Vivo ਦਾ ਇਹ Smartphone ਭਾਰਤ ’ਚ ਜਲਦੀ ਦੇ ਸਕਦੈ ਦਸਤਕ! ਜਾਣੋ ਫੀਚਰਜ਼

Saturday, May 10, 2025 - 12:52 PM (IST)

Vivo ਦਾ ਇਹ Smartphone ਭਾਰਤ ’ਚ ਜਲਦੀ ਦੇ ਸਕਦੈ ਦਸਤਕ! ਜਾਣੋ ਫੀਚਰਜ਼

ਗੈਜੇਟ ਡੈਸਕ - Vivo V50 ਨੂੰ ਭਾਰਤ ’ਚ ਫਰਵਰੀ ਮਹੀਨੇ ’ਚ Snapdragon 7 Gen 3 ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਗਿਆ ਸੀ ਅਤੇ ਹੁਣ  ਕੰਪਨੀ ਕਥਿਤ ਤੌਰ 'ਤੇ Vivo V50 Elite Edition ਨੂੰ Vivo V50 ਸੀਰੀਜ਼ ’ਚ ਜਲਦੀ ਹੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ, ਚੀਨੀ ਸਮਾਰਟਫੋਨ ਬ੍ਰਾਂਡ ਨੇ ਨਵੇਂ Elite ਵੇਰੀਐਂਟ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ ਪਰ ਇਕ ਰਿਪੋਰਟ ’ਚ ਸ਼ੱਕੀ ਤੌਰ ’ਤੇ ਇਸ ਦੀ ਲਾਂਚਿੰਗ ਮਿਤੀ ਦਾ ਖੁਲਾਸਾ ਹੋਇਆ ਹੈ। ਕਥਿਤ ਤੌਰ ’ਤੇ ਕਿਹਾ ਜਾਵੇ ਤਾਂ ਇਸ ਸਮਾਰਟਫੋਨ ਦਾ ਡਿਜ਼ਾਈਨ ਸਟੈਂਡਰਡ Vivo V50 ਮਾਡਲ ਨਾਲੋਂ ਵੱਖਰਾ ਹੋਵੇਗਾ। ਹਾਲਾਂਕਿ, ਇਸ ’ਚ ਉਹੀ ਫੀਚਰਜ਼ ਹੋਣ ਦੀ ਆਸ ਹੈ ਜਿਸ ’ਚ Snapdragon 7 Gen 3 ਪ੍ਰੋਸੈਸਰ, ਇਕ 6.77-ਇੰਚ AMOLED ਡਿਸਪਲੇਅ ਅਤੇ ਇਕ 50-ਮੈਗਾਪਿਕਸਲ ਡਿਊਲ ਰੀਅਰ ਕੈਮਰਾ ਯੂਨਿਟ ਸ਼ਾਮਲ ਹੈ।

ਕਦੋਂ ਹੋਵੇਗਾ ਲਾਂਚ?

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ ਕਿ ਇਹ Vivo V50 Elite Edition ਸਮਾਰਟਫੋਨ ਭਾਰਤ ’ਚ 15 ਮਈ ਨੂੰ ਲਾਂਚ ਹੋ ਸਕਦਾ ਹੈ। ਦੱਸ ਦਈਏ ਕਿ ਇਹ ਸਮਾਰਟਫੋਨ ਨਵਾਂ Elite ਵੇਰੀਐਂਟ ਡਿਜ਼ਾਈਨ ਦੇ ਮਾਮਲੇ ’ਚ ਵੱਖਰਾ ਹੋਵੇਗਾ, ਜਦੋਂ ਕਿ ਹਾਰਡਵੇਅਰ ਅਤੇ ਫੀਚਰਜ਼ ਸਟੈਂਡਰਡ Vivo V50 ਵਾਂਗ ਹੀ ਰਹਿਣਗੇ। ਦੱਸ ਦਈਏ ਕਿ ਜੇਕਰ ਇਹ ਦਾਅਵੇ ਸੱਚ ਹਨ, ਤਾਂ Vivo V50 Elite Edition ’ਚ 6.77-ਇੰਚ ਫੁੱਲ-HD+ (1,080×2,392 ਪਿਕਸਲ) ਕਵਾਡ-ਕਰਵਡ AMOLED ਡਿਸਪਲੇਅ ਹੋਣ ਦੀ ਆਸ ਹੈ। ਇਸ ’ਚ ਸਨੈਪਡ੍ਰੈਗਨ 7 Gen 3 ਪ੍ਰੋਸੈਸਰ, 12GB ਤੱਕ LPDDR4X RAM ਅਤੇ 512GB ਤੱਕ UFS 2.2 ਔਨਬੋਰਡ ਸਟੋਰੇਜ ਹੋਣ ਦੀ ਵੀ ਆਸ ਹੈ।

Vivo V50 ਵਾਂਗ, ਆਉਣ ਵਾਲੇ Vivo V50 Elite Edition ’ਚ ਦੋ 50-ਮੈਗਾਪਿਕਸਲ ਰੀਅਰ ਸੈਂਸਰ ਅਤੇ ਇੱਕ 50-ਮੈਗਾਪਿਕਸਲ ਸੈਲਫੀ ਸ਼ੂਟਰ ਹੋ ਸਕਦਾ ਹੈ। ਇਸ ’ਚ 6,000mAh ਬੈਟਰੀ ਦੇ ਨਾਲ 90W ਵਾਇਰਡ ਫਾਸਟ ਚਾਰਜਿੰਗ ਸਪੋਰਟ ਵੀ ਮਿਲ ਸਕਦਾ ਹੈ। ਇਸ ’ਚ Vivo ਦਾ Aura Light ਫੀਚਰ ਅਤੇ ਕਈ AI-ਪਾਵਰਡ ਫੋਟੋ ਐਡੀਟਿੰਗ ਫੀਚਰ ਸ਼ਾਮਲ ਹੋ ਸਕਦੇ ਹਨ।

ਭਾਰਤ ’ਚ Vivo V50 ਸੀਰੀਜ਼ ’ਚ ਇਸ ਸਮੇਂ ਬੇਸ Vivo V50 ਅਤੇ Vivo V50e ਮਾਡਲ ਸ਼ਾਮਲ ਹਨ। ਅਲਟੀਮੇਟ ਐਡੀਸ਼ਨ ਮਾਡਲ ਲਾਈਨਅੱਪ ’ਚ ਤੀਜਾ ਹੈਂਡਸੈੱਟ ਹੋਵੇਗਾ। Vivo V50 ਨੂੰ ਭਾਰਤ ’ਚ ਫਰਵਰੀ ਵਿੱਚ 8GB RAM + 128GB ਸਟੋਰੇਜ ਵਿਕਲਪ ਲਈ 34,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ। 8GB + 256GB ਅਤੇ 12GB + 512GB RAM ਅਤੇ ਸਟੋਰੇਜ ਵੇਰੀਐਂਟ ਦੀ ਕੀਮਤ ਕ੍ਰਮਵਾਰ 36,999 ਰੁਪਏ ਅਤੇ 40,999 ਰੁਪਏ ਸੀ।
 


author

Sunaina

Content Editor

Related News