Samsung ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਖਰੀਦਣ 'ਤੇ ਮਿਲ ਰਿਹਾ ਹੈ ਇਹ ਸ਼ਾਨਦਾਰ ਆਫਰ

02/19/2018 1:39:04 PM

ਜਲੰਧਰ-ਰਿਪੋਰਟ ਅਨੁਸਾਰ ਦੱਖਣੀ ਕੋਰਿਆਈ ਕੰਪਨੀ ਸੈਮਸੰਗ ਆਪਣੇ ਪੁਰਾਣੇ ਸਮਾਰਟਫੋਨਜ਼ ਖਰੀਦਣ 'ਤੇ ਇਕ ਆਫਰ ਪੇਸ਼ ਕਰ ਰਹੀਂ ਹੈ। ਇਹ ਆਫਰ ਸੈਮਸੰਗ ਨੇ ਆਪਣੇ ਪਿਛਲੇ ਸਾਲ ਦੇ ਕੁਝ ਸਭ ਤੋਂ ਸ਼ਾਨਦਾਰ ਅਤੇ ਕੰਪਨੀ ਦੇ ਫਲੈਗਸ਼ਿਪ ਡਿਵਾਈਸਿਜ਼ ਮਤਲਬ ਸੈਮਸੰਗ ਗੈਲੇਕਸੀ S8, ਸੈਮਸੰਗ ਗੈਲੇਕਸੀ S8 Plus ਅਤੇ ਸੈਮਸੰਗ ਨੋਟ 8 ਡਿਵਾਈਸਿਜ਼ 'ਤੇ ਦੇਣ ਦਾ ਵਾਅਦਾ ਕੀਤਾ ਹੈ। ਕੰਪਨੀ ਨੇ ਆਪਣੇ ਇਨ੍ਹਾਂ ਸਮਾਰਟਫੋਨਜ਼ 'ਤੇ ਸ਼ਾਨਦਾਰ ਡੀਲ ਮੁਹੱਈਆ ਕਰਵਾ ਦਿੱਤੀ ਹੈ, ਜਿਸ ਦੇ ਤਹਿਤ ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਨਾਲ ਲਗਭਗ 199.99 ਡਾਲਰ 'ਚ ਆਉਣ ਵਾਲੇ Gear IconX ਵਾਇਰਲੈੱਸ ਈਅਰਫੋਨਜ਼ ਨੂੰ ਫਰੀ ਆਫਰ ਕਰ ਦਿੱਤਾ ਹੈ।

 

All Samsung Galaxy Note 8 and S8 models now come with free Gear IconX wireless earphones

 

ਇਸ ਤੋਂ ਇਲਾਵਾ ਇਸ ਡੀਲ ਦਾ ਲਾਭ ਲੈਣ ਲਈ ਤੁਹਾਨੂੰ ਇਨ੍ਹਾਂ ਤਿੰਨਾਂ ਫੋਨਜ਼ 'ਚ ਕਿਸੇ ਇਕ ਵਰਜ਼ਨ ਨੂੰ ਲੈਣਾ ਹੋਵੇਗਾ, ਜੋ ਜਾਂ ਤਾਂ Unlocked ਹੋਵੇ ਜਾਂ ਫਿਰ ਕਿਸੇ Carrier ਨਾਲ ਤੁਹਾਨੂੰ ਮਿਲ ਰਿਹਾ ਹੈ। ਇਨ੍ਹਾਂ ਤਿੰਨ ਫੋਨਜ਼ ਤੋਂ ਇਲਾਵਾ ਇਸ ਲਿਸਟ 'ਚ ਇਕ ਹੋਰ ਫੋਨ ਵੀ ਆਉਦਾ ਹੈ, ਜਿਸ ਨੂੰ ਅਸੀਂ ਗੈਲੇਕਸੀ S8 Active ਨਾਂ ਨਾਲ ਜਾਣਦੇ ਹਾਂ। 

 

 

ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਇਹ ਡੀਲ ਤੁਹਾਨੂੰ 1 ਮਾਰਚ ਤੱਕ ਮਿਲਣ ਵਾਲੀ ਹੈ। ਇਸ ਤੋਂ ਇਲਾਵਾ ਇਨ੍ਹਾਂ ਨੂੰ ਸਿਰਫ ਸ਼ਾਪ ਸੈਮਸੰਗ ਐਪ , ਮਤਲਬ ਕਿ US ਦੀ ਸੈਮਸੰਗ ਅਧਿਕਾਰਕ ਵੈੱਬਸਾਈਟ ਤੋਂ ਹੀ ਤੁਹਾਨੂੰ ਲੈਣਾ ਹੋਵੇਗਾ।


Related News