ਇਹ ਹੋਵੇਗਾ ਨੋਕੀਆ ਦਾ ਹੁਣ ਤੱਕ ਦਾ ਸਭ ਤੋਂ ਪਾਵਰਫੁੱਲ ਐਂਡ੍ਰਾਇਡ ਸਮਾਰਟਫੋਨ, ਹੋਇਆ ਖੁਲਾਸਾ

Tuesday, Nov 28, 2017 - 03:44 PM (IST)

ਇਹ ਹੋਵੇਗਾ ਨੋਕੀਆ ਦਾ ਹੁਣ ਤੱਕ ਦਾ ਸਭ ਤੋਂ ਪਾਵਰਫੁੱਲ ਐਂਡ੍ਰਾਇਡ ਸਮਾਰਟਫੋਨ, ਹੋਇਆ ਖੁਲਾਸਾ

ਜਲੰਧਰ- HMD ਗਲੋਬਲ MWC 2018 'ਚ ਨੋਕੀਆ 2, ਨੋਕੀਆ 7 ਅਤੇ ਨੋਕੀਆ 9 ਸਮਾਰਟਫੋਨਜ਼ ਨੂੰ ਪੇਸ਼ ਕਰਨ ਵਾਲੀ ਸੀ ਪਰ ਨੋਕੀਆ 2 ਅਤੇ ਨੋਕੀਆ 7 ਨੂੰ ਪਹਿਲਾਂ ਹੀ ਅਧਿਕਾਰਿਕ ਤੌਰ 'ਤੇ ਪੇਸ਼ ਕੀਤਾ ਜਾ ਚੁੱਕਾ ਹੈ। ਨੋਕੀਆ 9 ਇਕ ਹੋਰ ਫਲੈਗਸ਼ਿਪ ਮਾਡਲ ਹੋ ਸਕਦਾ ਹੈ, ਜਦਕਿ ਅਮੇਜ਼ਨ UK ਦੀ ਲਿਸਟ 'ਚ ਸੇਲ ਲਈ ਉਪਲੱਬਧ ਨੋਕੀਆ 9 ਦੇ ਪ੍ਰੋਟੈਕਟਿਵ ਕੇਸ ਦੀ ਵਜ੍ਹਾ ਤੋਂ ਇਹ ਫਲੈਗਸ਼ਿਪ ਮੋਡਲ ਮੋਡਲ ਖਬਰਾਂ 'ਚ ਹੈ। 

ਇਸ ਪ੍ਰੋਟੈਕਟਿਵ ਕੇਸ ਨੂੰ ਨਿਰਮਾਤਾ HualuBro ਵੱਲੋਂ ਬਣਾਇਆ ਗਿਆ ਹੈ ਅਤੇ ਇਸ ਨੂੰ ਅਮੇਜ਼ਨ 'ਤੇ ਇਕ ਤੋਂ ਜ਼ਿਆਦਾ ਸੈਲਰਸ ਵੱਲੋਂ ਵੇਚਿਆ ਗਿਆ ਹੈ। ਜੇਕਰ ਫਲੈਗਸ਼ਿਪ ਨੋਕੀਆ 9 ਦੇ ਰੇਂਡਰ ਦਾ ਪਤਾ ਨਾ ਚੱਵਦਾ ਤਾਂ ਇਸ ਕੇਸ ਨੂੰ ਵੀ ਹੋਰ ਪ੍ਰੋਟੈਕਟਿਵ ਕੇਸ ਦੀ ਤਰ੍ਹਾਂ ਹੀ ਟ੍ਰੀਟ ਕੀਤਾ ਜਾਂਦਾ ਹੈ। ਇਸ ਲਿਸਟ 'ਚ ਨੋਕੀਆ 9 ਦੇ ਕੁਝ 3ਡੀ ਰੇਂਡਰਸ ਨੂੰ ਵੀ ਦਿਖਾਇਆ ਗਿਆ ਹੈ। ਇਸ ਦੇ ਫਰੰਟ ਅਤੇ ਬੈਕ ਦੇ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ।

ਇਸ ਰੇਂਡਰ ਤੋਂ ਮਿਲੀ ਜਾਣਕਾਰੀ ਪਿਛਲੇ ਕੁਝ ਲੀਕ ਤੋਂ ਮਿਲੀ ਹੈ, ਜਿਸ 'ਚ ਐਜ-ਟੂ-ਐਜ ਡਿਸਪੇਲਅ ਅਤੇ ਡਿਊਲ ਕੈਮਰਾ ਸੈੱਟਅਪ ਸ਼ਾਮਿਲ ਹੈ। ਇਸ ਦੀ ਡਿਸਪਲੇਅ 'ਚ ਲੰਬੇ ਸਮੇਂ ਕਿਨਾਰੇ ਦਿੱਤੇ ਗਏ ਹਨ ਅਤੇ ਇਸ ਦਾ ਡਿਊਲ ਕੈਮਰਾ ਵਰਟੀਕਲ ਡਾਇਰੈਕਸ਼ਨ 'ਚ ਮੌਜੂਦ ਹੈ, ਜਿਸ ਦੇ ਬਰਾਬਰ 'ਚ LED ਫਲੈਸ਼ ਮੌਜੂਦ ਹੈ। ਇਸ ਡਿਵਾਈਸ 'ਚ ਇਕ ਰਿਅਰ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। 

HualuBro ਵੱਲੋਂ ਬਣਾਏ ਗਏ ਨੋਕੀਆ 9 ਦੇ ਪ੍ਰੋਟੈਕਟਿਵ ਕੇਸ ਦਾ ਅਮੇਜ਼ਨ ਦੀ ਲਿਸਟ 'ਚ ਮੌਜੂਦ ਹੋਣਾ ਇਕ ਸੰਦੇਸ਼ ਹੋ ਸਕਦਾ ਹੈ ਕਿ ਜਲਦ ਹੀ ਇਹ ਫਲੈਗਸ਼ਿਪ ਡਿਵਾਈਸ ਲਾਂਚ ਕੀਤਾ ਜਾਵੇਗਾ, ਜਦਕਿ ਸਾਨੂੰ ਇਸ ਫਲੈਗਸ਼ਿਪ ਡਿਵਾਈਸ ਦੇ ਲਾਂਚ ਲਈ ਅਗਲੇ ਸਾਲ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਹ ਕੇਸ ਕਾਰਬਨ ਫਾਈਬਰ ਬਲੈਕ, ਬਲਿਊ, ਲਾਲ, ਲੀਚੀ ਬਲੈਕ ਆਦਿ ਕਲਰ 'ਚ ਉਪਲੱਬਧ ਹੈ। ਇਸ ਪ੍ਰੋਟੈਕਟਿਵ ਕੇਸ ਦੀ ਕੀਮਤ ਡਿਸਕਾਊਂਟ ਤੋਂ ਬਾਅਦ £3.88 (ਲਗਭਗ $5.20) ਹੈ।


Related News