IDEA ਨੇ ਸ਼ੁਰੂ ਕੀਤੀ ਨਵੀ ਸਿਮ ਆਧਾਰਿਤ ਫਲੀਟ ਟ੍ਰੈਕਿੰਗ ਸਰਵਿਸ, ਇਸਤੇਮਾਲ ਕਰਨ ਦਾ ਇਹ ਹੈ ਤਰੀਕਾ

04/20/2017 4:42:15 PM

ਜਲੰਧਰ-ਟੈਲੀਕਾਮ ਸੈਕਟਰ ਦੀ ਤੀਜੀ ਵੱਡੀ ਕੰਪਨੀ IDEA ਨੇ ਦਿੱਲੀ ''ਚ ਫਲੀਟ ਟ੍ਰੈਕਿੰਗ ਸਰਵਿਸ ਸ਼ੁਰੂ ਕੀਤੀ ਹੈ। ਇਹ ਸਰਵਿਸ ਵਾਹਨਾਂ ਦੀ ਆਵਾਜਾਈ ''ਤੇ ਨਿੰਯਤਰਣ ਰੱਖੇਗੀ। ਇਸ ਦੇ ਤਹਿਤ ਨਵੇਂ ਸਿਮ ਕਾਰਡ ਦਿੱਤੇ ਜਾਣਗੇ। IDEA ਦੇ ਸਟੈਟ੍ਰਜੀ ਅਤੇ ਪਲੈਨਿੰਗ ਯੁਨਿਟ ਦੇ VP Pryes Shetty ਦੁਆਰਾ ਕਿਹਾ ਗਿਆ ਹੈ, '''' ਫਿਲਹਾਲ ਜਿਆਦਾਤਰ ਕੰਪਨੀਆਂ ਦੇ ਕੋਲ ਟ੍ਰੈਕਿੰਗ ਸਿਸਟਮ ਨਹੀਂ ਹੈ। ਨਾਲ ਹੀ ਵੱਡੀ ਕੰਪਨੀਆਂ ਥਰਡ ਪਾਰਟੀਆਂ ਦੇ ਜ਼ਰੀਏ Cargo ਨੂੰ ਟ੍ਰੈਕ ਕਰਦੀ ਹੈ। ਇਸ ਲਈ ਅਸੀਂ ਗਾਹਕਾਂ ਨੂੰ ਸਸਤੇ ''ਚ ਬੇਹਤਰ ਸਰਵਿਸ ਦੇਣਾ ਚਾਹੁੰਦੇ ਹੈ।''''

IDEA ਨੇ ਮਿਲਾਇਆ MapmyIndia ਨਾਲ ਹੱਥ: 

ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ IDEA ਨੇ ਇਸ ਸਰਵਿਸ ਦੇ ਲਈ MapmyIndia ਦੇ ਨਾਲ ਹੱਥ ਮਿਲਾਇਆ ਹੈ। ਇਹ ਸਰਵਿਸ ਫਿਲਹਾਲ ਪਾਇਲਟ ਪ੍ਰੋਜੈਕਟ ਦੇ ਤੌਰ ''ਤੇ ਸ਼ੁਰੂ ਕੀਤੀ ਗਈ ਹੈ। ਇਹ ਫੀਚਰਸ ਯੂਜ਼ਰਸ ਦੇ ਲਈ ਹੀ ਜਾਰੀ ਕੀਤੇ ਗਏ ਹਨ। ਇਹ ਸਰਵਿਸ ਉਨ੍ਹਾਂ ਵਪਾਰੀਆਂ ਦੇ ਲਈ ਬੇਹੱਦ ਸੁਵਿਧਾਜਨਕ ਹੈ ਜੋ ਆਪਣੇ ਵਾਹਨਾਂ ''ਤੇ ਨਜ਼ਰ ਰੱਖਣਾ ਚਾਹੁੰਦੇ ਹਨ। ਇਸ ਦਾ ਸਿੱਧਾ ਮਤਲਬ ਵਪਾਰੀ ਆਪਣੇ ਵਾਹਨਾਂ ਦੀ ਲੋਕੇਸ਼ਨ ਨੂੰ ਟ੍ਰੈਕ ਕਰ ਸਕਦੇ ਹਨ।  ਉਹ ਸਰਵਿਸ ਸਿਰਫ ਲੌਜਿਸਟਿਕਸ ਕੰਪਨੀਆਂ ਦੇ ਲਈ ਹੀ ਸ਼ੁਰੂ ਕੀਤੀ ਗਈ ਹੈ। 

ਕਿਵੇਂ ਕਰ ਸਕਦੇ ਹੈ ਟ੍ਰੈਕਿੰਗ?

ਇਸ ਨਵੀਂ ਸਰਵਿਸ ਦਾ ਇਸਤੇਮਾਲ ਕਰਨ ਦੇ ਲਈ ਕਾਰੋਬਾਰੀ ਜਾਂ ਗਾਹਕ ਨੂੰ ਨਵਾਂ ਸਿਮ ਲੈਣਾ ਹੋਵੇਗਾ ਅਤੇ ਨਾਲ ਹੀ ਐਕਟਿਵ ਵੀ ਕਰਨਾ ਹੋਵੇਗਾ। ਹੁਣ ਯੂਜ਼ਰ ਨੂੰ MapmyIndia ਦੇ ਪਲੇਟਫਾਰਮ ''ਤੇ ਜਾਣਾ ਹੋਵੇਗਾ। ਇਸ ਤਰ੍ਹਾਂ ਉਹ ਆਪਣੇ ਵਾਹਨਾਂ ਨੂੰ ਟ੍ਰੈਕ ਕਰ ਸਕਣਗੇ। ਇਸ ਸਰਵਿਸ ਦੀ ਖਾਸ ਗੱਲ ਇਹ ਹੈ ਕਿ ਇਹ ਸਸਤੇ ਫੀਚਰ ਫੋਨ ''ਚ ਵੀ ਇਸਤੇਮਾਲ ਕੀਤਾ ਜਾ ਸਕਣਗੇ।


Related News