤਕ ਸ਼ਾਮਲ ਹਨ। ਕੈਰੀਅਡ ਨੂੰ ਹਰ ਸਾਲ ਫਾਕਸਵੈਗਨ ਤੋਂ 2.5 ਬਿਲੀਅਨ ਯੂਰੋ ਯਾਨੀ ਲਗਭਗ 21 ਕਰੋੜ, 42 ਲੱਖ, 23 ਹਜ਼ਾਰ 851 ਰੁਪਏ ਦਾ ਫੰਡ ਮਿਲਿਆ ਹੈ।
ਇਸਤੋਂ ਇਲਾਵਾ ਫਾਕਸਵੈਗਨ ਖੁਦ ਵੀ 159 ਬਿਲੀਅਨ ਯੂਰੋ ਦਾ ਨਿਵੇਸ਼ ਕਰ ਰਿਹਾ ਹੈ, ਜਿਸ ਵਿਚੋਂ ਲਗਭਗ 89 ਬਿਲੀਅਨ ਯੂਰੋ ਇਲੈਕਟ੍ਰੋਨਿਕ ਮੋਬਿਲਿਟੀ ਅਤੇ ਡਿਜੀਟਲੀਕਰਨ ਲਈ ਇਨਵੈਸਟ ਕਰਦਾ ਹੈ। ਕੰਪਨੀ ਆਪਣੀਆਂ ਯੂਰਪੀ ਸਾਈਟਾਂ ਨੂੰ ਇਲੈਕਟ੍ਰਿਕਲ ਕਰਨ ’ਤੇ ਵੀ ਫੋਕਸ ਕਰੇਗੀ। ਕਾਰ ਨਿਰਮਾਤਾ ਨਵੇਂ ਇਲੈਕਟ੍ਰਿਕ ਪੀ.ਪੀ.ਈ. ਆਰਕੀਟੈਕਟਰ ਨੂੰ ਵੀ ਵਿਕਸਿਤ ਕਰ ਰਿਹਾ ਹੈ ਜਿਸ ਨੂੰ ਦੋ ਪੋਰਸ਼ ਮਾਡਲਾਂ ਲਈ ਇਸਤੇਮਾਲ ਕੀਤਾ ਜਾਵੇਗਾ। ਕੰਪਨੀ ਇਹ ਵੀ ਉਮੀਦ ਕਰ ਰਹੀ ਹੈ ਕਿ 2026 ਤਕ ਪੂਰੀ ਤਰ੍ਹਾਂ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ’ਚ ਲਗਭਗ 25 ਫੀਸਦੀ ਦਾ ਵਾਧਾ ਹੋਵੇਗਾ।