ਟੈਲੀਮੈਡੀਸੀਨ ਵਰਗੇ ਅਨੋਖੇ ਫੀਚਰ ਨਾਲ ਆਈ ਨਵੀਂ ਸਮਾਰਟਵਾਚ
Thursday, Apr 15, 2021 - 01:36 PM (IST)
ਗੈਜੇਟ ਡੈਸਕ– ਅਮਰੀਕੀ ਘੜੀ ਨਿਰਮਾਤਾ ਕੰਪਨੀ ਟਾਈਮੈਕਸ ਨੇ ਭਾਰਤ ’ਚ ਆਪਣੀ ਨਵੀਂ ਸਮਾਰਟਵਾਚ ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਖਾਸ ਟੈਲੀਮੈਡੀਸੀਨ ਫੀਚਰ ਨਾਲ ਲਿਆਇਆ ਗਿਆ ਹੈ ਜੋ ਇਕ ਕਲਿੱਕ ’ਤੇ ਯੂਜ਼ਰ ਨੂੰ ਡਾਕਟਰ ਨਾਲ ਗੱਲ ਕਰਨ ’ਚ ਮਦਦ ਕਰਦਾ ਹੈ ਪਰ ਇਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ‘ਟਾਈਮੈਕਸ ਫਿਟ’ ਐਪ ਨੂੰ ਫੋਨ ’ਚ ਇੰਸਟਾਲ ਕਰਨਾ ਹੋਵੇਗਾ। ਇਸ ਤੋਂ ਇਲਾਵਾ ਵਾਚ ’ਚ ਤਾਪਮਾਨ ਸੈਂਸਰ ਅਤੇ Sp02 ਮਾਨੀਟਰ ਵਰਗੇ ਆਧੁਨਿਕ ਫੀਚਰ ਵੀ ਮਿਲਦੇ ਹਨ। ਟਾਈਮੈਕਸ ਫਿਟ ਦੇ ਸਿਲੀਕਾਨ ਬੈਂਡ ਮਾਡਲ ਦੀ ਕੀਮਤ 6,995 ਰੁਪਏ ਰੱਖੀ ਗਈ ਹੈ ਉਥੇ ਹੀ ਇਸ ਦੇ ਮੈਟਲ ਬੈਂਡ ਮਾਡਲ ਨੂੰ 7,495 ਰੁਪਏ ’ਚ ਖਰੀਦਿਆ ਜਾ ਸਕੇਗਾ। ਇਸ ਦੀ ਵਿਕਰੀ ਰਿਟੇਲ ਸਟੋਰ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਸ਼ੁਰੂ ਹੋ ਰਹੀ ਹੈ। ਗਾਹਕ ਟਾਈਮੈਕਸ ਫਿਟ ਸਮਾਰਟਵਾਚ ਨੂੰ ਦੋ ਰੰਗਾਂ- ਬਲੈਕ ਮੈਸ਼ ਅਤੇ ਰੋਜ਼ ਗੋਲਡ ਮੈਸ਼ ’ਚ ਖਰੀਦ ਸਕਣਗੇ।
Timex Fit ਦੀਆਂ ਖੂਬੀਆਂ
- ਟਾਈਮੈਕਸ ਫਿਟ ਸਮਾਰਟਵਾਚ ’ਚ 35mm ਦਾ ਪਲਾਸਟਿਕ ਕੇਸ ਦਿੱਤਾ ਗਿਆ ਹੈ ਜਿਸ ਵਿਚ ਤੁਹਾਨੂੰ ਇਕ ਫੁਲ ਕਲਰ ਡਿਸਪਲੇਅ ਮਿਲਦੀ ਹੈ। ਇਸ ਵਿਚ 10 ਵਾਚ ਫੇਸਿਸ ਵੀ ਦਿੱਤੇ ਗਏ ਹਨ।
- ਖਾਸ ਗੱਲ ਇਹ ਹੈ ਕਿ ਯੂਜ਼ਰ ਕਿਸੇ ਤਸਵੀਰ ਦਾ ਇਸਤੇਮਾਲ ਵੀ ਵਾਚ ਕੇਸ ਦੇ ਤੌਰ ’ਤੇ ਕਰ ਸਕਦੇ ਹਨ।
- ਇਸ ਵਿਚ 10 ਸਪੋਰਟਸ ਮੋਡਸ ਮਿਲਦੇ ਹਨ ਜਿਨ੍ਹਾਂ ’ਚ ਸਾਈਕਲਿੰਗ, ਟੈਨਿਸ, ਬਾਸਕੇਟਬਾਲ ਅਤੇ ਫੁੱਟਬਾਲ ਆਦਿ ਮੌਜੂਦ ਹਨ।
- ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਸਮਾਰਟਵਾਚ 6 ਦਿਨਾਂ ਦਾ ਬੈਟਰੀ ਬੈਕਅਪ ਦਿੰਦੀ ਹੈ।
- ਇਸ ਵਿਚ ਤੁਸੀਂ 24 ਘੰਟੇ ਹਾਰਟ ਰੇਟ ਮਾਨੀਟਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਵਿਚ ਸਲੀਪ ਮਾਨੀਟਰ ਅਤੇ ਬਲੱਡ ਆਕਸੀਜਨ ਮਾਨੀਟਰ ਵਰਗੀਆਂ ਸੁਵਿਧਾਵਾਂ ਵੀ ਮਿਲਦੀਆਂ ਹਨ।