Adventure ਦੇ ਦੌਰਾਨ ਡੈਮੇਜ ਨੂੰ ਵੀ ਸਹਿ ਸਕਦਾ ਹੈ ਇਹ ਕੈਮਰਾ
Thursday, Jan 21, 2016 - 06:37 PM (IST)

ਜਲੰਧਰ— ਅੱਜ ਤਕ ਤੁਸੀਂ ਸ਼ਾਕਪਰੂਫ ਜਾਂ ਵਾਟਰਪਰੂਫ ਕੈਮਰਿਆਂ ਦੇ ਬਾਰੇ ''ਚ ਸੁਣਿਆ ਹੋਵੇਗਾ ਜੋ Adventure ਦੇ ਦੌਰਾਨ ਤਸਵੀਰਾਂ ਨੂੰ ਕੈਪਚਰ ਕਰਨ ਲਈ ਇਸਤੇਮਾਲ ਕੀਤੇ ਜਾਂਦੇ ਹਨ। ਪਰ ਹੁਣ ਇਕ ਨਵੇਂ ਡਿਜ਼ਾਈਨ ਦੇ ਤਹਿਤ ਅਜਿਹਾ ਕੈਮਰਾ ਡਿਵੈਲਪ ਕੀਤਾ ਗਿਆ ਹੈ ਜੋ ਐਡਵੈਂਚਰ ਦੇ ਦੌਰਾਨ ਡੈਮੇਜ ਨੂੰ ਵੀ ਸਹਿ ਸਕਦਾ ਹੈ।
ਇਸ ਕੈਮਰੇ ਨੂੰ leica ਕੰਪਨੀ ਨੇ ਡਿਵੈਲਪ ਕੀਤਾ ਹੈ ਜੋ ਸ਼ਾਕ, ਡਸਟ ਅਤੇ ਵਾਟਰਪਰੂਫ ਫੀਚਰਸ ਦੇ ਨਾਲ-ਨਾਲ ਵੱਖ ਤਰ੍ਹਾਂ ਦੀ ਲੁੱਕ ਦਿੰਦਾ ਹੈ। ਇਸ ''ਚ ਐਕਸਟਰਾ ਲਾਰਜ ਸੈਂਸਰ ਅਤੇ ਫਸਟ-ਕਲਾਸ ਲੈਨਜ਼ ਦਿੱਤਾ ਗਿਆ ਹੈ ਜੋ 1.22 ਮੀਟਰ ਦੀ ਉਚਾਈ ਤੋਂ ਵੀ ਡਿੱਗਣ ''ਤੇ ਡੈਮੇਜ ਹੋਣ ਤੋਂ ਬਚ ਜਾਂਦਾ ਹੈ। ਪਾਣੀ ਵਿੱਚ 15 ਮੀਟਰ ਦੀ ਡੂੰਘਾਈ ਤੱਕ ਇਸ ਨੂੰ 60 ਮਿੰਟਾ ਤੱਕ ਰੱਖਿਆ ਜਾ ਸਕਦਾ ਹੈ ਜਿਸ ਨਾਲ ਤੁਸੀਂ ਅੰਡਰਵਾਟਰ ਹਾਈ ਕੁਆਲਿਟੀ ਤਸਵੀਰਾਂ ਨੂੰ ਕੈਪਚਰ ਕਰ ਸਕਦੇ ਹੋ।
ਸੀਲਡ ਬਾਡੀ ਨੂੰ ਧਿਆਨ ''ਚ ਰੱਖਦੇ ਹੋਏ ਇਸ ਨੂੰ TPE (Thermoplastic elastomer) ਤਕਨੀਕ ਨਾਲ ਡਿਜ਼ਾਈਨ ਕੀਤਾ ਗਿਆ ਹੈ, ਉਪਰ ਦਿੱਤੀ ਗਈ ਤਸਵੀਰ ''ਚ ਇਸ ਦੇ ਕਲਾਸਿਕ ਡਿਜ਼ਾਈਨ ਨੂੰ ਦੇਖ ਸਕਦੇ ਹੋ।