'ਭਾਰਤ ਸਰਕਾਰ ਮੋਹਰੇ ਝੁਕਿਆ TikTok, ਕਿਹਾ-ਨਿਯਮਾਂ ਮੁਤਾਬਕ ਕਰਾਂਗੇ ਕੰਮ'

07/03/2020 7:31:56 PM

ਗੈਜੇਟ ਡੈਸਕ—ਭਾਰਤ ਸਰਕਾਰ ਨੇ ਹਾਲ ਹੀ 'ਚ ਚੀਨ ਨੂੰ ਝਟਕਾ ਦਿੰਦੇ ਹੋਏ ਟਿਕਟਾਕ ਐਪ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਲਗਾਈ ਸੀ। ਇਸ ਤੋਂ ਬਾਅਦ ਹੀ ਕਈ ਰਿਪੋਰਟਸ ਸਾਹਮਣੇ ਆਈਆਂ ਸਨ ਜਿਨ੍ਹਾਂ 'ਚ ਕਿਹਾ ਜਾ ਰਿਹਾ ਸੀ ਕਿ ਟਿਕਟਾਕ ਜਲਦ ਬੈਨ ਵਿਰੁੱਧ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਹਾਲਾਂਕਿ, ਹੁਣ ਟਿਕਟਾਕ ਨੇ ਸਰਕਾਰ ਵੱਲੋਂ ਲਗਾਏ ਗਏ ਬੈਨ ਵਿਰੁੱਧ ਕਾਨੂੰਨੀ ਕਾਰਵਾਈ ਦੀ ਖਬਰ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਨਾਲ ਹੀ ਟਿਕਟਾਕ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਸਰਕਾਰ ਦੇ ਆਦੇਸ਼ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਕੋਈ ਯੋਜਨਾ ਨਹੀਂ ਹੈ। ਅਸੀਂ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ।

PunjabKesari

ਟਿਕਟਾਕ ਇੰਡੀਆ ਦੇ ਸੀ.ਈ.ਓ. ਨੇ ਦਿੱਤਾ ਬਿਆਨ
ਟਿਕਟਾਕ ਇੰਡੀਆ ਦੇ ਹੈੱਡ ਨਿਖਿਲ ਗਾਂਧੀ ਨੇ ਹਾਲ ਹੀ 'ਚ ਕਿਹਾ ਸੀ ਕਿ ਸਰਕਾਰ ਨੇ 59 ਐਪਸ 'ਤੇ ਪਾਬੰਦੀ ਲਗਾਈ ਹੈ ਜਿਨ੍ਹਾਂ 'ਚ ਟਿਕਟਾਕ ਵੀ ਸ਼ਾਮਲ ਹੈ। ਅਸੀਂ ਇਸ ਪਾਬੰਦੀ ਦੇ ਲਈ ਸਰਕਾਰ ਨਾਲ ਜਲਦ ਹੀ ਗੱਲ ਕਰਨ ਵਾਲੇ ਹੈ। ਟਿਕਟਾਕ ਹਮੇਸ਼ਾ ਦੀ ਤਰ੍ਹਾਂ ਡਾਟਾ ਅਤੇ ਪ੍ਰਾਈਵੇਸੀ ਦੀ ਸੁਰੱਖਿਆ ਨੂੰ ਲੈ ਕੇ ਪ੍ਰਤੀਬੰਧ ਹਨ। ਅਸੀਂ ਭਾਰਤੀ ਯੂਜ਼ਰਸ ਦਾ ਡਾਟਾ ਚੀਨੀ ਜਾਂ ਕਿਸੇ ਹੋਰ ਸਰਕਾਰ ਨਾਲ ਸਾਂਝਾ ਨਹੀਂ ਕਰਦੇ ਹਾਂ।

PunjabKesari

ਭਾਰਤ ਸਰਕਾਰ ਨੇ ਲਗਾਇਆ ਚੀਨੀ ਐਪ 'ਤੇ ਬੈਨ
ਕੇਂਦਰ ਸਰਕਾਰ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69ਏ ਦੇ ਤਹਿਤ 59 ਚੀਨੀ ਐਪਸ ਨੂੰ ਬਲਾਕ ਕਰਨ ਦਾ ਫੈਸਲਾ ਲਿਆ ਸੀ ਕਿਉਂਕਿ ਇਹ ਐਪ ਭਾਰਤੀ ਦੀ ਅਖੰਡਤਾ, ਭਾਰਤੀ ਦੀ ਰੱਖਿਆ, ਸੂਬੇ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਖਤਰਾ ਸਨ। ਸਰਕਾਰ ਨੂੰ ਵੱਖ-ਵੱਖ ਸਰੋਤਾਂ ਨਾਲ ਇਨ੍ਹਾਂ ਐਪਸ ਨੂੰ ਲੈ ਕੇ ਕਈ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ 'ਚ ਕਈ ਮੋਬਾਇਲ ਐਪ ਦੀ ਦੁਰਵਰਤੋਂ ਦੀਆਂ ਗੱਲਾਂ ਸਨ। ਇਹ ਐਪਸ ਆਈਫੋਨ ਅਤੇ ਐਂਡ੍ਰਾਇਡ ਦੋਵਾਂ ਯੂਜ਼ਰਸ ਦਾ ਡਾਟਾ ਚੋਰੀ ਕਰ ਰਹੇ ਹਨ।


Karan Kumar

Content Editor

Related News