ਸਮਾਰਟਫੋਨ ਦਾ ਡਾਟਾ ਸੇਵ ਰੱਖਣ ''ਚ ਮਦਦ ਕਰੇਗੀ ਇਹ ਐਪ

Monday, May 23, 2016 - 03:18 PM (IST)

ਸਮਾਰਟਫੋਨ ਦਾ ਡਾਟਾ ਸੇਵ ਰੱਖਣ ''ਚ ਮਦਦ ਕਰੇਗੀ ਇਹ ਐਪ
ਜਲੰਧਰ— ਹਰ ਸਮਾਰਟਫੋਨ ਯੂਜ਼ਰ ਆਪਣਾ ਜ਼ਰੂਰੀ ਅਤੇ ਕੰਮ ਦਾ ਡਾਟਾ ਫੋਨ ''ਚ ਹੀ ਸੇਵ ਕਰਦਾ ਹੈ ਪਰ ਜਦੋਂ ਫੋਨ ਸਲੋ ਹੋ ਜਾਂਦਾ ਹੈ ਜਾਂ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਤੁਸੀਂ ਸੋਚ ''ਚ ਪੈ ਜਾਂਦੇ ਹੋ ਕਿ ਜ਼ਰੂਰੀ ਡਾਟਾ ਨੂੰ ਕਿਵੇਂ ਡਿਲੀਟ ਹੋਣ ਤੋਂ ਬਚਾਇਆ ਜਾਵੇ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਪਲੇ ਸਟੋਰ ''ਤੇ ਇਕ ਅਜਿਹੀ ਐਪ ਉਪਲੱਬਧ ਹੋਈ ਹੈ ਜੋ ਤੁਹਾਡੇ ਸਮਾਰਟਫੋਨ ਦੇ ਡਾਟਾ ਨੂੰ ਮੈਮਰੀ ਕਾਰਡ ''ਚ ਸੇਵ ਕਰਕੇ ਉਸ ਨੂੰ ਡਿਲੀਟ ਹੋਣ ਤੋਂ ਬਚਾਏਗੀ। 
ਇਸ ਐਪ ਨਾਲ ਤੁਸੀਂ ਐਪਸ, ਕੰਟੈੱਕਟਸ, ਕਾਲ ਲਾਗਸ, ਐੱਸ.ਐੱਮ.ਐੱਸ., ਐੱਮ.ਐੱਮ.ਐੱਸ. ਅਤੇ ਬੁੱਕਮਾਰਕਸ ਦਾ ਬੈਕਅਪ ਲੈ ਸਕਦੇ ਹੋ। ਇਸ ਦੇ ਨਾਲ ਹੀ ਗੂਗਲ ਪਲੇਅ ਸਟੋਰ ਦੇ ਐਪ ਡਾਊਨਲੋਡ ਲਿੰਕਸ, ਬੁੱਕਮਾਰਕਸ, ਕੈਲੰਡਰਸ ਅਤੇ ਐੱਸ.ਐੱਮ.ਐੱਸ. ਕਵਰਸ਼ਸ਼ਨ ਨੂੰ ਵੀ ਐੱਸ.ਡੀ. ਕਾਰਡ ''ਚ ਸੇਵ ਕਰ ਸਕਦੇ ਹੋ। ਇਸ 2.9 ਐੱਮ.ਬੀ. ਦੀ ਐਪ ਨੂੰ ਤੁਸੀਂ ਐਂਡ੍ਰਾਇਡ 2.2 ਅਤੇ ਇਸ ਤੋਂ ਉੱਪਰ ਦੇ ਵਰਜ਼ਨ ''ਤੇ ਯੂਜ਼ ਕਰ ਸਕਦੇ ਹੋ। 
ਇਸ ਐਪ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਗਏ ਲਿੰਕ ''ਤੇ ਕਲਿੱਕ ਕਰੋ-
play.google.com/store/apps/details

 


Related News