10 ਦਿਨਾਂ ਦੇ ਬੈਟਰੀ ਬੈਕਅਪ ਨਾਲ TicWatch ਦੀ ਨਵੀਂ ਸਮਾਰਟਵਾਚ ਭਾਰਤ ’ਚ ਲਾਂਚ

Tuesday, Jul 20, 2021 - 04:03 PM (IST)

10 ਦਿਨਾਂ ਦੇ ਬੈਟਰੀ ਬੈਕਅਪ ਨਾਲ TicWatch ਦੀ ਨਵੀਂ ਸਮਾਰਟਵਾਚ ਭਾਰਤ ’ਚ ਲਾਂਚ

ਗੈਜੇਟ ਡੈਸਕ– ਜੇਕਰ ਤੁਸੀਂ ਕਿਸੇ ਬਜਟ ਸਮਾਰਟਵਾਚ ਦੀ ਭਾਲ ’ਚ ਹੋ ਤਾਂ TicWatch GTH ਤੁਹਾਡੇ ਲਈ ਭਾਰਤੀ ਬਾਜ਼ਾਰ ’ਚ ਲਾਂਚ ਹੋ ਗਈ ਹੈ। TicWatch GTH ’ਚ 1.55 ਇੰਚ ਦੀ ਟੀ.ਐੱਫ.ਟੀ. ਟੱਚ ਡਿਸਪਲੇਅ ਹੈ। ਇਸ ਤੋਂ ਇਲਾਵਾ ਇਸ ਵਿਚ RTOS ਸਾਫਟਵੇਅਰ ਦਿੱਤਾ ਗਿਆ ਹੈ, ਹਾਲਾਂਕਿ, TicWatch ਦੀਆਂ ਹੋਰ ਸਮਾਰਟਵਾਚ ’ਚ ਗੂਗਲ ਵਿਅਰ ਓ.ਐੱਸ. ਮਿਲਦਾ ਹੈ। TicWatch GTH ’ਚ 24 ਘੰਟੇ ਹਾਰਟ ਰੇਟ ਮਾਨੀਟਰਿੰਗ ਅਤੇ SpO2 ਸੈਂਸਰ ਵੀ ਦਿੱਤਾ ਗਿਆ ਹੈ। TicWatch GTH ਦੀ ਬੈਟਰੀ ਨੂੰ ਲੈ ਕੇ 10 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

TicWatch GTH ਦੀ ਕੀਮਤ
TicWatch GTH ਨੂੰ ਕੰਪਨੀ ਦੀ ਵੈੱਬਸਾਈਟ ’ਤੇ 8,599 ਰੁਪਏ ’ਚ ਲਿਸਟ ਕੀਤਾ ਗਿਆ ਹੈ ਪਰ ਐਮੇਜ਼ਾਨ ਤੋਂ ਇਸ ਨੂੰ ਤੁਸੀਂ 4,799 ਰੁਪਏ ’ਚ ਖਰੀਦ ਸਕਦੇ ਹੋ। ਇਸ ਨੂੰ ਸਿੰਗਲ ਰੈਵੇਨ ਕਲਰ ’ਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ 226 ਰੁਪਏ ਮਾਸਿਕ ਨੋ-ਕਾਸਟ ਈ.ਐੱਮ.ਆਈ. ਵੀ ਮਿਲ ਰਹੀ ਹੈ। 

TicWatch GTH ਦੀਆਂ ਖੂਬੀਆਂ
TicWatch ਦੀ ਇਸ ਬਜਟ ਸਮਾਰਟਵਾਚ ’ਚ RTOS ਯਾਨੀ ਰੀਅਲ ਟਾਈਮ ਆਪਰੇਟਿੰਗ ਸਿਸਟਮ ਹੈ। ਇਸ ਤੋਂ ਇਲਾਵਾ ਇਸ ਵਿਚ 1.55 ਇੰਚ ਦੀ ਟੀ.ਐੱਫ.ਟੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 360x320 ਪਿਕਸਲ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ 5.1 ਦਿੱਤਾ ਗਿਆ ਹੈ। ਇਸ ਵਾਚ ’ਚ 260mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ 10 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਨੂੰ ਦੋ ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ। ਇਹ ਵਾਚ 5ATM ਵਾਟਰ ਰੈਸਿਸਟੈਂਟ ਨਾਲ ਆਉਂਦੀ ਹੈ ਜਿਸ ਦਾ ਮਤਲਬ ਇਹ ਹੈ ਕਿ 50 ਮੀਟਰ ਡੁੰਘੇ ਪਾਣੀ ’ਚ ਜਾਣਤੋਂ ਬਾਅਦ ਵੀ ਇਹ ਖਰਾਬ ਨਹੀਂ ਹੋਵੇਗੀ। 

TicWatch GTH 14 ਸਪੋਰਟਸ ਮੋਡ ਨਾਲ ਲੈਸ ਹੈ ਜਿਸ ਵਿਚ ਆਊਟਡੋਰ ਰਨਿੰਗ, ਇੰਡੋਰ ਰਨਿੰਗ, ਆਊਟਡੋਰ ਸਾਈਕਲਿੰਗ ਆਦਿ ਸ਼ਾਮਲ ਹਨ। ਇਸ ਵਿਚ ਬਲੱਡ ਆਕਸੀਜਨ ਮਾਨੀਟਰ ਕਰਨ ਲਈ SpO2 ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਤਾਪਮਾਨ ਮਾਨੀਟਰਿੰਗ ਸੈਂਸਰ ਵੀ ਹੈ। ਇਹ ਵਾਚ ਸਟ੍ਰੈੱਸ ਨੂੰ ਵੀ ਮਾਨੀਟਰ ਕਰ ਸਕਦੀ ਹੈ। 


author

Rakesh

Content Editor

Related News