ਭਾਰਤ ’ਚ ਲਾਂਚ ਹੋਈ Tiger Sport 660, ਸ਼ਾਨਦਾਰ ਲੁੱਕ ਨਾਲ ਮਿਲਣਗੇ ਜ਼ਬਰਦਸਤ ਫੀਚਰਜ਼

Wednesday, Mar 30, 2022 - 03:39 PM (IST)

ਭਾਰਤ ’ਚ ਲਾਂਚ ਹੋਈ Tiger Sport 660, ਸ਼ਾਨਦਾਰ ਲੁੱਕ ਨਾਲ ਮਿਲਣਗੇ ਜ਼ਬਰਦਸਤ ਫੀਚਰਜ਼

ਆਟੋ ਡੈਸਕ– ਬ੍ਰਿਟਿਸ਼ ਪ੍ਰੀਮੀਅਮ ਮੋਟਰਸਾਈਕਲ ਨਿਰਮਾਤਾ ਟ੍ਰਾਇਮਫ ਨੇ ਮੰਗਲਵਾਰ ਨੂੰ ਭਾਰਤ ’ਚ ਇਕ ਬਿਲਕੁਲ ਨਵਾਂ ਟਾਈਗਰ ਸਪੋਰਟ 660 ਲਾਂਚ ਕਰ ਦਿੱਤਾ ਹੈ। ਬਾਈਕ ਦੀ ਐਕਸ-ਸ਼ੋਅਰੂਮ ਕੀਮਤ 8,95,000 ਰੁਪਏ ਰੱਖੀ ਗਈ ਹੈ। ਤਾਂ ਆਓ ਜਾਣਦੇ ਹਾਂ ਨਵੀਂ ਲਾਂਚ ਹੋਈ ਇਸ ਬਾਈਕ ਦੀਆਂ ਖੂਬੀਆਂ...

ਟਾਈਗਰ ਸਪੋਰਟ ਇਕ ਐਡਵੈਂਚਰ ਸਪੋਰਟਸ ਟੂਰਰ ਮੋਟਰਸਾਈਕਲ ਹੈ, ਇਸ ਵਿਚ ਲੰਬੀ ਦੂਰੀ ਤੈਅ ਕਰਨ ਦੇ ਲਿਹਾਜ ਨਾਲ ਪਹਿਲਾਂ ਵਾਲੇ ਮਾਡਲ ਦੇ ਮੁਕਾਬਲੇ ਕਈ ਬਦਲਾਅ ਕੀਤੇ ਗਏ ਹਨ। ਟਾਈਗਰ ਸਪੋਰਟ 660 ਰਾਈਡ-ਬਾਈ-ਵਾਇਰ ਤਕਨੀਕ ਅਤੇ ਦੋ ਰਾਈਡਿੰਗ ਮੋਡ ਰੇਨ ਐੰਡ ਰੋਡ ਦੇ ਨਾਲ ਆਉਂਦੀ ਹੈ। ਬਾਈਕ ਨੂੰ ਮਾਈ ਟ੍ਰਾਇਮਫ ਕੁਨੈਕਟੀਵਿਟੀ ਸਿਸਟਮ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਵਿਚ ਇਕ ਸਵਿੱਚੇਬਲ ਟ੍ਰੈਕਸ਼ਨ ਕੰਟਰੋਲ ਸਿਸਟਮ ਹੈ। 

ਬਾਈਕ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਐੱਲ.ਈ.ਡੀ. ਹੈੱਡਲਾਈਟਾਂ, ਬਲੂਟੁੱਥ-ਰੈਡੀ ਟੀ.ਐੱਫ.ਟੀ. ਇੰਸਟਰੂਮੈਂਟ, ਦੋ ਰਾਈਡਿੰਗ ਮੋਡਸ- ਰੋਡ ਐਂਡ ਰੇਨ, ਇਕ ਸਵਿੱਚੇਬਲ ਟ੍ਰੈਕਸ਼ਨ ਕੰਟਰੋਲ ਅਤੇ ਏ.ਬੀ.ਐੱਸ. ਸ਼ਾਮਲ ਹਨ। 

ਟ੍ਰਾਇਮਫ ਮੋਟਰਸਾਈਕਲ ਇੰਡੀਆ ਦੇ ਬਿਜ਼ਨੈੱਸ ਹੈੱਡ ਸ਼ੋਇਬ ਫਾਰੂਖ ਨੇ ਕਿਹਾ, ‘ਹੈਂਡਲਿੰਗ, ਤਕਨਾਲੋਜੀ ਅਤੇ ਲੰਬੀ ਦੂਰੀ ਦੀ ਰਾਈਡਿੰਗ ਕੰਫਰਟ, ਜੋ ਇਸਨੂੰ ਨੌਜਵਾਨ ਸ਼ਹਿਰੀ ਟੂਰ ਲਈ ਇਕਦਮ ਸਹੀ ਮੋਟਰਸਾਈਕਲ ਬਣਾਉਂਦੀ ਹੈ।’ ਟਾਈਗਰ ਸਪੋਰਟ 660 ਤਿੰਨ ਰੰਗਾਂ ’ਚ ਉਪਲੱਬਧ ਹੈ। ਇਹ ਰੰਗ ਕੋਰੋਸੀ ਰੈੱਡ/ ਗ੍ਰੇਫਾਈਟ, ਲਿਊਸਰਨ ਬਲਿਊ/ਸੈਫਾਇਰ ਬਲੈਕ ਅਤੇ ਗ੍ਰੇਫਾਈਡ/ਸੈਫਾਇਰ ਬਲੈਕ ਹਨ। 

ਟਾਈਗਰ ਸਪੋਰਟ 660 ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ 660 ਸੀਸੀ ਦਾ ਇੰਜਣ ਮਿਲੇਗਾ। ਇਹ ਇੰਜਣ 10,250 ਆਰ.ਪੀ.ਐੱਮ. ’ਤੇ 81 ਪੀ.ਐੱਸ./80 ਬੀ.ਐੱਚ.ਪੀ. (59.6 ਕਿਲੋਵਾਟ) ਦੀ ਪਾਵਰ ਅਤੇ 6,250 ਆਰ.ਪੀ.ਐੱਮਸ. ’ਤੇ 64 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 6 ਸਪੀਡ ਗਿਅਰਬਾਕਸ ਮਿਲਦਾ ਹੈ। 

ਕੰਪਨੀ ਦਾ ਟੀਚਾ ਅਪ੍ਰਲ ਦੇ ਅਖੀਰ ਤਕ ਟਾਈਗਰ ਸਪੋਰਟ 660 ਦੀ ਡਿਲਿਵਰੀ ਸ਼ੁਰੂ ਕਰਨਾ ਹੈ। ਕੁਝ ਹਫਤੇ ਪਹਿਲਾਂ ਕੰਪਨੀ ਨੇ 50,000 ਰੁਪਏ ਦੀ ਟੋਕਨ ਰਾਸ਼ੀ ’ਤੇ ਨਵੇਂ ਮਾਡਲ ਲਈ ਬੁਕਿੰਗ ਸ਼ੁਰੂ ਕੀਤੀ ਸੀ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ 4.5 ਲਿਟਰ ’ਚ 100 ਕਿਲੋਮੀਟਰ ਦੀ ਮਾਈਲੇਜ ਦੇਵੇਗੀ। 


author

Rakesh

Content Editor

Related News