ਮੈਟਾ ਦੇ Threads ''ਚ ਆਇਆ X ਦਾ ਸਭ ਤੋਂ ਪ੍ਰਸਿੱਧ ਫੀਚਰ, ਹੁਣ ਆਏਗਾ ਅਸਲੀ ਮਜਾ
Thursday, Oct 03, 2024 - 05:07 PM (IST)
ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਮਾਈਕ੍ਰੋ ਬਲਾਗਿੰਗ ਸਾਈਟ Threads 'ਤੇ ਇਕ ਵੱਡਾ ਫੀਚਰ ਆਇਆ ਹੈ ਜੋ ਕਿ ਐਕਸ ਦਾ ਸਭ ਤੋਂ ਪ੍ਰਸਿੱਧ ਅਤੇ ਡਿਮਾਂਡਿੰਗ ਫੀਚਰ ਹੈ। Threads ਦੇ ਯੂਜ਼ਰਜ਼ ਵੀ ਹੁਣ ਕਿਸੇ ਪੋਸਟ ਨੂੰ ਐਡਿਟ ਕਰ ਸਕਣਗੇ। ਪਹਿਲਾਂ ਇਹ ਸਹੂਲਤ ਨਹੀਂ ਸੀ ਪਰ ਹੁਣ Threads 'ਚ ਇਹ ਫੀਚਰ ਆ ਗਿਆ ਹੈ।
ਬੀਟਾ ਯੂਜ਼ਰਜ਼ ਨੂੰ Threads ਦਾ ਇਹ ਫੀਚਰ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟ ਮੁਤਾਬਕ, Threads ਦੇ ਯੂਜ਼ਰਜ਼ ਕੋਲ ਕਿਸੇ ਪੋਸਟ ਨੂੰ ਐਡਿਟ ਕਰਨ ਲਈ 15 ਮਿੰਟਾਂ ਦਾ ਸਮਾਂ ਮਿਲੇਗਾ। ਦੱਸ ਦੇਈਏ ਕਿ X 'ਚ ਕਿਸੇ ਪੋਸਟ ਨੂੰ ਐਡਿਟ ਕਰਨ ਲਈ ਇਕ ਘੰਟੇ ਦਾ ਸਮਾਂ ਮਿਲਦਾ ਹੈ, ਹਾਲਾਂਕਿ ਇਹ ਸਿਰਫ ਪੇਡ ਸਬਸਕ੍ਰਾਈਬਰਾਂ ਲਈ ਹੈ।
Threads ਦਾ ਨਵਾਂ ਐਡਿਟ ਬਟਨ ਯੂਜ਼ਰਜ਼ ਨੂੰ ਆਪਣੀ ਪੋਸਟ ਨੂੰ ਲਾਈਵ ਹੋਣ ਦੇ 15 ਮਿੰਟਾਂ ਬਾਅਦ ਤਕ ਐਡਿਟ ਕਰਨ ਦੀ ਸਹੂਲਤ ਦਿੰਦਾ ਹੈ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਕ ਵਾਰ 15 ਮਿੰਟ ਪੂਰੇ ਹੋਣ ਤੋਂ ਬਾਅਦ ਪੋਸਟ ਲਾਕ ਹੋ ਜਾਵੇਗੀ ਯਾਨੀ ਉਸ ਤੋਂ ਬਾਅਦ ਤੁਸੀਂ ਐਡਿਟ ਨਹੀਂ ਕਰ ਸਕੋਗੇ।
ਐਡਿਟ ਬਟਨ ਤੋਂ ਇਲਾਵਾ Threads ਲਗਾਤਾਰ ਨਵੇਂ-ਨਵੇਂ ਫੀਚਰ ਲਿਆ ਰਿਹਾ ਹੈ। Threads ਕੋਲ ਹੁਣ ਲਗਭਗ 200 ਮਿਲੀਅਨ ਯੂਜ਼ਰਜ਼ ਦਾ ਨੈੱਟਵਰਕ ਹੈ ਅਤੇ ਇਸ ਦਾ ਸਿੱਧਾ ਮੁਕਾਬਲਾ ਐਲੋਨ ਮਸਕ ਦੇ X ਨਾਲ ਹੈ।