ਭਾਰਤ ''ਚ ਲਾਂਚ ਹੋਇਆ ਸੋਲਰ ਪਾਵਰਡ CCTV ਕੈਮਰਾ

Wednesday, Dec 14, 2016 - 02:35 PM (IST)

ਭਾਰਤ ''ਚ ਲਾਂਚ ਹੋਇਆ ਸੋਲਰ ਪਾਵਰਡ CCTV ਕੈਮਰਾ
ਜਲੰਧਰ- ਇਲੈਕਟ੍ਰੋਨਿਕ ਸਕਿਓਰਿਟੀ ਪ੍ਰੋਵਾਈਡਰਸ AnG ਇੰਡੀਆ ਨੇ ਆਪਣਾ ਪਹਿਲਾ ਸੋਲਰ ਪਾਵਰਡ 2 ਮੈਗਾਪਿਕਸਲ ਹਾਈ-ਰੈਜ਼ੋਲਿਊਸ਼ਨ ਨਾਲ ਲੈਸ ਸੀ.ਸੀ.ਟੀ.ਵੀ. ਕੈਮਰਾ ਲਾਂਚ ਕੀਤਾ ਹੈ ਜਿਸ ਦੀ ਕੀਮਤ 65,000 ਰੁਪਏ ਰੱਖੀ ਗਈ ਹੈ। ਇਹ ਵਾਇਰਲੈੱਸ ਡਿਜੀਟਲ ਇਮੇਜ ਸੈਂਸਰ ਕੈਮਰਾ 1080ਪੀ ਹਾਈ-ਰੈਜ਼ੋਲਿਊਸ਼ਨ ''ਤੇ ਕੰਮ ਕਰਦਾ ਹੈ। ਇਕ ਵਾਰ ਪੂਰੀ ਤਰ੍ਹਾਂ ਨਾਲ ਬੈਟਰੀ ਚਾਰਜ ਕਰਨ ''ਤੇ ਇਹ ਕੈਰਮਾ 48 ਘੰਟਿਆਂ ਤੱਕ ਚੱਲ ਸਕਦਾ ਹੈ। ਇਹ ਟੈਕਨਾਲੋਜੀ ਵਾਤਾਵਰਣ ਦੇ ਅਨੁਕੂਲ ਇਕ ਵਧੀਆ ਹੱਲ ਹੈ ਜੋ ਵਾਇਰਲੈੱਸ ਸੁਰੱਖਿਆ ਪ੍ਰਣਾਲੀ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। 
AnG ਇੰਡੀਆ ਦੇ ਡਾਇਰੈੱਕਟਰ ਪੁਲਕਿਤ ਪੁੰਜ ਨੇ ਇਕ ਬਿਆਨ ''ਚ ਕਿਹਾ ਕਿ ਇਹ ਟੈਕਨਾਲੋਜੀ ਸਾਨੂੰ ਸਰਵਿਲਾਂਸ ਸਿਸਟਮਸ ਨੂੰ ਰਿਮੋਟ ਲੋਕੇਸ਼ਨ ''ਤੇ ਇੰਸਟਾਲ ਕਰਨ ਦੀ ਮਨਜ਼ੂਰੀ ਦਿੰਦੀ ਹੈ। ਇਹ ਕੈਮਰਾ ਰਿਮੋਟ ਵੈੱਬ, ਮੋਬਾਇਲ ਕਾਨਫਿਗਰੇਸ਼ਨ, ਸੈਂਟਰਲ ਮਾਨੀਟਰਿੰਗ ਸਿਸਟਮ ਅਤੇ ਗਤੀ ਦਾ ਪਤਾ ਲਗਾਉਣ ਲਈ ਇਸ ਕੈਮਰੇ ''ਤੇ ਅਲਾਰਮ ਚੱਲਦਾ ਹੈ। ਵੀਡੀਓ ਸਟਰੀਮਿੰਗ ਨੂੰ ਰਿਮੋਰਟ ਲੋਕੇਸ਼ਨ ''ਤੇ ਸੈਂਡ ਕਰਨ ਲਈ ਇਹ ਕੈਮਰਾ ਸੈਲੁਲਰ ਨੈੱਟਵਰਕ ਦੀ ਵਰਤੋਂ ਕਰਦਾ ਹੈ। ਇਹ ਕੈਮਰਾ ਐਂਡਰਾਇਡ, ਆਈ.ਓ.ਐੱਸ. ਅਤੇ ਬਲੈਕਬੇਰੀ ਮੋਬਾਇਲ ਪਲੇਟਫਾਰਮ ਨੂੰ ਸਪੋਰਟ ਕਰਦਾ ਹੈ ਜੋ 3ਜੀ, 2ਜੀ ਅਤੇ ਵਾਈ-ਫਾਈ ਡਾਟਾ ਕਮਿਊਨੀਕੇਸ਼ੰਸ ਦੇ ਨਾਲ ਆਉਂਦਾ ਹੈ।

Related News