ਤੁਹਾਡਾ ਸਮਾਰਟਫੋਨ ਹੈਕ ਹੋ ਚੁੱਕਿਆ ਹੈ ਜਾਂ ਨਹੀ, ਇਸ ਤਰ੍ਹਾਂ ਲਗਾਓ ਪਤਾ

Saturday, Dec 26, 2015 - 02:16 PM (IST)

ਤੁਹਾਡਾ ਸਮਾਰਟਫੋਨ ਹੈਕ ਹੋ ਚੁੱਕਿਆ ਹੈ ਜਾਂ ਨਹੀ, ਇਸ ਤਰ੍ਹਾਂ ਲਗਾਓ ਪਤਾ

ਜਲੰਧਰ— ਅੱਜ ਕਲ ਹੈਕਰਸ ਇੰਨੇ ਚਲਾਕ ਹੋ ਗਏ ਹਨ ਕਿ ਕਦੋਂ ਤੁਹਾਡਾ ਸਮਾਰਟਫੋਨ ਹੈਕ ਕਰ ਕੇ ਉਸ ਦਾ ਮੋਬਾਇਲ ਡਾਟਾ ਚੋਰੀ ਕਰ ਲੈਂਦੇ ਹਨ ਇਸ ਦਾ ਪਤਾ ਤੁਹਾਨੂੰ ਵੀ ਨਹੀਂ ਚੱਲਣ ਦਿੰਦੇ। ਜੇਕਰ ਤੁਹਾਡੇ ਸਮਾਰਟਫੋਨ ''ਤੇ ਕਿਸੇ ਹੋਰ ਨੇ ਦੂਰ ਬੈਠ ਕੇ ਹੈਕ ਕਰਕੇ ਕਬਜ਼ਾ ਕਰ ਲਿਆ ਹੈ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕੁਝ ਇਸ ਤਰ੍ਹਾਂ ਦੇ ਤਰੀਕੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਮੋਬਾਇਲ ਫੋਨ ਹੈਕ ਹੋਇਆ ਹੈ ਜਾਂ ਨਹੀਂ।

ਕੋਈ ਵੀ ਸਮਾਰਟਫੋਨ ਹੈਕ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ''ਚ ਪਾਪ ਅਪ ਆਉਣ ਲਗ ਜਾਂਦੇ ਹਨ। ਇਹ ਪਾਪ ਅਪ ਇਸ ਤਰ੍ਹਾਂ ਦੇ ਹੋਣਗੇ ਜੋ ਤੁਹਾਨੂੰ ਪਲੇਅ ਸਟੋਰ ''ਚ ਜਾ ਕੇ ਕੋਈ ਐਪ ਇੰਸਟਾਲ ਕਰਨ ਦੀ ਸਲਾਹ ਦੇਣਗੇ। ਕਈ ਵਾਰ ਇਸ ਤਰ੍ਹਾਂ ਦੇ ਪਾਪ ਅਪ ਤੁਹਾਨੂੰ  ਸਮਾਰਟਫੋਨ ''ਚ ਆ ਗਏ ਵਾਇਰਸ ਦੀ ਵੀ ਝੂਠੀ ਜਾਣਕਾਰੀ ਦੇ ਸਕਦੇ ਹਨ ਜਾਂ ਕਿਸੇ ਅਪਡੇਟ ਜਾਂ ਨੋਟੀਫਿਕੇਸ਼ਨ ਬਾਰੇ ''ਚ ਦੱਸ ਸਕਦੇ ਹਨ।

ਇਸ ਤੋਂ ਇਲਾਵਾ ਜੇਕਰ ਤੁਸੀਂ ਸਮਾਰਟਫ਼ੋਨ ''ਤੇ ਕੋਈ ਕੰਮ ਨਹੀਂ ਕਰ ਰਹੇ ਹੋ ਪਰ ਫਿਰ ਵੀ ਕੁਝ ਇਸ ਤਰ੍ਹਾਂ ਦੇ ਪਾਪ ਅਪ ਤੁਹਾਨੂੰ ਦਿਖਾਈ ਦਿੰਦੇ ਹਨ ਤਾਂ ਤੁਹਾਡੇ ਲਈ ਇਹ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਹੈਂਡਸੈੱਟ ''ਚ ਡਾਟਾ ਦੀ ਵਰਤੋਂ ਅਚਾਨਕ ਵੱਧ ਗਈ ਹੈ ਤਾਂ ਤੁਹਾਡੇ ਲਈ ਇਹ ਖਤਰੇ ਦੀ ਘੰਟੀ ਹੈ।

ਜੇਕਰ ਤੁਹਾਨੂੰ ਇੰਝ ਲਗਦਾ ਹੈ ਤਾਂ ਆਪਣੇ ਸਮਾਰਟਫੋਨ ਦੀ ਸੈਟਿੰਗਸ ''ਚ ਜਾ ਕੇ ਡਾਟਾ usage ''ਚ ਜਾਓ ਅਤੇ ਐਪ usage ''ਚ ਚੈੱਕ ਕਰੋ। ਜੇਕਰ ਕੋਈ ਐਪ ਬਹੁਤ ਜ਼ਿਆਦਾ ਡਾਟਾ ਖਾ ਰਿਹਾ ਹੈ ਤਾਂ ਉਸ ਤੇ ਨਜ਼ਰ ਰੱਖਣਾ ਜਰੂਰੀ ਹੈ। ਜੇਕਰ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਮਾਰਟਫੋਨ ਹੈਕ ਹੋ ਗਿਆ ਹੈ ਤਾਂ ਸਭ ਤੋਂ ਪਹਿਲਾਂ ਕਿਸੇ ਵੀ ਐਂਟੀ ਵਾਇਰਸ ਨਾਲ ਫੋਨ ਨੂੰ ਸਕੈਨ ਕਰੋ।

ਇਸ ਤੋਂ ਬਾਅਦ ਜੇਕਰ ਤੁਹਾਡੇ ਫੋਨ ''ਚ ਕੋਈ ਇਸ ਤਰ੍ਹਾਂ ਦਾ ਐਪ ਹੈ ਜਿਸ ਨੂੰ ਤੁਸੀਂ ਡਾਉੂਨਲੋਡ ਨਹੀਂ ਕੀਤਾ ਸੀ, ਤਾਂ ਉਸ ਨੂੰ ਅਨਇੰਸਟਾਲ ਕਰ ਦਿਓ। ਇਸ ਤਰ੍ਹਾਂ ਦੇ ਐਪ ਵੀ ਵਾਇਰਸ ਦਾ ਕਾਰਨ ਹੋ ਸਕਦੇ ਹਨ। ਆਪਣੇ ਸਮਾਰਟਫੋਨ ਦੇ ਸਾਫਟਵੇਅਰ ਨੂੰ ਜੇਕਰ ਤੁਸੀਂ ਹਮੇਸ਼ਾ ਅਪਡੇਟ ਕਰਦੇ ਰਹੋਗੇ ਤਾਂ ਹੈਕਿੰਗ ਦਾ ਖਤਰਾ ਘੱਟ ਹੋ ਜਾਂਦਾ ਹੈ।


Related News