ਤੁਹਾਡੀ ਬਾਂਹ ਨੂੰ ਇਕ ਟੱਚਪੈਡ ''ਚ ਬਦਲ ਸਕਦੀ ਹੈ ਇਹ ਟੈਕਨਾਲੋਜੀ (ਵੀਡੀਓ)
Saturday, May 07, 2016 - 06:02 PM (IST)
ਜਲੰਧਰ-ਸਮਾਰਟਵਾਚ ਦੀ ਗੱਲ ਕੀਤੀ ਜਾਵੇ ਤਾਂ ਟੈਕਨਾਲੋਜੀ ਨੇ ਇਸ ''ਚ ਕਈ ਤਰ੍ਹਾਂ ਦੇ ਬਦਲਾਅ ਲਿਆ ਕੇ ਇਸ ਨੂੰ ਹੋਰ ਵੀ ਵਧੀਆ ਬਣਾ ਦਿੱਤਾ ਹੈ। ਹੁਣ ਤੁਸੀਂ ਬਹੁਤ ਜਲਦ ਟੈਂਪਲ ਰਨ ਵਰਗੀ ਗੇਮ ਨੂੰ ਆਪਣੀ ਉਂਗਲੀ ਨਾਲ ਬਾਂਹ ''ਤੇ ਟੈਪ ਕਰਨ ਨਾਲ ਖੇਡ ਸਕੋਗੇ। ਕਾਰਨੈਗੀ ਮੈਲਨ ਯੂਨੀਵਰਸਿਟੀ ਦੀ ਇਕ ਟੀਮ ਨੇ ਇਕ ਅਜਿਹੀ ਵਿਅਰੇਬਲ ਟੈਕਨਾਲੋਜੀ ਦਾ ਵਿਕਾਸ ਕੀਤਾ ਹੈ ਜੋ ਤੁਹਾਡੀ ਹੇਠਲੀ ਬਾਂਹ ਨੂੰ ਟੱਚਪੈਡ ''ਚ ਬਦਲ ਦਵੇਗੀ। ਸਕਿਨ ਟਰੈਕ ਨਾਂ ਦੀ ਇਸ ਟੈਕਨਾਲੋਜੀ ਨੂੰ ਹਿਊਮਨ ਕੰਪਿਊਟਰ ਇੰਟਰੈਕਸ਼ਨ ਇੰਸਟੀਚਿਊਟ ਦੇ ਫਿਊਚਰ ਇੰਟਰਫੇਸਜ਼ ਗਰੁੱਪ ਵੱਲੋਂ ਡਵੈਲਪ ਕੀਤਾ ਗਿਆ ਹੈ। ਇਸ ਨਵੇਂ ਸਿਸਟਮ ਨਾਲ ਹੱਥਾਂ ਅਤੇ ਬਾਂਹਾ ''ਤੇ ਲਗਾਤਾਰ ਟੱਚ ਕੀਤਾ ਜਾ ਸਕਦਾ ਹੈ। ਇਹ ਸਕਿਨ ਫੰਕਸ਼ਨੈਲਿਟੀ ਬਿਲਕੁਲ ਬਟਨ ਜਾਂ ਸਲਾਈਡਰ ਕੰਟਰੋਲਜ਼ ਦੀ ਤਰ੍ਹਾਂ ਹੀ ਕੰਮ ਕਰਦੀ ਹੈ।
ਇਸ ਸਕਿਨ ਟਰੈਕ ਲਈ ਸਿਰਫ ਇਕ ਖਾਸ ਰਿੰਗ ਨੂੰ ਪਹਿਣਨ ਦੀ ਲੋੜ ਹੁੰਦੀ ਹੈ, ਜਿਸ ''ਚ ਉਂਗਲ ਨੂੰ ਸਕਿਨ ਦੇ ਆਲੇ- ਦੁਆਲੇ ਟੱਚ ਕਰਨ ਨਾਲ ਹਾਈ-ਫ੍ਰੀਕੁਐਂਸੀ ਸਿਗਨਲ ਦੁਆਰਾ ਇਕ ਘੱਟ ਐਨਰਜੀ ਪ੍ਰਸਾਰਿਤ ਹੁੰਦੀ ਹੈ। ਰਿਸਰਚਰ ਯਾਂਗ ਜ਼ਾਂਗ ਦਾ ਕਹਿਣਾ ਹੈ ਕਿ ਇਸ ਸਕਿਨ ਟਰੈਕ ਦੀ ਖਾਸ ਗੱਲ ਇਹ ਹੈ ਕਿ ਇਸ ਨਾਲ ਯੂਜ਼ਰਜ਼ ਤੰਗ ਨਹੀਂ ਹੋਣਗੇ ਕਿਉਂਕਿ ਵਾਚਸ ਅਤੇ ਰਿੰਗਜ਼ ਲੋਕ ਰੋਜ਼ਾਨਾ ਤੌਰ ''ਤੇ ਪਹਿਣ ਲੈਂਦੇ ਹਨ। ਜ਼ਿਆਦਾਤਰ ਸਮਾਰਟਵਾਚਸ ਅਤੇ ਹੋਰਨਾਂ ਡਿਜ਼ੀਟਲ ਜਵੈਲਰੀ ਦੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਉਨ੍ਹਾਂ ਦੀ ਸਕ੍ਰੀਨ ਛੋਟੀ ਹੁੰਦੀ ਹੈ ਪਰ ਸਕਿਨ ਟਰੈਕ ''ਚ ਬਾਂਹ ''ਤੇ ਵੱਡੀ ਇੰਟਰਫੇਸ ਸਕ੍ਰੀਨ ਦਿੱਤੀ ਗਈ ਹੈ। ਇਸ ਟੈਕਨਾਲੋਜੀ ਦੀ ਇਕ ਝਲਕ ਤੁਸੀਂ ਉੱਪਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।