ਇਹ ਨਵਾਂ ਡਿਜ਼ਾਈਨ ਕਮਰਸ਼ੀਅਲ ਫਲਾਈਟਾਂ ਦੇ ਐਕਸਪੀਰੀਅੰਸ ਨੂੰ ਪੂਰੀ ਤਰ੍ਹਾਂ ਬਦਲ ਦਵੇਗਾ (ਵੀਡੀਓ)
Sunday, Jan 31, 2016 - 02:09 PM (IST)
ਜਲੰਧਰ : ਹਵਾਈ ਸਫਰ ਦੇ ਦੌਰਾਨ ਤੁਹਾਨੂੰ ਇਕ ਬਿਲਕੁਲ ਵੱਖਰਾ ਐਰਸਪੀਰੀਅੰਸ ਦੇਣ ਲਈ ਬੋਈਂਗ ਨਾਂ ਦੀ ਇਕ ਅਮਰੀਕੀ ਕੰਪਨੀ ਜੋ ਕਿ ਹਵਾਈ ਜਹਾਜ਼ ਬਣਾਉਂਦੀ ਹੈ, ਨੇ ਇਕ ਵੀਡੀਓ ਪੇਸ਼ ਕੀਤੀ ਹੈ ਜਿਸ ''ਚ ਉਨ੍ਹਾਂ ਨੇ ਹਵਾਈ ਯਾਤਰਾ ਨੂੰ ਪੂਰੀ ਤਰ੍ਹਾਂ ਹੀ ਬਦਲ ਦੇਣ ਦੀ ਗੱਲ ਕੀਤੀ ਹੈ। ਇਸ ਵੀਡੀਓ ''ਚ ਜਹਾਜ਼ ''ਚ ਬਣੇ ਕੈਬਿਨ ਦਿਖਾਏ ਗਏ ਹਨ, ਜੋ ਕਿ ਬਿਲਕੁਲ ਹੀ ਨਵੇਂ ਤਰੀਕੇ ਨਾਲ ਡਿਜ਼ਾਈਨ ਕੀਤੇ ਗਏ ਹਨ, ਨਾਲ ਹੀ ਪ੍ਰੋਜੈਕਸ਼ਨ ਲਾਈਟਾਂ ਨਾਲ ਪੈਸੇਂਜਰ ਨੂੰ ਪੂਰਾ ਤਰ੍ਹਾਂ ਰਿਲੈਕਸ ਫੀਲ ਕਰਵਾਉਣ ਲਈ ਬਹੁਤ ਹੀ ਵਧੀਆ ਇਫੈਕਟ ਦਿੱਤੇ ਗਏ ਹਨ। ਸੀਲਿੰਗ ''ਤੇ ਲੱਗੀਆਂ ਸਕ੍ਰੀਨਾਂ ਦਿਨ ਸਮੇਂ ਸਾਫ ਆਸਮਾਨ ਕੇ ਬੱਦਲ ਦਿਖਾਉਣਗੀਆਂ ਤੇ ਰਾਤ ਸਮੇਂ ਤਾਰਿਆਂ ਨਾਲ ਭਰਿਆ ਆਸਮਾਨ ਦਿਖਾਉਣਗੀਆਂ। ਆਟੋਮੇਟਿਡ ਡੋਰਜ਼ ਕੈਬਿਨਸ ਨੂੰ ਡਿਵਾਈਡ ਕਰਦੇ ਹਨ ਤੇ ਨਾਲ ਹੀ ਕਰਵਡ ਸਕਰੀਨਜ਼ ਤੁਹਾਡੀ ਫਲਾਈਟ ਦਾ ਐਰਸਪੀਰੀਅੰਸ ਨੂੰ ਇਰ ''WOW'' ਫੈਕਟਰ ਦਿੰਦੀਆਂ ਹਨ।
