TikTok ਬੈਨ ਦਾ ਮਿਤਰੋਂ ਐਪ ਨੂੰ ਮਿਲਿਆ ਫਾਇਦਾ, ਮਿਲੀ 2 ਕਰੋੜ ਦੀ ਫੰਡਿੰਗ

07/02/2020 2:01:48 PM

ਗੈਜੇਟ ਡੈਸਕ– ਚੀਨੀ ਟਿਕਟਾਕ ਬੈਨ ਹੋਣ ਦਾ ਸਭ ਤੋਂ ਵੱਡਾ ਫਾਇਦਾ ਦੇਸੀ ਐਪ ਮਿਤਰੋਂ (Mitron App) ਨੂੰ ਮਿਲਿਆ ਹੈ। ਸਿਰਫ਼ ਤਿੰਨ ਮਹੀਨਿਆਂ ’ਚ ਮਿਤਰੋਂ ਐਪ ਨੂੰ 1.7 ਕਰੋੜ ਲੋਕਾਂ ਨੇ ਡਾਊਨਲੋਡ ਕਰ ਲਿਆ ਹੈ। ਉਥੇ ਹੀ ਇਸ ਐਪ ਨੂੰ 3one4 ਕੈਪਿਟਲ ਅਤੇ Letsventure ਸਿੰਡੀਕੇਟ ਵਲੋਂ 2 ਕਰੋੜ ਰੁਪਏ ਦੀ ਫੰਡਿੰਗ ਮਿਲੀ ਹੈ। ਇਹ ਫੰਡਿੰਗ ਮਿਤਰੋਂ ਐਪ ਦੇ 1 ਕਰੋੜ ਡਾਊਨਲੋਡ ਹੋਣ ਦੇ 5 ਦਿਨਾਂ ਬਾਅਦ ਮਿਲੀ ਹੈ। 

ਮਿਤਰੋਂ ਟੀਵੀ ਨੇ ਮਿਤਰੋਂ ਐਪ ਦੀ ਸਫਲਤਾ ’ਤੇ ਕਿਹਾ ਹੈ ਕਿ ਸਰਕਾਰ ਦੁਆਰਾ ਟਿਕਟਾਕ ’ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਐਪ ਦੇ ਡੇਲੀ ਟ੍ਰੈਫਿਕ ’ਚ 11 ਗੁਣਾ ਦਾ ਵਾਧਾ ਵੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਮਿਤਰੋਂ ਐਪ ਦੀ ਮਲਕੀਅਤ ਵਾਲੀ ਕੰਪਨੀ ਮਿਤਰੋਂ ਟੀਵੀ ਹੈ। ਮਿਤਰੋਂ ਐਪ ਨੂੰ ਪਲੇਅ ਸਟੋਰ ’ਤੇ ਇਸੇ ਸਾਲ ਅਪੈਲ ਮਹੀਨੇ ਪਬਲਿਸ਼ ਕੀਤਾ ਗਿਆ ਸੀ। 

ਮਿਤਰੋਂ ’ਚ ਕਈ ਬਗਸ ਹਨ ਜਿਨ੍ਹਾਂ ਨੂੰ ਕੰਪਨੀ ਹੌਲੀ-ਹੌਲੀ ਠੀਕ ਕਰ ਰਹੀ ਹੈ। ਕੰਟੈਂਟ ਪਾਲਿਸੀ ਨੂੰ ਲੈ ਕੇ ਕੁਝ ਦਿਨ ਪਹਿਲਾਂ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਹਟਾਇਆ ਵੀ ਗਿਆ ਸੀ। ਹਾਲਾਂਕਿ, 3 ਦਿਨਾਂ ਬਾਅਦ ਮਿਤਰੋਂ ਐਪ ਦੁਬਾਰਾ ਪਲੇਅ ਸਟੋਰ ’ਤੇ ਵਾਪਸ ਆ ਗਈ। ਇਸ ਐਪ ਦੇ ਪਾਕਿਸਤਾਨੀ ਹੋਣ ਦਾ ਵੀ ਦਾਅਵਾ ਕੀਤਾ ਗਿਆ। ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਮਿਤਰੋਂ ਐਪ ਨੂੰ ਇਕ ਪਾਕਿਸਤਨੀ ਡਿਵੈਲਪਰ ਤੋਂ ਖ਼ਰੀਦਿਆ ਗਿਆ ਹੈ। ਮਿਤਰੋਂ ਐਪ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਚੀਨੀ ਐਪਸ ’ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਮਿਤਰੋਂ ਐਪ ਦੇ ਟ੍ਰੈਫਿਕ ਅਤੇ ਵੀਡੀਓ ਵਿਊਜ਼ ’ਚ ਕਾਫੀ ਉਛਾਲ ਆਇਆ ਹੈ। ਦਾਅਵਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹਰ ਘੰਟੇ 24 ਮਿਲੀਅਨ ਵਿਊਜ਼ ਮਿਲ ਰਹੇ ਹਨ। 


Rakesh

Content Editor

Related News