ਹਾਰਟ ਰੇਟ ਸੈਂਸਰ ਤੇ 7 ਦਿਨਾਂ ਦੇ ਬੈਟਰੀ ਬੈਕਅਪ ਨਾਲ ਭਾਰਤ ’ਚ ਲਾਂਚ ਹੋਈ ਕਿਫਾਇਤੀ ਸਮਾਰਟ ਵਾਚ
Monday, Aug 24, 2020 - 11:40 AM (IST)

ਗੈਜੇਟ ਡੈਸਕ– ਗੂਗਲ ਦੀ ਮਲਕੀਅਤ ਵਾਲੀ ਕੰਪਨੀ Mobvoi ਨੇ ਭਾਰਤ ’ਚ ਆਪਣੀ ਨਵੀਂ ਕਿਫਾਇਤੀ ਸਮਾਰਟ ਵਾਚ TicWatch GTX ਲਾਂਚ ਕਰ ਦਿੱਤੀ ਹੈ। ਇਸ ਸਮਾਰਟ ਵਾਚ ’ਚ 14 ਸਪੋਰਟਸ ਮੋਡਸ ਦਿੱਤੇ ਗਏ ਹਨ। ਇਸ ਵਿਚ ਹਾਰਟ ਰੇਟ ਮਾਨੀਟਰਿੰਗ ਵਰਗਾ ਕੰਮ ਦਾ ਫੀਚਰ ਵੀ ਮਿਲਦਾ ਹੈ। ਇਸ ਤੋਂ ਇਲਾਵਾ ਇਹ ਵਾਚ 7 ਦਿਨਾਂ ਦੇ ਬੈਟਰੀ ਬੈਕਅਪ ਨਾਲ ਲਿਆਈ ਗਈ ਹੈ। TicWatch GTX ਦੀ ਭਾਰਤ ’ਚ ਕੀਮਤ 5,669 ਰੁਪਏ ਹੈ ਅਤੇ ਇਹ ਕਾਲੇ ਰੰਗ ’ਚ ਹੀ ਮਿਲੇਗੀ। ਇਸ ਨੂੰ Mobvoi ਦੀ ਵੈੱਬਸਾਈਟ ਤੋਂ ਖ਼ਰੀਦਿਆ ਜਾ ਸਕੇਗਾ। ਇਹ ਸਮਾਰਟ ਵਾਚ ਫਿਲਹਾਲ 10 ਫੀਸਦੀ ਦੀ ਛੋਟ ਨਾਲ ਮਿਲ ਰਹੀ ਹੈ। ਉਂਝ ਇਸ ਦੀ ਕੀਮਤ 6,299 ਰੁਪਏ ਹੈ। ਇਸ ਦੀ ਵਿਕਰੀ 3 ਸਤੰਬਰ ਤੋਂ ਸ਼ੁਰੂ ਹੋਵੇਗੀ, ਫਿਲਹਾਲ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।
TicWatch GTX ਦੇ ਫੀਚਰਜ਼
ਡਿਸਪਲੇਅ - 1.28 ਇੰਚ ਦੀ TFT ਟੱਚ
ਪ੍ਰੋਸੈਸਰ - RLC8762C
ਰੈਮ - 160KB
ਸਟੋਰੇਜ - 16MB
ਖ਼ਾਸ ਫੀਚਰ - ਹਾਰਟ ਰੇਟ ਮਾਨੀਟਰਿੰਗ
14 ਮੋਡਸ - ਸਾਈਕਲਿੰਗ, ਰਨਿੰਗ, ਸਵੀਮਿੰਗ ਅਤੇ ਬਾਸਕੇਟਬਾਲ ਆਦਿ
ਬੈਟਰੀ - 200mAh
ਕੁਨੈਕਟੀਵਿਟੀ - ਬਲੂਟੂਥ 5.0