ਬੰਦੂਕ ਦੀ ਗੋਲੀ ਤੋਂ ਬਚਾ ਸਕਦੀ ਹੈ ਸਾਧਾਰਣ ਜਿਹੀ ਨਜ਼ਰ ਆਉਣ ਵਾਲੀ ਇਹ ਟੀ-ਸ਼ਰਟ
Wednesday, Jan 27, 2016 - 10:36 AM (IST)

ਜਲੰਧਰ : ਪਿਛਲੇ ਕੁਝ ਸਾਲਾਂ ਵਿਚ ਬੁਲੇਟ-ਪਰੂਫ ਕੱਪੜੇ ਬਣਾਉਣ ਵਿਚ ਬਹੁਤ ਸੁਧਾਰ ਹੋਇਆ ਹੈ । ਬੁਲੇਟਸੇਫ ਇਸ ਖੇਤਰ ਦੀਆਂ ਮਸ਼ਹੂਰ ਕੰਪਨੀਆਂ ਵਿਚੋਂ ਇਕ ਹੈ । ਦਸੰਬਰ 2014 ਵਿਚ ਕੰਪਨੀ ਨੇ ਕਿੱਕਸਟਾਟਰ (ਕਰਾਊਡ ਫੰਡਿੰਡ ਵੈੱਬਸਾਈਟ) ਨਾਲ ਮਿਲ ਕੇ ਦੁਨੀਆ ਦੀ ਪਹਿਲੀ ਬੁਲੇਟਪਰੂਫ ਬੇਸਬਾਲ ਕੈਪ (ਟੋਪੀ) ਨੂੰ ਪੇਸ਼ ਕੀਤਾ ਸੀ । ਇਕ ਸਾਲ ਬਾਅਦ ਹੀ ਕੰਪਨੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਬੁਲੇਟਪਰੂਫ ਟੀ-ਸ਼ਰਟ ਬਣਾ ਦਿੱਤੀ ਹੈ।
ਬੁਲੇਟਸੇਫ ਦੀ ਬੁਲੇਟਪਰੂਫ ਟੀ-ਸ਼ਰਟ ਸਾਧਾਰਣ ਸਪੋਟਰਸ ਟੀ-ਸ਼ਰਟ ਵਰਗੀ ਲੱਗਦੀ ਹੈ। ਕੰਪਨੀ ਮੁਤਾਬਕ ਇਹ ਸਰੀਰ ਦੇ ਮੁੱਖ ਹਿੱਸੇ ਜਿਵੇਂ ਦਿਲ ਅਤੇ ਫੇਫੜਿਆਂ ਨੂੰ ਬਚਾ ਲਵੇਗੀ । ਹਾਲਾਂਕਿ ਇਹ ਟੀ-ਸ਼ਰਟ ਪਹਿਣਨ ਵਿਚ ਆਰਾਮਦਾਇਕ ਹੋ ਸਕਦੀ ਹੈ ਪਰ ਇਸ ਵਿਚ ਕਿਸੇ ਬੁਲੇਟਪਰੂਫ ਜੈਕੇਟ ਦੀ ਤਰ੍ਹਾਂ ਪੂਰੀ ਤਰ੍ਹਾਂ ਸੁਰੱਖਿਆ ਨਹੀਂ ਮਿਲਦੀ ।
ਕੀਮਤ ਦੇ ਮਾਮਲੇ ਵਿਚ ਇਸ ਨੂੰ ਘੱਟ ਕੀਮਤ ਵਾਲੀ ਬੁਲੇਟਪਰੂਫ ਟੀ-ਸ਼ਰਟ ਕਿਹਾ ਜਾ ਸਕਦਾ ਹੈ ਪਰ ਇਸ ਦੇ ਮੁਕਾਬਲੇ ਹੋਰ ਵੀ ਕਈ ਕੰਪਨੀਆਂ ਹਨ ਜੋ ਇਸ ਤਰ੍ਹਾਂ ਦੀਆਂ ਟੀ-ਸ਼ਰਟਸ ਬਣਾਉਂਦੀਆਂ ਹਨ । ਜੇ Amendment II ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਆਮ ਟੀ-ਸ਼ਰਟ 99 ਡਾਲਰ ਅਤੇ ਬੈਲਿਸਟਿਕ ਪੈਨਲ ਦੇ ਨਾਲ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਸਾਈਜ਼ ਦੇ ਹਿਸਾਬ ਨਾਲ ਤੁਹਾਨੂੰ 349 ਤੋਂ 649 ਡਾਲਰ ਵਿਚ ਮਿਲੇਗੀ । ਜੇਕਰ ਤੁਸੀਂ ਟੀ-ਸ਼ਰਟ ਦੇ ਦੋਵੇਂ ਤਰਫ ਬੈਲਿਸਟਿਕ ਪੈਨਲ ਲਵਾਉਣਾ ਚਾਹੁੰਦੇ ਹੋ ਤਾਂ ਇਸਦੀ ਕੀਮਤ 599 ਡਾਲਰ ਤੋਂ 899 ਡਾਲਰ ਹੋਵੇਗੀ ।
ਅਸੀਂ ਹੋਰ ਵੀ ਬੁਲੇਟਪਰੂਫ ਟੀ-ਸ਼ਟਰਸ ਦਾ ਅਧਿਐਨ ਕੀਤਾ ਪਰ ਕੀਮਤ ਦੇ ਮਾਮਲੇ ਵਿਚ 200 ਡਾਲਰ (ਲਗਭਗ 13,500 ਰੁਪਏ) ਖਰਚ ਕੇ ਤੁਹਾਨੂੰ ਬੁਲੇਟਪਰੂਫ ਟੀ-ਸ਼ਰਟ ਮਿਲ ਜਾਂਦੀ ਹੈ ਤਾਂ ਇਹ ਤੁਹਾਡੀ ਚੁਆਇਸ ਬਣ ਸਕਦੀ ਹੈ ।