ਮੈਕਬੁੱਕ ਦੀ ਡਿਸਪਲੇ ਨੂੰ ਟੱਚਸਕਰੀਨ ''ਚ ਬਦਲ ਦੇਵੇਗਾ ਇਹ ਡਿਵਾਈਸ

Friday, Jan 06, 2017 - 11:35 AM (IST)

ਮੈਕਬੁੱਕ ਦੀ ਡਿਸਪਲੇ ਨੂੰ ਟੱਚਸਕਰੀਨ ''ਚ ਬਦਲ ਦੇਵੇਗਾ ਇਹ ਡਿਵਾਈਸ
ਜਲੰਧਰ- ਮਾਰਕੀਟ ''ਚ ਬਹੁਤ ਸਾਰੇ ਅਜਿਹੇ ਲੈਪਟਾਪਸ ਲਾਂਚ ਹੋ ਰਹੇ ਹਨ ਜੋ ਟੱਚਸਕਰੀਨ ਫੀਚਰ ਦੇ ਨਾਲ ਆਉਂਦੇ ਹਨ ਪਰ ਅਜੇ ਵੀ ਮੈਕਬੁੱਕ ''ਚ ਤੁਹਾਨੂੰ ਸਾਧਾਰਣ ਡਿਸਪਲੇ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ। ਜੇਕਰ ਤੁਹਾਡੇ ਕੋਲ ਮੈਕਬੁੱਕ ਹੈ ਜਾਂ ਫਿਰ ਮੈਕਬੁੱਕ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਵੀ ਆਪਣੇ ਮੈਕਬੁੱਕ ਦੀ ਡਿਸਪਲੇ ਨੂੰ ਆਸਾਨੀ ਨਾਲ ਟੱਚਸਕਰੀਨ ''ਚ ਬਦਲ ਸਕੋਗੇ। ਜੀ ਹਾਂ, ''ਏਅਰ ਬਾਰ'' ਡਿਵਾਈਸ ਦੀ ਮਦਦ ਨਾਲ ਅਜਿਹਾ ਹੋ ਸਕਦਾ ਹੈ। ਏਅਰ ਬਾਰ 13-ਇੰਚ ਮੈਕਬੁੱਕ ਏਅਰ ਦੇ ਨਾਲ ਕੰਪੈਟੇਬਲ ਹੈ। ਏਅਰਬਾਰ ਮੇਕਰ ''ਨਿਓਨੋਡ'' ਦਾ ਕਹਿਣਾ ਹੈ ਕਿ ਇਸ ਨੂੰ ਹੋਰ ਐਪਲ ਲੈਪਟਾਪਸ ਲਈ ਵੀ ਲਾਂਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਏਅਰ ਬਾਰ ਨੂੰ ਪਹਿਲਾਂ ਵਿੰਡੋਜ਼ ਲੈਪਟਾਪਸ (15.6-ਇੰਚ ਸਕਰੀਨ ਸਾਈਜ਼) ਲਈ ਪੇਸ਼ ਕੀਤਾ ਗਿਆ ਸੀ। 
 
ਏਅਰਬਾਰ ਦੀ ਖਾਸ ਗੱਲ
ਇਹ ਇਕ ਹੋਰ ਅਸੈਸਰੀ ਦੇ ਰੂਪ ''ਚ ਆਉਂਦੀ ਹੈ ਜਿਵੇਂ ਕਿ ਕੀ-ਬੋਰਡ, ਮਾਈਸ ਆਦਿ ਹੁੰਦਾ ਹੈ। ਇਸੇ ਖਾਸੀਅਤ ਕਾਰਨ ਮੈਕਬੁੱਕ ਦੀ ਡਿਸਪਲੇ ਨੂੰ ਟੱਚਸਕਰੀਨ ''ਚ ਬਦਲਣ ਲਈ ਡਿਵਾਈਸ ਨੂੰ ਖੋਲ੍ਹਣ ਦੀ ਲੋੜ ਨਹੀਂ ਹੈ। 
 
ਇਸ ਤਰ੍ਹਾਂ ਕੰਮ ਕਰਦਾ ਹੈ ਏਅਰਬਾਰ
ਇਸ ਵਿਚ ਮੈਗਨੈਟਿਕ ਸੈਂਸਰਜ਼ ਲੱਗੇ ਹਨ ਜੋ ਡਿਸਪਲੇ ਨੂੰ ਟੱਚਸਕਰੀਨ ''ਚ ਬਦਲਣ ਦਾ ਕੰਮ ਕਰਦੇ ਹਨ। ਏਅਰ ਬਾਰ ਨੂੰ ਲੈਪਟਾਪ ਦੀ ਡਿਸਪਲੇ ਹੇ ਹੇਠਾਂ ਲਗਾਉਣਾ ਹੁੰਦਾ ਹੈ। ਇਸ ਤੋਂ ਬਾਅਦ ਯੂ.ਐੱਸ.ਬੀ. ਦੀ ਮਦਦ ਨਾਲ ਏਅਰ ਬਾਰ ਨੂੰ ਪਲੱਗ-ਇੰਨ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਲਾਈਟ ਨਿਕਲਦੀ ਹੈ। ਇਹ ਲਾਈਟ ਦਿਖਾਈ ਤਾਂ ਨਹੀਂ ਦਿੰਦੀ ਪਰ ਤੁਹਾਡੇ ਮੈਕਬੁੱਕ ਦੀ ਡਿਸਪਲੇ ਨੂੰ ਟੱਚਸਕਰੀਨ ''ਚ ਜ਼ਰੂਰ ਬਦਲ ਦਿੰਦੀ ਹੈ ਜਿਸ ਨਾਲ ਤੁਸੀਂ ਸਵਾਈਪ, ਜ਼ੂਮ ਆਦਿ ਕਰ ਸਕਦੇ ਹੋ। 
 
ਕੀਮਤ
ਜਿਥੋਂ ਤੱਕ ਕੀਮਤ ਦੀ ਗੱਲ ਹੈ ਤਾਂ ਏਅਰਬਾਰ ਦੀ ਕੀਮਤ ਸਿਰਫ 99 ਡਾਲਰ (ਕਰੀਬ 6726 ਰੁਪਏ) ਹੈ। ਜੇਕਰ ਤੁਸੀਂ ਮੈਕਬੁੱਕ ਨੂੰ ਟੱਚਸਕਰੀਨ ਡਿਵਾਈਸ ਦੇ ਰੂਪ ''ਚ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਇਹ ਕੀਮਤ ਜ਼ਿਆਦਾ ਨਹੀਂ ਹੈ। ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਆਰਡਰ ਕਰ ਸਕਦੇ ਹੋ ਅਤੇ ਇਸ ਦੀ ਸ਼ਿਪਿੰਗ ਮਾਰਚ ''ਚ ਸ਼ੁਰੂ ਕੀਤੀ ਜਾਵੇਗੀ। 

Related News