ਐਂਡ੍ਰਾਇਡ ''ਤੇ ਵੀਡੀਓ ਲੋਡਿੰਗ ਨੂੰ ਕਰੇਗਾ ਫਾਸਟ ਓਪੇਰਾ ਮਿੰਨੀ ਦਾ ਇਹ ਫੀਚਰ
Wednesday, Mar 09, 2016 - 12:11 PM (IST)
ਜਲੰਧਰ- ਆਈ.ਓ.ਐੱਸ ਨੂੰ ਇਕ ਸਾਲ ਤੋਂ ਹਿੱਟ ਕਰ ਰਿਹਾ ਓਪੇਰਾ ਮਿੰਨੀ ਹੁਣ ਵੀਡੀਓ ਕੰਪਰੈਸ਼ਨ ਫੀਚਰ ਦੀ ਨਵੀਂ ਕਾਢ ਨੂੰ ਐਂਡ੍ਰਾਇਡ ਬ੍ਰਾਊਜ਼ਰ ਲਈ ਲੈ ਕੇ ਆ ਰਿਹਾ ਹੈ। ਓਪੇਰਾ ਮਿੰਨੀ ''ਚ ਹੁਣ ਤੁਸੀਂ ਵੀਡੀਓ ਬੂਸਟ ਨੂੰ ਬ੍ਰਾਊਜ਼ਰ ਦੇ ਹਾਈ ਸੇਵਿੰਗ ਮੋਡ ''ਚ ਮੈਨੂਅਲੀ ਇਨੇਬਲ ਕਰ ਸਕਦੇ ਹੋ। ਇਕ ਵਾਰ ਇਨੇਬਲ ਕਰਨ ਤੋਂ ਬਾਅਦ ਤੁਹਾਡੀਆਂ ਵੀਡੀਓਜ਼ ਨੂੰ ਪਹਿਲਾਂ ਨਾਲੋਂ ਵੀ ਤੇਜ਼ ਸਪੀਡ ਨਾਲ ਲੋਡ ਕਰੇਗਾ ਪਰ ਨਾਲ ਹੀ ਵੀਡੀਓ ਦੀ ਕਵਾਲਿਟੀ ਨੂੰ ਥੋੜਾ ਜਿਹਾ ਘੱਟ ਕਰ ਦਵੇਗਾ ਜੋ ਤੁਸੀਂ ਹਾਈ ਰੈਜ਼ਿਊਲੇਸ਼ਨ ਐਂਡ੍ਰਾਇਡ ਸਕ੍ਰੀਨ ''ਤੇ ਨੋਟਿਸ ਕਰ ਸਕਦੇ ਹੋ।
ਇਹ ਵੀਡੀਓ ਫੀਚਰ ਤੁਹਾਡੀ ਵੀਡੀਓ ਦੇ ਸਾਈਜ਼ ਨੂੰ ਰਿਡਿਊਸ ਕਰ ਦਿੰਦਾ ਹੈ ਜਿਸ ਨਾਲ ਲੋਡਿੰਗ ''ਚ ਰੁਕਾਵਟ ਨਹੀਂ ਪੈਦਾ ਹੁੰਦੀ। ਇਹ ਫੀਚਰ ਤੁਹਾਡੇ ਵੱਲੋਂ ਆਪਟੀਮਾਈਜ਼ ਕੀਤੀਆਂ ਗਈਆਂ ਵੀਡੀਓਜ਼ ਦੀ ਗਿਣਤੀ ਵੀ ਦਰਸਾਉਂਦਾ ਹੈ। ਇਨ੍ਹਾਂ ਹੀ ਨਹੀਂ ਜੇਕਰ ਤੁਸੀਂ ਕਿਸੇ ਪਛੜੇ ਇਲਾਕੇ ''ਚ ਰਹਿੰਦੇ ਹੋ ਜਾਂ ਬਹੁਤ ਜ਼ਿਆਦਾ ਯਾਤਰਾ ਕਰਦੇ ਹੋ ਤਾਂ ਇਹ ਵੀਡੀਓ ਬੂਸਟ ਫੀਚਰ ਦਾ ਲਾਭ ਲੈ ਸਕਦੇ ਹੋ।
