ਇੰਟਰਨੈੱਟ ''ਤੇ ਹਜ਼ਾਰਾਂ ਨਿਊਡ ਸੈਲਫੀਜ਼ ਅਤੇ ਵੀਡੀਓ ਕਲਿੱਪਸ ਹੋਈਆਂ ਲੀਕ
Saturday, Feb 29, 2020 - 11:43 PM (IST)
ਗੈਜੇਟ ਡੈਸਕ—ਆਨਲਾਈਨ ਡਾਟਾ ਲੀਕ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਹਜ਼ਾਰਾਂ ਫੀਮੇਲ ਪਾਰਨ ਸਟਾਰਸ ਦੀਆਂ ਨਿਊਡ ਸੈਲਫੀਜ਼ ਅਤੇ ਵੀਡੀਓਜ਼ ਲੀਕ ਹੋ ਗਈਆਂ ਹਨ। ਇਹ ਫੋਟੋਜ਼ ਅਤੇ ਵੀਡੀਓਜ਼ ਪਾਰਨ ਵੈੱਬਸਾਈਟ OnlyFans ਤੋਂ ਲੀਕ ਹੋਈਆਂ ਹਨ। ਹੈਕਰਸ ਨੇ ਇਸ ਵੈੱਬਸਾਈਟ ਨੂੰ ਹੈਕ ਕਰਕੇ ਡੈਨਿਏਲਾ, ਵੇਸਟਬਰੁੱਕ, ਬੇਕਸ ਸ਼ਾਇਨਰ, ਡੈਨਿਏਲੀ ਲਾਇਡ ਅਤੇ ਕੈਟੀ ਸਾਲਮਨ ਵਰਗੀ ਫੇਸਮ ਪਾਰਨ ਸਟੋਰਸ ਦੀਆਂ ਨਿਊਡ ਸੈਲਫੀਜ਼ ਅਤੇ ਵੀਡੀਓਜ਼ ਨੂੰ ਇੰਟਰਨੈੱਟ 'ਤੇ ਸ਼ੇਅਰ ਕਰ ਦਿੱਤਾ ਹੈ। ਯੂਜ਼ਰਸ ਨੂੰ ਇਸ ਪਾਰਨ ਵੈੱਬਸਾਈਟ 'ਤੇ ਆਪਣੇ ਪਸੰਦੀਦਾ ਪਾਰਨ ਸਟਾਰਸ ਦੀਆਂ ਵੀਡੀਓਜ਼ ਅਤੇ ਫੋਟੋ ਦੇਖਣ ਲਈ ਪੈਸੇ ਦੇਣੇ ਪੈਂਦੇ ਹਨ। ਹਾਲਾਂਕਿ ਇਸ ਲੀਕ ਤੋਂ ਬਾਅਦ ਹੁਣ ਇਨ੍ਹਾਂ ਕਾਨਟੈਂਟ ਨੂੰ ਫ੍ਰੀ 'ਚ ਐਕਸੈੱਸ ਕੀਤਾ ਜਾ ਰਿਹਾ ਹੈ।
ਵੈੱਬਸਾਈਟ ਨੇ ਹੈਕਿੰਗ ਤੋਂ ਕੀਤਾ ਮਨਾ
ਫੋਟੋ-ਵੀਡੀਓਜ਼ ਲੀਕ ਹੋਣ ਦੀ ਖਬਰ ਦੇ ਸੋਸ਼ਲ ਮੀਡੀਆ 'ਤੇ ਫੈਲਦੇ ਹੀ ਫੈਂਸ ਅਤੇ ਪਾਰਨ ਸਟਾਰਸ ਨੂੰ ਲੱਗਿਆ ਕਿ ਇਹ ਹੈਕਿੰਗ ਦੇ ਕਾਰਣ ਹੋਇਆ ਹੈ। ਇਸ 'ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਓਨਲੀ ਫੈਂਸ ਵੈੱਬਸਾਈਟ ਨੇ ਕਿਸੇ ਤਰ੍ਹਾਂ ਦੀ ਹੈਕਿੰਗ ਤੋਂ ਮਨਾ ਕਰ ਦਿੱਤਾ ਹੈ। ਵੈੱਬਸਾਈਟ ਦਾ ਕਹਿਣਾ ਹੈ ਕਿ ਯੂਜ਼ਰਸ ਨੇ ਵੈੱਬਸਾਈਟ ਤੋਂ ਜ਼ਿਆਦਾ ਤੋਂ ਜ਼ਿਆਦਾ ਕਾਨਟੈਂਟ ਨੂੰ ਚੋਰੀ ਕਰ ਉਨ੍ਹਾਂ ਨੂੰ ਇੰਟਰਨੈੱਟ ਹਰ ਜਗ੍ਹਾ ਸ਼ੇਅਰ ਕਰ ਦਿੱਤਾ ਹੈ। ਇਸ ਕਾਰਣ ਹੁਣ ਇਨ੍ਹਾਂ ਪਾਰਨ ਸਟਾਰਸ ਦੀਆਂ ਵੀਡੀਓਜ਼ ਅਤੇ ਫੋਟੋ ਇੰਟਰਨੈੱਟ 'ਤੇ ਫ੍ਰੀ 'ਚ ਉਪਲੱਬਧ ਹੋ ਗਈਆਂ ਹਨ। ਸਾਈਟ ਨਾਲ ਜੁੜੇ ਇਕ ਅਧਿਕਾਰੀ ਸਟੀਵ ਪਿਮ ਨੇ ਟਵਿਟਰ 'ਤੇ ਕਿਹਾ ਕਿ 'ਅਸੀਂ ਇੰਟਰਨੈੱਟ ਦੇ ਹੈਕ ਹੋਣ ਦੇ ਦਾਅਵਿਆਂ ਦੀ ਜਾਂਚ ਕੀਤੀ ਹੈ ਅਤੇ ਇਸ 'ਚ ਸਾਨੂੰ ਆਪਣੇ ਸਿਸਟਮ 'ਚ ਕੋਈ ਗੜਬੜੀ ਨਹੀਂ ਮਿਲੀ ਹੈ।
ਸਕਰੀਨ ਰਿਕਾਡਿੰਗ ਸਾਫਟਵੇਅਰ ਨੂੰ ਮੰਨਿਆ ਜ਼ਿੰਮੇਵਾਰ
ਇਸ ਸਾਈਟ ਨਾਲ ਜੁੜੀ ਇਕ ਪਾਰਨ ਸਟਾਰ ਦਾ ਕਹਿਣਾ ਹੈ ਕਿ ਕਾਨਟੈਂਟ ਲੀਕ ਦੇ ਪਿਛੇ ਸਕਰੀਨ ਰਿਕਾਡਿੰਗ ਸਾਫਟਵੇਅਰ ਦਾ ਹੱਥ ਹੈ। ਇਸ ਦੇ ਰਾਹੀਂ ਯੂਜ਼ਰਸ ਆਪਣੀ ਕੰਪਿਊਟਰ ਸਕਰੀਨ ਨੂੰ ਲੋਕਲ ਡਰਾਈਵ 'ਚ ਸੇਵ ਕਰਕੇ ਇੰਟਰਨੈੱਟ 'ਤੇ ਸ਼ੇਅਰ ਕਰ ਸਕਦੇ ਹਨ।
800 ਹਾਲੀਵੁੱਡ ਫਿਲਮਾਂ ਜਿੰਨਾ ਡਾਟਾ ਹੋਇਆ ਲੀਕ
ਇਹ ਹਫਤੇ ਦੀ ਸ਼ੁਰੂਆਤ 'ਚ ਹੀ ਵੱਖ-ਵੱਖ ਫੋਰਮ ਅਤੇ ਵੈੱਬਸਾਈਟਸ 'ਤੇ ਇਸ ਵੈੱਬਸਾਈਟ ਦੇ ਕਾਨਟੈਂਟਸ ਦੇ ਲਿੰਕ ਦਿਖਣ ਲੱਗੇ ਸਨ। ਇਸ 'ਚ ਵੈੱਬਸਾਈਟ ਤੋਂ ਚੋਰੀ ਕੀਤੀਆਂ ਹੋਈਆਂ ਫੋਟੋਜ਼ ਅਤੇ ਵੀਡੀਓਜ਼ ਦਾ ਸਾਈਜ਼ 1.6ਟੀ.ਬੀ. ਸੀ। ਇਹ ਸਾਈਜ਼ ਫੁਲ ਐੱਚ.ਡੀ. ਫਾਰਮੈਟ 'ਚ ਕਰੀਬ 800 ਹਾਲੀਵੁੱਡ ਫਿਲਮਾਂ ਨੂੰ ਸਟੋਰ ਕਰਨ ਲਈ ਕਾਫੀ ਹੈ।
ਦੁਨੀਆਭਰ 'ਚ 3 ਕਰੋੜ ਯੂਜ਼ਰਸ
ਓਨਲੀ ਫੈਂਸ ਇਕ ਮਸ਼ਹੂਰ ਪਾਰਨ ਕਾਨਟੈਂਟ ਪ੍ਰੋਵਾਈਡਰ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਦੁਨੀਆਭਰ 'ਚ 3 ਕਰੋੜ ਯੂਜ਼ਰਸ ਹਨ। ਇਹ ਇਕ ਮੈਂਬਰਸ਼ਿਪ ਪਲੇਟਫਾਰਮ ਹੈ ਜਿਥੇ ਯੂਜ਼ਰਸ ਆਪਣੇ ਫੇਵਰਿਟ ਪਾਰਨ ਸਟਾਰ ਦੇ ਕਾਨਟੈਂਟ ਨੂੰ ਸਬਸਕਰੀਪਸ਼ਨ ਚਾਰਜ ਦੇ ਕੇ ਐਕਸੈੱਸ ਕਰਦੇ ਸਨ। ਮੰਥਲੀ ਫੀਸ ਦੀ ਗੱਲ ਕਰੀਏ ਤਾਂ ਇਹ 5 ਡਾਲਰ ਤੋਂ ਸ਼ੁਰੂ ਹੋ ਕੇ ਪਾਰਨ ਸਟਾਰਸ ਦੀ ਡਿਮਾਂਡ ਤਕ ਹੈ। ਇਸ ਪਲੇਟਫਾਰਮ 'ਤੇ ਯੂਜ਼ਰਸ ਪਾਰਨ ਸਟਾਰਸ ਨੂੰ ਵੱਖ ਤੋਂ ਟਿਪ ਵੀ ਦਿੰਦੇ ਹਨ। ਹਰ ਸਬਸਕਰੀਪਸ਼ਨ ਦਾ 80 ਫੀਸਦੀ ਪਾਰਨ ਸਟਾਰਸ ਅਤੇ 20 ਫੀਸਦੀ ਓਨਲੀ ਫੈਂਸ ਵੈੱਬਸਾਈਟ ਨੂੰ ਜਾਂਦੀ ਹੈ।