ਸਮਾਰਟਫੋਨ ਨੂੰ ਜਲਦੀ ਚਾਰਜ ਕਰਨ ''ਚ ਮਦਦ ਕਰਨਗੇ ਇਹ ਟਿਪਸ
Monday, Jan 09, 2017 - 02:41 PM (IST)

ਜਲੰਧਰ- ਮੋਬਾਇਲ ਫੋਨ ਨਿਰਮਾਤਾ ਕੰਪਨੀਆਂ ਸਮਾਰਟਫੋਨ ਨੂੰ ਪਾਵਰਫੁੱਲ ਬਣਾਉਣ ਦੇ ਨਾਲ-ਨਾਲ ਇਨ੍ਹਾਂ ਦੀ ਬੈਟਰੀ ਸਮਰਥਾ ਨੂੰ ਵੀ ਵਧਾ ਰਹੀਆਂ ਹਨ। ਸਮਾਰਟਫੋਨ ''ਚ ਜੇਕਰ ਜ਼ਿਆਦਾ ਸਮਰਥਾ ਦੀ ਬੈਟਰੀ ਲੱਗੀ ਹੈ ਤਾਂ ਉਸ ਨੂੰ ਚਾਰਜ ਕਰਨ ''ਚ ਕਾਫੀ ਸਮਾਂ ਲੱਗ ਜਾਂਦਾ ਹੈ। ਇਸੇ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਮਾਰਟਫੋਨ ਦੀ ਚਾਰਜਿੰਗ ਸਪੀਡ ਨੂੰ ਵਧਾ ਸਕਦੇ ਹੋ।
1. ਫਲਾਈਟ ਮੋਡ ''ਤੇ ਕਰੋ ਚਾਰਜ-
ਫੋਨ ਚਾਰਜ ਕਰਦੇ ਸਮੇਂ ਫੋਨ ਦਾ ਫਾਈਟ ਮੋਡ ਆਨ ਕਰ ਦਿਓ। ਇਸ ਨਾਲ ਪੋਨ ਕਾਲ, ਇੰਟਰਨੈੱਟ ਅਤੇ ਜੀ.ਪੀ.ਐੱਸ. ਆਦਿ ਬੰਦ ਹੋ ਜਾਵੇਗਾ ਅਤੇ ਫੋਨ ਦੀ ਬੈਟਰੀ ਜਲਦੀ ਚਾਰਜ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਫੋਨ ਨੂੰ ਆਫ ਕਰਕੇ ਵੀ ਚਾਰਜ ਕਰ ਸਕਦੇ ਹੋ।
2. ਬੈਟਰੀ ਸੇਵਿੰਗ ਮੋਡ ਕਰੋ ਆਨ-
ਜੇਕਰ ਤੁਸੀਂ ਸਮਾਰਟਫੋਨ ਚਾਰਜ ਕਰਦੇ ਸਮੇਂ ਬੈਟਰੀ ਸੇਵਿੰਗ ਮੋਡ ਨੂੰ ਆਨ ਕਰ ਦਿੰਦੇ ਹੋ ਤਾਂ ਵੀ ਤੁਹਾਡਾ ਫੋਨ ਸਪੀਡ ਨਾਲ ਚਾਰਜ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਕਾਫੀ ਘੱਟ ਸਮੇਂ ''ਚ ਇਸ ਦੀ ਬੈਟਰੀ 30 ਫੀਸਦੀ ਤੱਕ ਚਾਰਜ ਹੋ ਜਾਵੇਗੀ।
3.USB ਪੋਰਟ ਨਾਲ ਨਾ ਕਰੋ ਫੋਨ ਚਾਰਜ-
ਸਮਾਰਟਫੋਨ ਨੂੰ ਲੈਪਟਾਪ ਜਾਂ ਡੈਸਕਟਾਪ ਦੇ ਨਾਲ ਕੁਨੈੱਕਟ ਕਰਕੇ ਯੂ.ਐੱਸ.ਬੀ. ਪੋਰਟ ਦੁਆਰਾ ਚਾਰਜ ਕਰਨ ਨਾਲ ਫੋਨ ਕਾਫੀ ਘੱਟ ਸਪੀਡ ਨਾਲ ਚਾਰਜ ਹੁੰਦਾ ਹੈ। ਅਜਿਹੇ ''ਚ ਹੋ ਸਕੇ ਤਾਂ ਅਸਲੀ ਅਡਾਪਟਰ ਨਾਲ ਹੀ ਫੋਨ ਨੂੰ ਚਾਰਜ ਕਰੋ।
4. ਸਹੀ ਤਾਪਮਾਨ ''ਤੇ ਕਰੋ ਚਾਰਜ-
ਤੇਜ਼ ਤਾਪਮਾਨ, ਬੈਟਰੀ ਦੀ ਚਾਰਜ ਕਰਨ ਦੀ ਸਮਰਥਾ ਨੂੰ ਘੱਟ ਕਰ ਦਿੰਦਾ ਹੈ। ਅਜਿਹੇ ''ਚ ਫੋਨ ਦਾ ਤਾਪਮਾਨ ਵੱਧ ਜਾਣ ਨਾਲ ਬੈਟਰੀ ਨੂੰ ਚਾਰਜ ਕਰਨ ''ਚ ਲੱਗਣ ਵਾਲਾ ਸਮਾਂ ਵੀ ਵੱਧ ਜਾਂਦਾ ਹੈ। ਹੋ ਸਕੇ ਤਾਂ ਫੋਨ ਦੇ ਗਰਮ ਹੋਣ ''ਤੇ ਬੈਟਰੀ ਨੂੰ ਚਾਰਜ ਕਰਨਾ ਬੰਦ ਕਰ ਦਿਓ, ਇਸ ਨਾਲ ਬੈਟਰੀ ਦੀ ਲਾਈਫ ਵਧੇਗੀ।
5. ਅਸਲੀ ਚਾਰਜਰ ਨਾਲ ਕਰੋ ਫੋਨ ਚਰਾਜ-
ਫੋਨ ਨੂੰ ਚਾਰਜ ਕਰਨ ਲਈ ਹਮੇਸ਼ਾ ਅਸਲੀ ਚਾਰਜਰ ਦੀ ਹੀ ਵਰਤੋਂ ਕਰੋ। ਇਸ ਨਾਲ ਬੈਟਰੀ ਖਰਾਬ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ ਅਤੇ ਸਮਾਰਟਫੋਨ ਲੰਬੇ ਸਮੇਂ ਤੱਕ ਤੁਹਾਡਾ ਸਾਥ ਨਿਭਾਉਂਦਾ ਹੈ।