ਕ੍ਰੈਡਿਟ ਅਤੇ ਡੈਬਿਟ ਕਾਰਡ ਨੂੰ ਕਰੇਗਾ ਰਿਪਲੇਸ ਇਹ ਵਰਚੁਅਲ ਕਾਰਡ
Saturday, Jul 09, 2016 - 05:12 PM (IST)

ਜਲੰਧਰ-ਪਿਛਲੇ ਕੁੱਝ ਸਮੇਂ ਤੋਂ ਫਿਜ਼ਿਕਲ ਵਾਲੇਟਸ ਦੀ ਜਗ੍ਹਾ ਡਿਜ਼ੀਟਲ ਵਾਲੇਟਸ ਦੀ ਵਰਤੋਂ ''ਚ ਵਾਧਾ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ''ਚ ਕ੍ਰੈਡਿਟ ਅਤੇ ਡੈਬਿਟ ਕਾਰਡ ਵੀ ਬੀਤੇ ਸਮੇਂ ਦੀ ਪੁਰਾਣੀ ਗੱਲ ਬਣ ਸਕਦੀ ਹੈ । ਬੈਂਕ ਅਤੇ ਵਾਲੇਟ ਕੰਪਨੀਆਂ ਪਲਾਸਟਿਕ ਦੇ ਬਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਬਜਾਏ ਸਮਾਰਟਫੋਨ ਨਾਲ ਯੂਜ਼ਰਜ਼ ਨੂੰ ਪੇਮੈਂਟ ਦੀ ਸਹੂਲਤ ਦੇਣ ਵਾਲੇ ਵਰਚੁਅਲ ਕਾਰਡ ਪੇਸ਼ ਕਰ ਰਹੀਆਂ ਹਨ । ਆਈ.ਸੀ.ਆਈ.ਸੀ.ਆਈ. ਬੈਂਕ , ਐੱਚ.ਡੀ.ਐੱਫ.ਸੀ. ਬੈਂਕ ਅਤੇ ਐਕਸਿਸ ਬੈਂਕ ਡੈਬਿਟ ਅਤੇ ਕ੍ਰੈਡਿਟ ਦੋਨਾਂ ਤਰ੍ਹਾਂ ਦੇ ਗਾਹਕਾਂ ਲਈ ਵਰਚੁਅਲ ਕਾਰਡ ਲਾਂਚ ਕਰਨ ਜਾ ਰਹੇ ਹਨ, ਜੋ ਫੋਨ ਦੇ ਅੰਦਰ ਹੋਣਗੇ ।ਹੋਸਟ ਕਾਰਡ ਇਮੁਲੇਸ਼ਨ ਟੈਕਨਾਲੋਜੀ ਦੀ ਵਰਤੋਂ ਨਾਲ ਬੈਂਕ ਵਰਚੁਅਲ ਕਾਰਡ ਤਿਆਰ ਕਰ ਸਕਦਾ ਹੈ ਜੋ ਯੂਜ਼ਰ ਦੇ ਮੋਬਾਇਲ ਫੋਨ ਦੇ ਅੰਦਰ ਮੌਜੂਦ ਹੋਵੇਗਾ । ਯੂਜਰ ਪਲਾਸਟਿਕ ਕਾਰਡ ਦੀ ਬਜਾਏ ਆਪਣੇ ਫੋਨ ਤੋਂ ਟ੍ਰਾਂਜਕਸ਼ਨ ਨੂੰ ਆਥੈਂਟਿਕੇਟ ਕਰ ਸਕਦਾ ਹੈ । ਇਸ ਲਈ ਫੋਨ ''ਚ ਨਿਅਰ ਫੀਲਡ ਕੰਮਿਊਨਿਕੇਸ਼ਨ (ਐੱਨ.ਐੱਫ.ਸੀ.) ਹੋਣਾ ਜਰੂਰੀ ਹੈ ।
ਜੇਕਰ ਗਾਹਕ ਨੂੰ ਕੋਈ ਪੇਮੈਂਟ ਕਰਨੀ ਹੁੰਦੀ ਹੈ ਤਾਂ ਉਹ ਵਰਚੁਅਲ ਕਾਰਡ ਦੇ ਜ਼ਰੀਏ ਇਸ ਨੂੰ ਕਾਰਡ ਦੀ ਡਿਟੇਲਜ਼ ਐਂਟਰ ਕਰ ਸਕਦਾ ਹੈ , ਜੋ ਇਕ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਤਰ੍ਹਾਂ ਹੀ ਕੰਮ ਕਰਦਾ ਹੈ ।ਵਰਚੁਅਲ ਨੂੰ-ਬ੍ਰੈਂਡਿਡ ਕਾਰਡ ਦੇ ਨਾਲ ਇਕ 16 ਡਿਜ਼ਿਟਸ ਦਾ ਯੂਨੀਕ ਨੰਬਰ ਹੁੰਦਾ ਹੈ ਅਤੇ ਇਹ ਵਾਲੇਟ ਐਪਲੀਕੇਸ਼ਨ ''ਤੇ ਰਹਿੰਦਾ ਹੈ । ਐਕਸਿਸ ਬੈਂਕ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ (ਕਾਡਰਸ ਐਂਡ ਮਰਚੈਂਟ ਅਕਵਾਇਰਿੰਗ) ਸੰਗਰਾਮ ਸਿੰਘ ਦੇ ਮੁਤਾਬਕ, ਐਕਸਿਸ ਬੈਂਕ ਦੇ ਐਪ ਨਾਲ ਗਾਹਕ ਨੂੰ ਫੋਨ ਦੇ ਅੰਦਰ ਇਕ ਕਾਰਡ ਦੇ ਨਾਲ ਐੱਨ.ਐੱਫ.ਸੀ. ਇਨੇਬਲਡ ਫੋਨ ''ਤੇ ਵਰਚੁਅਲ ਟੋਕਨ ਬਣਾਉਣ ਦੀ ਸਹੂਲਤ ਮਿਲੇਗੀ। ਇਹ ਫੋਨ ''ਤੇ ਪਲਾਸਟਿਕ ਕਾਰਡ ਦੀ ਤਰ੍ਹਾਂ ਹੋਵੇਗਾ। ਜ਼ੇਟਾ ਵਰਗੀਆਂ ਵਾਲੇਟ ਕੰਪਨੀਆਂ ਨੇ ਮੋਬਾਇਲ ਫੋਨ ''ਚ ਵਰਤੋਂ ਕੀਤੇ ਜਾਣ ਵਾਲੇ ਵਰਚੁਅਲ ਕਾਰਡ ਤਿਆਰ ਕਰਨ ਲਈ ਆਰ.ਬੀ.ਐੱਲ ਬੈਂਕ, ਵੀਜ਼ਾ ਅਤੇ ਮਾਸਟਰਕਾਰਡ ਵਰਗੇ ਪੇਮੈਂਟ ਗੇਟਵੇ ਦੇ ਨਾਲ ਟਾਈ-ਅਪ ਕੀਤਾ ਹੈ ।ਪੇਮੈਂਟ ਗੇਟਵੇਜ਼ ਦੇ ਕੋਲ ਵਰਚੁਅਲ ਕਾਡਰਜ਼ ਦੀ ਟੈਕਨਾਲੋਜੀ ਉਪਲੱਬਧ ਹੈ, ਪਰ ਭਾਰਤ ''ਚ ਕਾਰਡ ਸਵੀਕਾਰ ਕਰਨ ਵਾਲੇ ਮਰਚੈਂਟਸ ਦੀ ਘੱਟ ਗਿਣਤੀ ਇਸ ''ਚ ਸਮੱਸਿਆ ਬਣੀ ਹੋਈ ਹੈ ।