iPhone ਨੂੰ ਡਿਊਲ ਸਿਮ ਐਂਡ੍ਰਾਇਡ ਫੋਨ ਬਣਾ ਦਵੇਗਾ ਇਹ ਮੋਬਾਇਲ ਕੇਸ

Monday, Jul 25, 2016 - 11:38 AM (IST)

iPhone ਨੂੰ ਡਿਊਲ ਸਿਮ ਐਂਡ੍ਰਾਇਡ ਫੋਨ ਬਣਾ ਦਵੇਗਾ ਇਹ ਮੋਬਾਇਲ ਕੇਸ

ਜਲੰਧਰ : ਬਿਜਿੰਗ ''ਚ ਹਾਲਹੀ ''ਚ ਇਕ ਅਜਿਹੇ ਫੋਨ ਕੇਸ ਨੂੰ ਸ਼ੋਅਕੇਸ ਕੀਤਾ ਗਿਆ ਜੋ ਐਪ ਦੀ ਮਦਦ ਨਾਲ ਆਈਫੋਨ ''ਤੇ ਐਂਡਰਾਇਡ ਓ. ਐੱਸ. ਦਾ ਐਕਸਪੀਰੀਅੰਸ ਦਿੰਦਾ ਹੈ। ਇਹ ਮੋਬਾਇਲ ਕੇਸ ਆਈਫੋਨ ਦੇ ਲਾਈਟਨਿੰਗ ਪੋਰਟ ਦੀ ਮਦਦ ਨਾਲ ਕੁਨੈਕਟ ਹੁੰਦਾ ਹੈ ਤੇ ਆਈ. ਓ. ਐੱਸ. ਐਪ ਦੀ ਮਦਦ ਨਾਲ ਰਨ ਕਰਦਾ ਹੈ। 

 

ਮੈਸੂਟ :  ਇਸ ਆਈਫੋਨ ਕੇਸ ਦਾ ਨਾਂ ਹੈ ਮੈਸੂਟ ਤੇ ਇਸ ਕੇਸ ਦੀ ਖਾਸੀਅਤ ਇਹ ਹੈ ਕਿ ਇਹ ਪੂਰੀ ਤਰ੍ਹਾਂ ਅਲਟਰਨੇਟ ਫੋਨ ਬਣ ਕੇ ਕੰਮ ਕਰਦਾ ਹੈ। ਇਸ ਕੇਸ ''ਚ ਰੈਮ, ਸਟੋਰੇਜ, ਬਿਲਟ-ਇਨ ਬੈਟਰੀ ਤੇ ਸਿਮ ਸਲਾਟ ਵੀ ਅਵੇਲੇਬਲ ਹੈ। ਇਸ ਕੇਸ 2 ਸਾਈਜ਼ਾਂ (ਆਈਫੋਨ 6 ਤੇ ਆਈਫੋਨ 6ਐੱਸ) ''ਚ ਆਉਂਦਾ ਹੈ। ਇਸ ਕੇਸ ''ਚ ਮੀਡੀਆ ਟੈੱਕ ਐੱਮ. ਟੀ. 6753 ਪ੍ਰੋਸੈਸਰ ਲੱਗਾ ਹੈ, ਜਿਸ ਨੂੰ ਰਨ ਕਰਨ ''ਚ 2 ਜੀ. ਬੀ. ਰੈਮ ਮਦਦ ਕਰਦੀ ਹੈ। ਬਲੂਟੁਥ 4.0 ਸਪੋਰਟ ਦੇ ਨਾਲ ਇਹ ਕੇਸ 32ਜੀਬੀ, 64 ਜੀਬੀ ਤੇ 128 ਜੀਬੀ ਵੇਰੀਅੰਟਸ ''ਚ ਅਵੇਲੇਬਲ ਹੈ। ਇਸ ''ਚ ਤੁਹਾਨੂੰ ਐਂਡ੍ਰਾਇਡ ਐਪਸ ਦਾ ਫੁਲ ਐਕਸੈਸ ਮਿਲਦਾ ਹੈ। ਸਿਮ ਸਲਾਟ ਹੋਣ ਕਰਕੇ ਤੁਸੀਂ ਆਪਣੇ ਆਈਫੋਨ ਨੂੰ ਡਿਊਲ ਸਿਮ ਫੋਨ ਬਣਾ ਸਕਦੇ ਹੋ। 

 

ਕੀਮਤ : 150 ਡਾਲਰ (ਸ਼ੁਰੂਆਤੀ ਮਾਡਲ) (ਲਗਭਗ 10,000 ਰੁਪਏ)।


Related News