TikTok 'ਚ ਆਇਆ ਬਗ, ਕਿਸੇ ਵੀ ਵੇਲੇ ਹੋ ਸਕਦੈ ਤੁਹਾਡਾ ਅਕਾਊਂਟ ਹੈਕ, ਇੰਝ ਕਰੋ ਬਚਾਅ

Wednesday, Jan 08, 2020 - 10:13 PM (IST)

TikTok 'ਚ ਆਇਆ ਬਗ, ਕਿਸੇ ਵੀ ਵੇਲੇ ਹੋ ਸਕਦੈ ਤੁਹਾਡਾ ਅਕਾਊਂਟ ਹੈਕ, ਇੰਝ ਕਰੋ ਬਚਾਅ

ਗੈਜੇਟ ਡੈਸਕ—ਚੀਨ ਦੀ ਸ਼ਾਰਟ ਵੀਡੀਓ ਐਪ ਟਿਕਟਾਕ ਭਾਰਤ 'ਚ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਭਾਰਤ 'ਚ ਟਿਕਟਾਕ ਦੀ ਲੋਕਪ੍ਰਸਿੱਧਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲੱਗਾ ਸਕਦੇ ਹੋ ਕਿ ਟਿਕਟਾਕ ਵੀਡੀਓ ਬਣਾਉਣ ਦੇ ਚੱਕਰ 'ਚ ਕਈ ਲੋਕਾਂ ਦੀ ਜਾਨਾਂ ਵੀ ਜਾ ਚੁੱਕੀ ਹੈ। ਉੱਥੇ ਟਿਕਟਾਕ ਯੂਜ਼ਰਸ ਲਈ ਇਕ ਚਿੰਤਾ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਸਕਿਓਰਟੀ ਫਰਮ ਚੈੱਕਪੁਆਇੰਟ ਨੇ ਟਿਕਟਾਕ ਐਪ 'ਚ ਇਕ ਬਗ ਕੱਢਿਆ ਹੈ ਜਿਸ ਦਾ ਫਾਇਦਾ ਚੁੱਕ ਕੇ ਤੁਹਾਡੇ ਅਕਾਊਂਟ ਨੂੰ ਹੈਕ ਕੀਤਾ ਜਾ ਸਕਦਾ ਹੈ।

PunjabKesari

Check Point ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਟਿਕਟਾਕ ਐਪ 'ਚ ਕਈ ਸਾਰੇ ਬਗ ਹਨ ਜਿਸ ਦਾ ਫਾਇਦਾ ਚੁੱਕ ਕੇ ਹੈਕਰਸ ਤੁਹਾਡੇ ਅਕਾਊਂਟ ਦਾ ਪੂਰਾ ਕੰਟਰੋਲ ਆਪਣੇ ਹੱਥਾਂ 'ਚ ਲੈ ਸਕਦੇ ਹਨ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਹੈਕਰਸ ਤੁਹਾਡੇ ਅਕਾਊਂਟ 'ਤੇ ਸ਼ੇਅਰ ਕੀਤੇ ਗਏ ਫੋਟੋ-ਵੀਡੀਜ਼ ਨਾਲ ਛੇੜ-ਛਾੜ ਵੀ ਕਰ ਸਕਦੇ ਹਨ ਅਤੇ ਵੀਡੀਓ ਆਦਿ ਨੂੰ ਡਿਲੀਟ ਵੀ ਕਰ ਸਕਦੇ ਹਨ।

PunjabKesari

ਚੈੱਕਪੁਆਇੰਟ ਨੇ ਕਿਹਾ ਕਿ ਹੈਕਰਸ ਯੂਜ਼ਰਸ ਦੇ ਮੋਬਾਇਲ ਨੰਬਰ 'ਤੇ ਟਿਕਟਾਕ ਦੇ ਨਾਂ 'ਤੇ ਇਕ ਮੈਸੇਜ ਭੇਜ ਕੇ ਅਕਾਊਂਟ ਨੂੰ ਆਪਣੇ ਕਬਜ਼ੇ 'ਚ ਲੈ ਸਕਦੇ ਹਨ। ਇਸ ਤੋਂ ਬਾਅਦ ਹੈਕਰਸ ਆਪਣੇ ਅਕਾਊਂਟ ਨਾਲ ਜੋ ਵੀ ਚਾਹੇ ਕਰ ਸਕਦਾ ਹੈ। ਹੈਕਰਸ ਤੁਹਾਡੀਆਂ ਵੀਡੀਓਜ਼ ਨੂੰ ਡਿਲੀਟ ਕਰ ਸਕਦਾ ਹੈ ਅਤੇ ਕੋਈ ਇਤਰਾਜ਼ਯੋਗ ਵੀਡੀਓ ਵੀ ਅਪਲੋਡ ਕਰ ਸਕਦੇ ਹਨ।

PunjabKesari

ਤੁਹਾਡੇ ਅਕਾਊਂਟ ਤੋਂ ਉਹ ਤੁਹਾਡੀ ਈ-ਮੇਲ ਆਈ.ਡੀ. ਅਤੇ ਮੋਬਾਇਲ ਨੰਬਰ ਹਟਾ ਕੇ ਕੋਈ ਨਵਾਂ ਮੋਬਾਇਲ ਨੰਬਰ ਭਰ ਸਕਦਾ ਹੈ। ਇਸ ਤੋਂ ਇਲਾਵਾ ਹੈਕਰਸ ਤੁਹਾਡੇ ਅਕਾਊਂਟ ਨੂੰ ਡਿਲੀਟ ਵੀ ਕਰ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਟਿਕਟਾਕ ਦੇ ਸਬਡੋਮੇਨ https://ads.tiktok.com 'ਚ ਵੀ ਬਗ ਹੈ ਜਿਸ ਦਾ ਫਾਇਦਾ ਚੁੱਕ ਕੇ ਹੈਕਰਸ ਵਾਇਰਸ ਵਾਲੇ ਲਿੰਕ ਤੁਹਾਡੀ ਸਾਈਟ 'ਤੇ ਪਹੁੰਚਾ ਸਕਦੇ ਹਨ। ਹਾਲਾਂਕਿ ਟਿਕਟਾਕ ਨੇ ਕਈ ਬਗ ਨੂੰ ਫਿਕਸ ਕਰ ਦਿੱਤਾ ਹੈ ਅਤੇ ਕਈ ਬਗ ਨੂੰ ਫਿਕਸ ਕਰਨ ਦਾ ਕੰਮ ਵੀ ਅਜੇ ਚੱਲ ਰਿਹਾ ਹੈ। ਕੰਪਨੀ ਨੇ ਟਿਕਟਾਕ ਐਪ ਨਵਾਂ ਵਰਜ਼ਨ ਵੀ ਜਾਰੀ ਕੀਤਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਇਕ ਟਿਕਟਾਕ ਯੂਜ਼ਰ ਹੋ ਤਾਂ ਤੁਹਾਡੇ ਲਈ ਬਿਹਤਰ ਹੈ ਕਿ ਤੁਸੀਂ ਤੁਰੰਤ ਆਪਣੀ ਐਪ ਨੂੰ ਅਪਡੇਟ ਕਰ ਲਵੋ।


author

Karan Kumar

Content Editor

Related News