ਨਵੇਂ ਅਵਤਾਰ ''ਚ ਲਾਂਚ ਹੋਈ Honda Accord Hybrid
Wednesday, Oct 26, 2016 - 01:16 PM (IST)

ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਤਿਉਹਾਰਾਂ ਦੇ ਮੌਕੇ ''ਤੇ ਆਪਣੀ ਨਵੀਂ ਅਕਾਰਡ ਹਾਈਬ੍ਰਿਡ ਕਾਰ ਲਾਂਚ ਕਰ ਦਿੱਤੀ ਹੈ ਜਿਸ ਦੀ ਕੀਮਤ 37 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਅਤੇ 40,57 ਲੱਖ ਰੁਪਏ (ਐਕਸ ਸ਼ੋਅਰੂਮ ਬੈਂਗਲੁਰੂ) ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ''ਚ ਪਹਿਲੀ ਵਾਰ ਹੌਂਡਾ ਅਕਾਰਡ ਨੂੰ ਸਾਲ 2008 ''ਚ ਲਾਂਚ ਕੀਤਾ ਗਿਆ ਸੀ ਪਰ ਕੀਮਤ ਜ਼ਿਆਦਾ ਹੋਣ ਕਾਰਨ ਉਦੋਂ ਇਹ ਕਾਰ ਚੰਗਾ ਕਾਰੋਬਾਰ ਨਹੀਂ ਕਰ ਸਕੀ ਸੀ ਅਤੇ ਇਸ ਦੀ ਵਿਕਰੀ 5 ਸਾਲ ਬਾਅਦ ਬੰਦ ਕਰ ਦਿੱਤੀ ਗਈ ਸੀ।
ਇੰਜਣ
ਇਸ ਨਵੀਂ ਅਕਾਰਡ ਹਾਈਬ੍ਰਿਡ ਕਾਰ ''ਚ 2.0-ਲੀਟਰ iVTEC ਪੈਟਰੋਲ ਇੰਜਣ ਦੇ ਨਾਲ ਟਵਿਨ ਇਲੈਕਟ੍ਰੋਨਿਕ ਮੋਟਰ ਲੱਗੀ ਹੈ ਜੋ ਇਕ ਈ-ਸੀ.ਵੀ.ਟੀ. ਯੂਨਿਟ ਅਤੇ ਇਕ 1.3 kw ਲਿਥਿਅਮ ਬੈਟਰੀ ਨਾਲ ਲੈਸ ਹੈ। ਕਾਰ ''ਚ ਲੱਗਾ ਪੈਟਰੋਲ ਇੰਜਣ 145 ਬੀ.ਐੱਚ.ਪੀ. ਦੀ ਪਾਵਰ ਅਤੇ 175 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ ਉਥੇ ਹੀ ਇਸ ਵਿਚ ਲੱਗੀ ਇਲੈਕਟ੍ਰਿਕ ਮੋਟਰ 184 ਬੀ.ਐੱਚ.ਪੀ. ਦੀ ਪਾਵਰ ਅਤੇ 315 ਐੱਨ.ਐੱਮ. ਦਾ ਟਾਰਕ ਪੈਦਾ ਕਰਦੀ ਹੈ। ਪੈਟਰੋਲ ਅਤੇ ਇਲੈਕਟ੍ਰੋਨਿਕ ਮੋਟਰ ਨੂੰ ਮਿਲ ਕੇ ਕੁਲ 212 ਬੀ.ਐੱਚ.ਪੀ. ਦੀ ਪਾਵਰ ਜਨਰੇਟ ਹੁੰਦੀ ਹੈ।
ਕਾਰ ਫੀਚਰਸ
ਹੌਂਡਾ ਦੀ ਇਸ 9ਵੀਂ ਜਨਰੇਸ਼ਨ ਦੀ ਅਕਾਰਡ ''ਚ ਕਈ ਨਵੇਂ ਬਦਲਾਅ ਕੀਤੇ ਗਏ ਹਨ ਜੋ ਗਾਹਕਾਂ ਨੂੰ ਕਾਫੀ ਪਸੰਦ ਆਉਣਗੇ। ਨਵੀਂ ਹੌਂਡਾ ਅਕਾਰਡ ''ਚ ਕ੍ਰੋਮ ਨਾਲ ਬਣਿਆ ਫਰੰਟ ਗ੍ਰਿੱਲ, ਨਵਾਂ ਬੰਪਰ, ਸ਼ਾਰਪ ਹੈੱਡਲੈਂਪ, ਐੱਲ.ਈ.ਡੀ. ਸਟ੍ਰਿੱਪ ਤੋਂ ਇਲਾਵਾ ਕਾਰ ਦੇ ਅੰਦਰ 7-ਇੰਚ ਟੱਚਸਕ੍ਰੀਨ ਇੰਫੋਟਨਮੈਂਟ ਸਿਸਟਮ, ਸਿਵਰਸ ਪਾਰਕਿੰਗ ਕੈਮਰਾ, ਐਪਲ ਕਾਰ ਪਲੇਅ ਸਪੋਰਟ ਅਤੇ 6 ਏਅਰਬੈਗ ਵਰਗੇ ਫੀਚਰਸ ਮੌਜੂਦ ਹਨ।