ਜਿਓ ਯੂਜ਼ਰਸ ਲਈ ਖੁਸ਼ਖਬਰੀ, 25 ਦਸੰਬਰ ਤਕ ਮਿਲੇਗਾ ਇਹ ਬੰਪਰ ਪਲਾਨ

12/17/2017 7:35:56 PM

ਨਵੀਂ ਦਿੱਲੀ—ਰਿਲਾਇੰਸ ਜਿਓ ਦੇ ਸਸਤੇ ਪਲਾਨ ਲਾਂਚ ਕਰਨ ਦੇ ਨਾਲ ਹੀ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਸਸਤੇ ਟੈਰਿਫ ਵਾਲੇ ਪਲਾਨ ਪੇਸ਼ ਕਰਨੇ ਸ਼ੁਰੂ ਕਰ ਦਿੱਤੇ। ਪਿੱਛਲੇ ਦਿਨੀ ਏਅਰਟੈੱਲ, ਵੋਡਾਫੋਨ ਅਤੇ ਬੀ.ਐੱਸ.ਐੱਨ.ਐੱਲ. ਵੀ ਸਸਤੇ ਟੈਰਿਫ ਪਲਾਨ ਲੈ ਕੇ ਆਈ ਸੀ। ਇਹ ਸਾਰੇ ਪਲਾਨਸ ਦੇਖ ਕੇ ਲੱਗਦਾ ਹੈ ਕਿ ਟੈਲੀਕਾਮ ਕੰਪਨੀਆਂ ਵਿਚਾਲੇ ਚੱਲ ਰਹੀ ਪ੍ਰਾਈਵੇਸੀ ਅੱਜੇ ਖਤਮ ਨਹੀਂ ਹੋਣ ਵਾਲੀ ਹੈ। ਨਵੰਬਰ 'ਚ ਜਿਓ ਨੇ ਯੂਜ਼ਰਸ ਲਈ ਖਾਸ ਕੈਸ਼ਬੈਕ ਦਾ ਆਫਰ ਪੇਸ਼ ਕੀਤਾ ਸੀ। ਇਸ ਆਫਰ ਦੀ ਆਖਰੀ ਤਰੀਕ ਪਹਿਲੇ 25 ਨਵੰਬਰ ਸੀ। ਇਸ ਤੋਂ ਬਾਅਦ ਕੰਪਨੀ ਨੇ ਆਖਰੀ ਤਰੀਕ ਨੂੰ ਵਧਾ ਕੇ 15 ਦਸੰਬਰ ਕਰ ਦਿੱਤੀ ਸੀ। ਪਰ ਹੁਣ ਕੰਪਨੀ ਨੇ ਇਸ ਸਪੈਸ਼ਲ ਪਲਾਨ ਦੀ ਆਖੀਰੀ ਤਰੀਕ ਫਿਰ ਤੋਂ ਵਧਾ ਕੇ 25 ਦਸੰਬਰ ਤਕ ਦਿੱਤੀ ਹੈ। ਇਸ ਆਫਰ 'ਚ ਕੰਪਨੀ ਆਪਣੇ ਯੂਜ਼ਰਸ ਨੂੰ 399 ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਰਿਚਾਰਜ 'ਤੇ 2599 ਰੁਪਏ ਤਕ ਦਾ ਕੈਸ਼ਬੈਕ ਦੇ ਰਹੀ ਹੈ। ਰਿਚਾਰਜ ਦਾ ਇਹ ਆਫਰ ਕੇਵਲ ਆਨਲਾਈਨ ਰਿਚਾਰਜ ਕਰਨ 'ਤੇ ਹੀ ਉਪਲੱਬਧ ਹੈ।
ਇਹ ਹੈ ਸਕੀਮ
ਜੇਕਰ ਤੁਸੀਂ ਜਿਓ ਦਾ 399 ਰੁਪਏ ਦਾ ਰਿਚਾਰਜ ਕਰਵਾਉਂਦੇ ਹੋ ਤਾਂ ਇਸ 'ਤੇ 400 ਰੁਪਏ ਦਾ ਕੈਸ਼ਬੈਕ ਮਿਲ ਰਿਹੈ। ਇਸ 'ਚ ਤੁਹਾਨੂੰ 50-50 ਰੁਪਏ ਦੇ 8 ਵਾਓਚਰ ਮਿਲਣਗੇ। 399 ਰੁਪਏ ਦਾ ਰਿਚਾਰਜ ਕਰਨ ਦੇ ਬਾਅਦ ਅਗਲੇ 8 ਰਿਚਾਰਜ 'ਤੇ 50 ਰੁਪਏ ਦਾ ਡਿਸਕਾਉਂਟ ਮਿਲੇਗਾ। ਮਤਲਬ 399 ਵਾਲਾ ਰਿਚਾਰਜ 349 ਰੁਪਏ 'ਚ ਮਿਲੇਗਾ। ਇਹ 400 ਰੁਪਏ ਜਿਓ ਐਪ 'ਚ ਮਿਲਣਗੇ। 300 ਰੁਪਏ ਮੋਬਾਇਲ ਵਾਲਟ 'ਚ ਅਤੇ ਬਚੇ ਹੋਏ ਪੈਸੇ ਦੇ ਸ਼ਾਪਿੰਗ ਵਾਓਚਰ ਮਿਲਣਗੇ।
ਮੋਬੀਕਵਿਕ 'ਤੇ ਇਹ ਆਫਰ
ਨਵੇਂ ਅਤੇ ਪੁਰਾਣੇ ਦੋਵਾਂ ਯੂਜ਼ਰਸ ਲਈ ਮੋਬੀਕਵਿਕ 'ਤੇ ਆਫਰ ਮਿਲ ਰਿਹਾ ਹੈ। ਮੋਬੀਕਵਿਕ ਤੋਂ ਜਿਓ ਦੇ ਨਵੇਂ ਯੂਜ਼ਰਸ 399 ਰੁਪਏ ਦਾ ਰਿਚਾਰਜ ਕਰਨ ਵੇਲੇ newjio ਕੋਡ ਮਿਲੇਗਾ ਤਾਂ 300 ਰੁਪਏ ਦਾ ਕੈਸ਼ਬੈਕ ਮਿਲ ਜਾਵੇਗਾ। ਉੱਥੇ ਪੁਰਾਣੇ ਯੂਜ਼ਰਸ ਨੂੰ jio149 ਕੋਡ ਭਰਨਾ ਹੈ। ਪੁਰਾਣੇ ਯੂਜ਼ਰਸ ਨੂੰ 149 ਰੁਪਏ ਦਾ ਕੈਸ਼ਬੈਕ ਮਿਲੇਗਾ। 
ਅਮੇਜ਼ਨ-ਪੇਅ, ਪੇ.ਟੀ.ਐੱਮ. ਤੋਂ ਵੀ ਕੈਸ਼ਬੈਕ
ਅਮੇਜ਼ਨ-ਪੇਅ ਤੋਂ 399 ਰੁਪਏ ਦਾ ਰਿਚਾਰਜ ਕਰਨ 'ਤੇ ਨਵੇਂ ਯੂਜ਼ਰਸ ਨੂੰ 99 ਰੁਪਏ ਦਾ ਕੈਸ਼ਬੈਕ ਮਿਲੇਗਾ ਅਤੇ ਪੁਰਾਣੇ ਯੂਜ਼ਰਸ ਨੂੰ 20 ਰੁਪਏ ਦਾ ਕੈਸ਼ਬੈਕ ਮਿਲੇਗਾ। ਪੇਅ.ਟੀ.ਐੱਮ. ਤੋਂ ਜਿਓ ਦਾ 399 ਰੁਪਏ ਦਾ ਰਿਚਾਰਜ ਕਰਨ ਵੇਲੇ ਨਵੇਂ ਯੂਜ਼ਰਸ newjio ਕੋਡ ਭਰਨਗੇ ਤਾਂ ਉਨ੍ਹਾਂ ਨੂੰ 50 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਪੁਰਾਣੇ ਯੂਜ਼ਰਸ paytmjio ਕੋਡ ਭਰਨਗੇ ਤਾਂ ਉਨ੍ਹਾਂ ਨੂੰ 15 ਰੁਪਏ ਦਾ ਕੈਸ਼ਬੈਕ ਮਿਲੇਗਾ।
ਦੂਜੇ ਵਾਲਟਸ 'ਤੇ ਹੈ ਇਹ ਆਫਰ
ਫ੍ਰੀਚਾਰਜ ਤੋਂ ਰਿਚਾਰਜ ਕਰਨ 'ਤੇ ਜਿਓ ਦੇ ਸਿਰਫ ਪੁਰਾਣੇ ਸਿਰਫ ਯੂਜ਼ਰਸ ਨੂੰ jio50 ਕੋਡ ਭਰਨ 'ਤੇ 50 ਰੁਪਏ ਦਾ ਕੈਸ਼ਬੈਕ ਮਿਲੇਗਾ। ਫਲਿੱਪਕਾਰਟ ਦੇ ਫੋਨਪੇਅ ਤੋਂ ਰਾਚਰਜ ਕਰਨ 'ਤੇ ਜਿਓ ਦੇ ਨਵੇਂ ਯੂਜ਼ਰਸ ਨੂੰ 75 ਰੁਪਏ ਦਾ ਕੈਸ਼ਬੈਕ ਮਿਲੇਗਾ ਅਤੇ ਪੁਰਾਣੇ ਯੂਜ਼ਰਸ ਨੂੰ 30 ਰੁਪਏ ਦਾ ਕੈਸ਼ਬੈਕ ਮਿਲੇਗਾ। ਐਕਸੀਸ-ਪੇਅ ਤੋਂ ਰਿਚਾਰਜ ਕਰਨ 'ਤੇ ਜਿਓ ਦੇ ਨਵੇਂ ਯੂਜ਼ਰਸ ਨੂੰ 100 ਰੁਪਏ ਦਾ ਕੈਸ਼ਬੈਕ ਮਿਲੇਗਾ। ਪੁਰਾਣੇ ਯੂਜ਼ਰਸ ਨੂੰ 35 ਰੁਪਏ ਦਾ ਕੈਸ਼ਬੈਕ ਮਿਲੇਗਾ।


Related News