TikTok ਨੇ ਹਟਾਈਆਂ 60 ਲੱਖ ਵੀਡੀਓਜ਼, ਨਿਯਮਾਂ ਦਾ ਕਰ ਰਹੀਆਂ ਸਨ ਉਲੰਘਣ

Tuesday, Jul 23, 2019 - 01:56 PM (IST)

TikTok ਨੇ ਹਟਾਈਆਂ 60 ਲੱਖ ਵੀਡੀਓਜ਼, ਨਿਯਮਾਂ ਦਾ ਕਰ ਰਹੀਆਂ ਸਨ ਉਲੰਘਣ

ਗੈਜੇਟ ਡੈਸਕ– ਟਿਕਟਾਕ ਨੇ ਆਪਣੇ ਪਲੇਟਫਾਰਮ ਤੋਂ ਉਨ੍ਹਾਂ 60 ਲੱਖ ਵੀਡੀਓਜ਼ ਨੂੰ ਹਟਾ ਦਿੱਤਾ ਹੈ ਜੋ ਭਾਰਤ ਦੇ ਕੰਟੈਂਟ ਗਾਈਡਲਾਈਨ ਦਾ ਉਲੰਘਣ ਕਰ ਰਹੀਆਂ ਸਨ। ਟਿਕਟਾਕ ਦੇ ਇਕ ਟਾਪ ਐਗਜ਼ੀਕਿਊਟਿਵ ਨੇ ਦੱਸਿਆ ਕਿ ਕੰਪਨੀ ਆਪਣੀ ਪੂਰੀ ਵਿਵਸਥਾ ਨੂੰ ਮਜਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਟਿਕਟਾਕ ’ਤੇ ਗੈਰਕਾਨੂੰਨੀ ਅਤੇ ਅਸ਼ਲੀਲ ਕੰਟੈਂਟ ਨੂੰ ਰੋਕਿਆ ਜਾ ਸਕੇ। 

ਸਰਕਾਰ ਨੇ ਮੰਗਿਆ ਜਵਾਬ
ਭਾਰਤ ’ਚ ਟਿਕਟਾਕ ਨੂੰ ਅੱਜ-ਕਲ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ’ਚ ਸਰਕਾਰ ਨੇ ਨੋਟਿਸ ਭੇਜ ਕੇ ਟਿਕਟਾਕ ਤੋਂ ਦੋ ਦਰਜਨ ਸਵਾਲਾਂ ਦੇ ਜਵਾਬ ਵੀ ਮੰਗੇ ਹਨ। ਇਹ ਸਾਰੇ ਸਵਾਲ ਮੁੱਖ ਤੌਰ ’ਤੇ ਗੈਰਕਾਨੂੰਨੀ ਤਰੀਕੇ ਨਾਲ ਬੱਚਿਆਂ ਦੁਆਰਾ ਅਸ਼ਲੀਲ ਅਤੇ ਰਾਸ਼ਟਰ-ਵਿਰੋਧੀ ਕੰਟੈਂਟ ਦੇ ਇਸਤੇਮਾਲ ਕੀਤੇ ਜਾਣ ਨੂੰ ਲੈ ਕੇ ਹਨ। 

ਕੰਪਨੀ ਨਹੀਂ ਕਰਦੀ ਗਲਤ ਕੰਟੈਂਟ ਪ੍ਰਮੋਟ
ਟਿਕਟਾਕ ਇੰਡੀਆ ਦੇ ਸੇਲਸ ਅਤੇ ਪਾਰਟਨਰਸ਼ਿਪ ਡਾਇਰੈਕਟਰ ਸਚਿਨ ਸ਼ਰਮਾ ਨੇ ਦੱਸਿਆ ਕਿ ਟਿਕਟਾਕ ਯੂਜ਼ਰਜ਼ ਨੂੰ ਟੈਲੇਂਟ ਅਤੇ ਕ੍ਰਿਏਟੀਵਿਟੀ ਦਿਖਾਉਣ ਲਈ ਸੇਫ ਅਤੇ ਪੋਜ਼ੀਟਿਵ ਇਨ-ਐਪ ਇਨਵਾਈਰਨਮੈਂਟ ਦੇਣ ਲਈ ਅਸੀਂ ਵਚਨਬੱਧ ਹਾਂ। ਟਿਕਟਾਕ ਕਿਸੇ ਵੀ ਤਰ੍ਹਾਂ ਅਜਿਹੇ ਕੰਟੈਂਟ ਨੂੰ ਪ੍ਰਮੋਟ ਨਹੀਂ ਕਰਦਾ ਜੋ ਕਮਿਊਨਿਟੀ ਦੀ ਗਾਈਡਲਾਈਨ ਦਾ ਉਲੰਘਣ ਕਰੇ। ਟਿਕਟਾਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਨੇ ਵੀ ਕਿਹਾ ਕਿ ਭਾਰਤ ’ਚ ਇਹ ਐਪ 20 ਕਰੋੜ ਵਾਰ ਡਾਊਨਲੋਡ ਹੋਈ ਹੈ ਅਤੇ ਐਪ ’ਤੇ ਨਵੇਂ ਯੂਜ਼ਰਜ਼ ਦੇ ਜੁੜਨ ਦੇ ਨਾਲ ਹੀ ਐਪ ਦਾ ਕੰਟੈਂਟ ਟ੍ਰੈਫਿਕ ਵੀ ਲਗਾਤਾਰ ਵਧ ਰਿਹਾ ਹੈ। 

60 ਲੱਖ ਵੀਡੀਓਜ਼ ਹਟਾਈਆਂ
ਸ਼ਰਮਾਂ ਨੇ ਅੱਗੇ ਕਿਹਾ ਕਿ ਭਾਰਤ ’ਚ 10 ਭਾਸ਼ਾਵਾਂ ’ਚ ਉਪਲੱਬਧ ਟਿਕਟਾਕ ਐਪ ’ਤੇ ਗਲਤ ਕੰਟੈਂਟ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕਣ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਯੂਜ਼ਰਜ਼ ਨੂੰ ਪਾਜ਼ੀਟਿਵ ਇਨ-ਐਪ ਇਨਵਾਈਰਨਮੈਂਟ ਦੇਣ ਲਈ ਕੰਪਨੀ ਨੇ ਜੁਲਾਈ 2018 ਤੋਂ ਹੁਣ ਤਕ 60 ਲੱਖ ਅਜਿਹੀਆਂ ਵੀਡੀਓਜ਼ ਨੂੰ ਹਟਾਇਆ ਹੈ ਜੋ ਕਮਿਊਨਿਟੀ ਗਾਈਡਲਾਈਨਜ਼ ਦਾ ਪਾਲਨ ਨਹੀਂ ਕਰ ਰਹੀਆਂ ਸਨ।

ਕਮਿਊਨਿਟੀ ਗਾਈਡਲਾਈਨ ਰੱਖਦੀ ਹੈ ਨਜ਼ਰ
ਕੰਪਨੀ ਦਾ ਦਾਅਵਾ ਹੈ ਕਿ ਕਮਿਊਨਿਟੀ ਗਾਈਡਲਾਈਨ ਟ੍ਰਾਂਸਮਿਟ ਹੋਣ ਵਾਲੇ ਕੰਟੈਂਟ ਨੂੰ ਚੈੱਕ ਕਰਕੇ ਪਤਾ ਲਗਾਉਣ ਦਾ ਕੰਮ ਕਰਦੀ ਹੈ ਕਿ ਪੋਸਟ ਕੀਤਾ ਜਾਣ ਵਾਲਾ ਨੁਕਸਾਨਦਾਇਕ, ਹੈਰਾਨ ਕਰਨ ਵਾਲੀ ਜਾਣਕਾਰੀ, ਭੜਕਾਊ ਭਾਸ਼ਣ, ਯੌਨ ਉਤਪੀੜਨ, ਟਾਰਗੇਟ, ਬੱਚਿਆਂ ਖਿਲਾਫ ਜਾਂ ਕਿਸੇ ਤਰ੍ਹਾਂ ਦੀਆਂ ਅਸ਼ਲੀਲ ਹਰਕਤਾਂ ਨੂੰ ਤਾਂ ਉਤਸ਼ਾਹ ਨਹੀਂ ਦੇ ਰਿਹਾ।


Related News