ਜਾਣੋ ਕੌਣ ਚੋਰੀ ਕਰ ਰਿਹੈ ਤੁਹਾਡਾ ਵਾਈ-ਫਾਈ ਡਾਟਾ
Monday, May 16, 2016 - 11:51 AM (IST)
.jpg)
ਜਲੰਧਰ : ਘਰ ''ਚ ਵਾਈ- ਫਾਈ ਨੂੰ ਯੂਜ਼ ਕਰਦੇ ਸਮੇਂ ਕਈ ਵਾਰ ਡਾਟਾ ਜਲਦ ਹੀ ਖ਼ਤਮ ਹੋਣ ਦੀ ਸਮੱਸਿਆ ਆਉਣ ਲਗਦੀ ਹੈ ਅਤੇ ਤੁਸੀਂ ਸੋਚ-ਵਿਚਾਰ ''ਚ ਪੈ ਜਾਂਦੇ ਹਨ ਕਿ ਕਿਤੇ ਕੋਈ ਤੁਹਾਡਾ ਡਾਟਾ ਵਾਈ-ਫਾਈ ਦੀ ਮਦਦ ਨਾਲ ਚੋਰੀ ਤਾਂ ਨਹੀਂ ਕਰ ਰਿਹਾ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਹੀ ਟਿਪਸ ਅਤੇ ਟ੍ਰੀਰਕਸ ਲੈ ਕੇ ਆਏ ਹਾਂ ਜਿਸ ਨਾਲ ਤੁਹਾਨੂੰ ਵਾਈ-ਫਾਈ ਡਾਟਾ ਚੋਰੀ ਹੋਣ ਦੀ ਜਾਣਕਾਰੀ ਮਿਲੇਗੀ।
ਇਸ ਸਟੇਪਸ ਨੂੰ ਵਨ-ਬਾਏ-ਵਨ ਫਾਲੋ ਕਰੋ -
ਸਟੇਪ 1 - ਜੇਕਰ ਤੁਸੀਂ ਵਾਈ-ਫਾਈ ਡਾਟਾ ਦੀ ਚੋਰੀ ਬਾਰੇ ''ਚ ਪਤਾ ਲਗਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਫਿੰਗ ਨੈੱਟਵਰਕ ਟੂਲਸ ਐਪ ਨੂੰ ਇਸ ਦਿੱਤੇ ਗਏ ਲਿੰਕ ਨਾਲ ਡਾਊਨਲੋਡ ਕਰੋ।
ਸਟੇਪ 2 -ਐਪ ਨੂੰ ਡਾਊਨਲੋਡ ਕਰ ਇਸ ਨੂੰ ਓਪਨ ਕਰੀਏ ਅਤੇ ਸੈਟਿੰਗ ''ਚ ਜਾਓ। ਉਥੇ ਵਾਈ-ਫਾਈ ਨੈੱਟਵਰਕ ਦੇ ਅੰਦਰ ਤੁਹਾਨੂੰ ਵਾਈ-ਫਾਈ ਨਾਲ ਕਨੈੱਕਟ ਡਿਵਾਈਸ ਦੀ ਇਕ ਲਿਸਟ ਵਿਖਾਈ ਦਵੇਗੀ।
ਸਟੇਪ 3- ਇਸ ਲਿਸਟ ''ਚ ਦਿਖਾਏ ਗਏ ਡਿਵਾਇਸਿਸ ਦੇ ਆਈ. ਪੀ ਐਡਰੈੱਸ ਨੂੰ ਤੁਸੀਂ ਟਾਈਪ ਕਰ ਹੋਰ ਡਿਵਾਇਸਿਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਐਪਲੀਕੇਸ਼ਨ ਰਾਹੀਂ ਤੁਸੀਂ ਇਹ ਵੀ ਜਾਣ ਸਕਦੇ ਹੋ ਕਿ ਡਿਵਾਇਸ ਨੂੰ ਵਾਈ-ਫਾਈ ਨਾਲ ਕਦੋਂ ਕਨੈੱਕਟ ਕੀਤਾ ਗਿਆ ਅਤੇ ਕਦੋਂ ਡਿੱਸਕਨੈੱਕਟ ਕੀਤਾ ਗਿਆ ਸੀ।
ਸਟੇਪ 4- ਇਸ ਐਪਲੀਕੇਸ਼ਨ ਨਾਲ ਤੁਸੀਂ ਇਹ ਜਾਨ ਸਕਦੇ ਹੋ ਕਿ ਤੁਹਾਡਾ ਵਾਈ-ਫਾਈ ਕੌਣ ਚੋਰੀ ਕਰ ਰਿਹਾ ਹੈ। ਪਰ ਜਦ ਤਕ ਤੁਸੀਂ ਉਸ ਨੂੰ ਬਲਾਕ ਨਹੀਂ ਕਰ ਦਿੰਦੇ ਤਦ ਤੱਕ ਵਾਈ-ਫਾਈ ਚੋਰੀ ਦੀ ਸਮੱਸਿਆ ਖ਼ਤਮ ਨਹੀਂ ਹੋਵੋਗੀ।
ਹੋਰ ਯੂਜ਼ਰਸ ਨੂੰ ਬਲਾਕ ਕਰਨ ਲਈ ਤੁਹਾਨੂੰ ਆਪਣੇ ਵਾਈ-ਫਾਈ ਪਾਸਵਰਡ ਨੂੰ ਦੁਬਾਰਾ ਸੈੱਟ ਕਰਨਾ ਹੋਵੇਗਾ ਅਤੇ ਅਜਿਹਾ ਕਰਨ ਲਈ ਤੁਹਾਨੂੰ ਰਾਊਟਰ ਸੈਟਿੰਗਸ ਓਪਨ ਕਰ ਕੇ ਉਸ ਦੇ ਵਾਇਰਲੈੱਸ ਸਕਿਓਰਿਟੀ ਮੋਡ ''ਚ ਡਬਲੀਯੂ. ਪੀ. ਏ, ਡਬਲੀਯੂ. ਏ2 ਅਤੇ ਡਬਲੀਯੂ. ਈ. ਪੀ ਨੂੰ ਸੈੱਟ ਕਰ ਕੇ ਵਾਈ-ਫਾਈ ਪਾਸਵਰਡ ਬਦਲਨਾ ਹੋਵੇਗਾ। ਅਜਿਹਾ ਕਰਨ ਨਾਲ ਤੁਸੀਂ ਆਪਣੇ ਵਾਈ-ਫਾਈ ਨੂੰ ਚੋਰੀ ਹੋਣ ਤੋਂ ਬਚਾ ਸਕੋਗੇ।