ਇਸ ਵਿਅਕਤੀ ਨੇ ਕੀਤੀ iPhone7 ''ਚ 3.5mm ਜੈਕ ਬਣਾਉਣ ਦੀ ਬੇਕਾਰ ਕੋਸ਼ਿਸ਼ (ਵੀਡੀਓ)
Tuesday, Sep 20, 2016 - 01:12 PM (IST)
ਜਲੰਧਰ : ਹਰ ਕੋਈ ਆਈਫੋਨ 7 ''ਚ 3.5 ਐੱਮ. ਐੱਮ. ਜੈਕ ਦੇ ਨਾ ਹੋਣ ''ਤੇ ਮਿਲੀ ਜੁਲੀ ਪ੍ਰਤੀਕਿਰਿਆ ਦੇ ਰਿਹਾ ਹੈ। ਕੁਝ ਲੋਕ ਐਪਲ ਵੱਲੋਂ ਇੰਟ੍ਰੋਡਿਊਸ ਕੀਤੇ ਗਏ ਏਅਰਪੋਡਜ਼ ਨੂੰ ਵਧੀਆ ਕਹਿ ਰਹੇ ਹਨ ਤਾਂ ਕਈ ਕਹਿ ਰਹੇ ਹਨ ਕਿ 3.5 mm ਜੈਕ ਹੀ ਬਿਹਤਰ ਸਨ। ਇਨ੍ਹਾਂ ਸਭ ਚਰਚਾਵਾਂ ''ਚ ਇਕ ਯੂਟਿਊਬਰ ਨੇ ਕੁਝ ਦਿਨ ਪਹਿਲਾਂ ਅਜਿਹਾ ਕੁਝ ਕੀਤਾ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਪਰ ਸਾਡੇ ਵੱਲੋਂ ਤੁਹਾਨੂੰ ਇਹੀ ਸਲਾਹ ਹੋਵੇਗੀ ਕਿ ਜੋ ਇਸ ਸ਼ਖਸ ਨੇ ਕੀਤਾ ਉਹ ਤੁਸੀਂ ਆਪਣੇ ਨਵੇਂ ਆਈਫੋਨ 7 ਨਾਲ ਨਾ ਕਰਿਓ।
ਜੀ ਹਾਂ ਉਪਰ ਦਿੱਤੀ ਵੀਡੀਓ ਨੂੰ ਅਜੇ ਤੱਕ 49 ਲੱਖ ਲੋਕ ਦੇਖ ਚੱਕੇ ਹਨ ਤੇ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਵੀਡੀਓ ''ਚ ਵਿਅਕਤੀ ਆਪਣੇ ਨਵੇਂ ਆਈਫੋਨ 7 ''ਚ 3.5 mm ਜੈਕ ਬਣਾਉਣ ਲਈ ਡ੍ਰਿਲ ਦੀ ਵਰਤੋਂ ਕਰਦਾ ਹੈ। ਦੇਖਣ ਵਾਲਾ ਹਰ ਵਿਅਕਤੀ ਇਸ ਨੂੰ ਪਾਗਲਪਣ ਦੱਸ ਰਿਆ ਹੈ, ਵੀਡੀਓ ਦੇਖ ਕੇ ਤੁਸੀਂ ਵੀ ਦੱਸੋ, ਕਿ ਤੁਹਾਡਾ ਇਸ ਬਾਰੇ ਕੀ ਖਿਆਲ ਹੈ।