ਡਾਰਕ ਮੋਡ ਤੋਂ ਬਾਅਦ ਹੁਣ ਵਟਸਐਪ 'ਚ ਸ਼ਾਮਲ ਹੋਵੇਗਾ ਇਹ ਖਾਸ ਫੀਚਰ
Wednesday, Mar 18, 2020 - 01:39 AM (IST)
ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਸਭ ਤੋਂ ਖਾਸ ਫੀਚਰ ਡਿਲੀਟ ਮੈਸੇਜ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਮੀਡੀਆ ਰਿਪੋਰਟ ਮੁਤਾਬਕ ਵਟਸਐਪ ਦੇ ਲੇਟੈਸਟ ਫੀਚਰ ਨੂੰ ਐਂਡ੍ਰਾਇਡ ਬੀਟਾ ਟੈਸਟਿੰਗ ਵਰਜ਼ਨ 'ਤੇ ਸਪਾਰਟ ਕੀਤਾ ਗਿਆ ਹੈ। ਤਾਂ ਅਜਿਹੇ 'ਚ ਮੰਨਿਆ ਜਾ ਸਕਦਾ ਹੈ ਕਿ ਇਸ ਫੀਚਰ ਨੂੰ ਜਲਦ ਆਮ ਵਟਸਐਪ ਯੂਜਰਸ ਲਈ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਨੇ ਹੁਣ ਤਕ ਡਿਲੀਟ ਮੈਸੇਜ ਫੀਚਰ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਸਾਂਝੀ ਕੀਤੀ ਹੈ।
ਡਿਲੀਟ ਮੈਸੇਜ ਫੀਚਰ ਨੂੰ ਕੀਤਾ ਗਿਆ ਸਪਾਰਟ
ਮੀਡੀਆ ਰਿਪੋਰਟ ਮੁਤਾਬਕ ਵਟਸਐਪ ਨੇ ਆਪਣੇ ਬੀਟਾ ਵਰਜ਼ਨ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। ਇਨ੍ਹਾਂ ਦੋਵਾਂ ਵਰਜ਼ਨ 'ਚ ਡਿਲੀਟ ਮੈਸੇਜ ਫੀਚਰ ਨੂੰ ਸਪਾਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫੀਚਰ ਨੂੰ ਨਿੱਜੀ ਚੈੱਟ ਲਈ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ, ਇਹ ਫੀਚਰ ਅਜੇ ਟੈਸਟਿੰਗ ਫੇਜ਼ 'ਚ ਹੈ। ਤੁਹਾਨੂੰ ਦੱਸਣਯੋਗ ਹੈ ਕਿ ਕੰਪਨੀ ਨੇ ਇਸ ਤੋਂ ਪਹਿਲਾਂ ਸਟੇਬਲ ਵਰਜ਼ਨ ਲਈ ਡਾਰਕ ਮੋਡ ਲਾਂਚ ਕੀਤਾ ਗਿਆ ਸੀ।
ਡਿਲੀਟ ਮੈਸੇਜ ਇੰਝ ਕਰਦਾ ਹੈ ਕੰਮ
ਯੂਜ਼ਰਸ ਇਸ ਫੀਚਰ ਰਾਹੀਂ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਲਈ ਸਮਾਂ ਨਿਰਧਾਰਿਤ ਕਰ ਸਕਣਗੇ ਅਤੇ ਤੈਅ ਸਮੇਂ ਤੋਂ ਬਾਅਦ ਭੇਜਿਆ ਗਿਆ ਮੈਸੇਜ ਆਪਣੇ-ਆਪ ਡਿਲੀਟ ਹੋ ਜਾਵੇਗਾ। ਹਾਲਾਂਕਿ, ਇਸ ਫੀਚਰ ਨੂੰ ਡਿਸਅਪਰਿੰਗ ਮੈਸੇਜ ਦੇ ਨਾਂ ਨਾਲ ਵੀ ਬੀਟਾ ਵਰਜ਼ਨ 'ਤੇ ਦੇਖਿਆ ਗਿਆ ਸੀ।
ਵਟਸਐਪ ਜਲਦ ਲਾਂਚ ਕਰੇਗਾ ਨਵਾਂ ਫੀਚਰ
ਮੀਡੀਆ ਰਿਪੋਰਟ ਮੁਤਾਬਕ ਵਟਸਐਪ ਜਲਦ ਇਕ ਨਵਾਂ ਫੀਚਰ ਪੇਸ਼ ਕਰਨ ਵਾਲਾ ਹੈ, ਜੋ ਯੂਜ਼ਰਸ ਦੀ ਚੈੱਟ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰੱਖੇਗਾ। ਹਾਲਾਂਕਿ, ਹੁਣ ਤਕ ਵਟਸਐਪ ਦੇ ਇਸ ਫੀਚਰ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੀਚਰ ਨੂੰ ਜਲਦ ਹੀ ਸਟੇਬਲ ਵਰਜ਼ਨ ਵਾਲੇ ਯੂਜ਼ਰਸ ਲਈ ਲਾਂਚ ਕੀਤਾ ਜਾਵੇਗਾ।
ਇਹ ਵੀ ਪਡ਼੍ਹੋ :-