ਇਹ ਡਿਜ਼ੀਟਲ ਸਮਾਰਟ ਟੇਪ ਲੈ ਸਕਦੀ ਹੈ ਕਿਸੇ ਵੀ ਚੀਜ਼ ਦਾ ਮਾਪ

Wednesday, Jul 06, 2016 - 12:36 PM (IST)

ਇਹ ਡਿਜ਼ੀਟਲ ਸਮਾਰਟ ਟੇਪ ਲੈ ਸਕਦੀ ਹੈ ਕਿਸੇ ਵੀ ਚੀਜ਼ ਦਾ ਮਾਪ
ਜਲੰਧਰ-ਡਿਜ਼ੀਟਲ ਇਨੋਵੇਸ਼ਨਜ਼ ਦੀ ਗੱਲ ਕੀਤੀ ਜਾਵੇ ਤਾਂ ਪ੍ਰੋਡਕਟਸ ਤੋਂ ਲੈ ਕੇ ਕੰਟੈਂਟ ਤੱਕ ''ਚ ਡਿਜ਼ੀਟਲ ਟੈਕਨਾਲੋਜੀ ਨੂੰ ਲਿਆਂਦਾ ਗਿਆ ਹੈ ਪਰ ਤੁਸੀਂ ਕਿਸੇ ਡਿਜ਼ੀਟਲ ਟੇਪ ਬਾਰੇ ਨਹੀਂ ਸੁਣਿਆ ਹੋਵੇਗਾ। ਜੀ ਹਾਂ ਬੇਗਲ ਲੈਬ ਨੇ ਇਸ ਵੱਲ ਧਿਆਨ ਦਿੰਦੇ ਹੋਏ ਇਕ ਡਿਜ਼ੀਟਲ ਟੇਪ ਦਾ ਨਿਰਮਾਣ ਕੀਤਾ ਹੈ ਜਿਸ ਦਾ ਨਾਂ "ਬੇਗਲ ਟੇਪ" ਹੈ। ਇਹ ਕਿਸੇ ਸਾਧਾਰਨ ਟੇਪ ਦੀ ਤਰ੍ਹਾਂ ਨਹੀਂ ਹੈ ਬਲਕਿ ਇਸ ਨਾਲ ਕਈ ਡਿਵਾਈਸਿਜ਼ ਦੀ ਮਿਣਤੀ ਕੀਤੀ ਜਾਂਦੀ ਹੈ। ਇਸ ''ਚ ਕੁੱਝ ਖਾਸ ਫੀਚਰਸ ਵੀ ਦਿੱਤੇ ਗਏ ਹਨ ਜਿਹੜੇ ਤੁਸੀਂ ਪਹਿਲਾਂ ਕਦੀ ਕਿਸੇ ਟੇਪ ''ਚ ਨਹੀਂ ਦੇਖੇ ਹੋਣਗੇ। ਇਹ 3 ਮੋਡਜ਼ ਨਾਲ ਕੰੰਮ ਕਰਦੀ ਹੈ ਜਿਨ੍ਹਾਂ ''ਚ ਸਟ੍ਰਿੰਗ, ਵ੍ਹੀਲ ਅਤੇ ਰਿਮੋਟ ਮੋਡ ਸ਼ਾਮਿਲ ਹਨ। 
 
ਇਸ ਦੇ ਪਹਿਲੇ ਮੋਡ ''ਚ ਇਹ ਬਿਨ੍ਹਾਂ ਕਿਸੇ ਮੈਟਲ ਸਟ੍ਰਿੱਪ ਤੋਂ ਇਹ ਮੌਜੂਦਾ ਸਟ੍ਰਿੰਗ ਦੀ ਵਰਤੋਂ ਨਾਲ ਡਿਵਾਈਸ ਦਾ ਮਾਪ ਲੈ ਸਕਦੀ ਹੈ ਜਿਸ ਨੂੰ ਇਕ ਡਿਜ਼ੀਟਲ ਡਿਸਪਲੇ ''ਤੇ ਦੇਖਿਆ ਜਾ ਸਕਦਾ ਹੈ। ਵ੍ਹੀਲ ਮੋਡ ''ਚ ਤੁਸੀਂ ਇਕ ਹੱਥ ਨਾਲ ਬੈਗਲ ਟੇਪ ਨੂੰ ਹੋਲਡ ਕਰ ਕੇ ਕਿਸੇ ਵੀ ਸਰਫੇਸ ''ਤੇ ਰੋਲ ਕਰ ਕੇ ਲੰਬਾਈ ਮਾਪ ਸਕਦੇ ਹੋ। ਇਸ ਦੇ ਰਿਮੋਟ ਮੋਡ ''ਚ ਦੀਵਾਰ ''ਤੇ ਪੈ ਰਹੇ ਕਿਸੇ ਲੇਜ਼ਰ ਦੇ ਇਕ ਅਲਟ੍ਰਾਸੋਨਿਕ ਸੈਂਸਰ ਦੀ ਦੂਰੀ ਨੂੰ ਮਾਪਿਆ ਜਾ ਸਕਦਾ ਹੈ। ਇਹ ਸਾਰਾ ਮਾਪਦੰਡ ਤੁਹਾਡੇ ਸਮਾਰਟਫੋਨ ਦੀ ਸਕ੍ਰੀਨ ''ਤੇ ਭੇਜਿਆ ਜਾ ਸਕਦਾ ਹੈ। ਇਸ ਟੇਪ ''ਤੇ ਇਕ ਬਟਨ ਵੀ ਦਿੱਤਾ ਗਿਆ ਜਿਸ ਨਾਲ ਤੁਸੀਂ ਮਾਪੀ ਗਈ ਫਿਗਰ ਨੂੰ ਵਾਇਸ ਮੈਮੋ ਵਜੋਂ ਵੀ ਸੁਣਿਆ ਜਾ ਸਕਦਾ ਹੈ। ਇਸ ਨਾਲ ਤੁਹਾਨੂੰ ਕਿਸੇ ਤਰ੍ਹਾਂ ਦੇ ਮਾਪ ਨੂੰ ਲਿਖਣ ਦੀ ਜ਼ਰੂਰਤ ਨਹੀਂ ਹੋਵੇਗੀ। ਕੰਪਨੀ ਵੱਲੋਂ ਇਸ ਦੀ ਕੀਮਤ 60 ਡਾਲਰ ਦੱਸੀ ਗਈ ਹੈ।

Related News