ਬਿਨਾਂ ਵਾਇਰ ਦੇ ਚਾਰਜ ਹੋਵੇਗਾ Realme ਦਾ ਇਹ ਬੈਂਡ, ਹਾਰਟ ਰੇਟ ਕਰੇਗਾ ਮਾਨਿਟਰ

03/01/2020 2:08:22 AM

ਗੈਜੇਟ ਡੈਸਕ-ਰੀਅਲਮੀ ਆਪਣਾ ਪਹਿਲਾ ਫਿਟਨੈੱਸ ਬੈਂਡ ਲਿਆਉਣ ਜਾ ਰਹੀ ਹੈ। ਇਸ ਦਾ ਨਾਂ ਰੀਅਲਮੀ ਬੈਂਡ ਹੋਵੇਗਾ। ਕੰਪਨੀ 5 ਮਾਰਚ ਨੂੰ ਹੋਣ ਵਾਲੇ ਈਵੈਂਟ 'ਚ ਰੀਅਲਮੀ 6 ਅਤੇ ਰੀਅਲਮੀ 6 ਪ੍ਰੋ ਸਮਾਰਟਫੋਨਸ ਨਾਲ ਆਪਣਾ ਫਿਟਨੈੱਸ ਬੈਂਡ ਵੀ ਲਾਂਚ ਕਰੇਗੀ। ਰੀਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਦੇ ਟਵੀਟ ਮੁਤਾਬਕ ਇਹ ਸਮਾਰਟ ਬੈਂਡ ਉਸ ਦਿਨ ਸੇਲ ਲਈ ਉਪਲੱਬਧ ਹੋਵੇਗਾ। ਫਿਟਨੈੱਸ ਬੈਂਡ 5 ਮਾਰਚ ਨੂੰ ਦੁਪਹਿਰ 2 ਵਜੇ ਤੋਂ 4 ਵਜੇ ਤਕ Hate2Wait ਸੇਲ 'ਚ ਉਪਲੱਬਧ ਹੋਵੇਗਾ। ਬੈਂਡ ਨੂੰ ਇਸ ਟਾਈਮ ਪੀਰੀਅਡ ਦੌਰਾਨ ਰੀਅਲਮੀ ਇੰਡੀਆ ਦੀ ਵੈੱਬਸਾਈਟ ਰਾਹੀਂ ਖਰੀਦਿਆ ਜਾ ਸਕੇਗਾ। ਰੀਅਲਮੀ ਦੇ ਫਿਟਨੈੱਸ ਬੈਂਡ ਦੀ ਖਾਸੀਅਤ ਇਹ ਹੈ ਕਿ ਇਹ ਬਿਨਾਂ ਵਾਇਰ ਦੇ ਚਾਰਜ ਹੋ ਸਕੇਗਾ।

PunjabKesari

ਰੀਅਲ-ਟਾਈਮ ਹਾਰਟ ਰੇਟ ਮਾਨਿਟਰ ਅਤੇ ਸਪੀਲ ਟ੍ਰੈਕਰ
ਰੀਅਲਮੀ ਦੀ ਵੈੱਬਸਾਈਟ 'ਤੇ ਫਿਟਨੈੱਸ ਬੈਂਡ ਦਾ ਲੈਂਡਿੰਗ ਪੇਜ਼ ਲਾਈਵ ਹੋ ਗਿਆ ਹੈ। ਲੈਂਡਿੰਗ ਪੇਜ਼ 'ਤੇ ਰੀਅਲਮੀ ਨੇ ਸਿਰਫ ਆਪਣੇ ਸਮਾਰਟ ਫਿਟਨੈੱਸ ਬੈਂਡ ਦੇ ਵੱਖ-ਵੱਖ ਫੀਚਰਸ ਦਾ ਖੁਲਾਸਾ ਕੀਤਾ ਹੈ, ਅਜੇ ਉਸ ਦੇ ਸਪੈਸੀਫਿਕੇਸ਼ਨਸ ਨਹੀਂ ਦੱਸੇ ਹਨ। ਰੀਅਲਮੀ ਬੈਂਡ 'ਚ ਲਾਰਜ-ਸਾਈਜ਼ਡ ਕਵਰਡ ਕਲਰ ਡਿਸਪਲੇਅ ਦਿੱਤੀ ਗਈ ਹੈ। ਇਹ ਯੈਲੋ, ਬਲੈਕ ਅਤੇ ਆਲਿਵ ਗ੍ਰੀਨ ਇਨ੍ਹਾਂ ਤਿੰਨ ਕਲਰ ਵੇਰੀਐਂਟਸ 'ਚ ਆਵੇਗਾ। ਫਿਟਨੈੱਸ ਬੈਂਡ ਦੀ ਵੱਡੀ ਸਕਰੀਨ ਦਾ ਇਸਤੇਮਾਲ ਨੋਟੀਫਿਕੇਸ਼ਨਸ, ਕਨੈਕਟੇਡ ਡਿਵਾਈਸ ਦੇ ਕਾਲ ਅਤੇ ਮੈਸੇਜ ਦੇਖਣ ਲਈ ਕੀਤਾ ਜਾ ਸਕਦਾ ਹੈ। ਬੈਂਡ 'ਚ ਰੀਅਲ-ਟਾਈਮ ਹਾਰਟ ਰੇਟ ਮਾਨਿਟਰ ਅਤੇ ਸਲੀਪ ਟ੍ਰੈਕਰ ਦਿੱਤਾ ਗਿਆ ਹੈ।

ਬੈਂਡ 'ਚ ਵੱਖ-ਵੱਖ ਸਪੋਰਟਸ ਮੋਡ
ਰੀਅਲਮੀ ਬੈਂਡ ਬਾਈਕ, ਰਨ, ਵਾਕ, ਹਾਈਕਿੰਗ, ਕਲਾਇਮਬਿੰਗ, ਯੋਗਾ, ਫਿਟਨੈੱਸ ਅਤੇ ਕ੍ਰਿਕੇਟ ਸਮੇਤ ਕਈ ਵੱਖ-ਵੱਖ ਸਪੋਰਟਸ ਮੋਡ ਆਫਰ ਕਰਦਾ ਹੈ। ਕ੍ਰਿਕੇਟ ਮੋਡ ਫੀਚਰ ਖਾਸਤੌਰ 'ਤੇ ਭਾਰਤ 'ਚ ਕ੍ਰਿਕੇਟ ਫੈਂਸ ਲਈ ਡਿਜ਼ਾਈਨ ਕੀਤਾ ਗਿਆ ਹੈ। ਰੀਅਲਮੀ ਬੈਂਡ ਆਈ.ਪੀ.68 ਰੇਟੇਡ ਡਸਟਪਰੂਫ ਅਤੇ ਵਾਟਰ-ਰੇਜਿਸਟੈਂਟ ਫਿਟਨੈੱਸ ਟ੍ਰੈਕਰ ਹੈ। ਬੈਂਡ 'ਚ ਯੂ.ਐੱਸ.ਬੀ.-ਏ ਕਨੈਕਟਰ ਦਿੱਤਾ ਗਿਆ ਹੈ ਜੋ ਕਿ ਸਮਾਰਟ ਬੈਂਡ ਨੂੰ ਰੈਗੂਲਰ ਯੂ.ਐੱਸ.ਬੀ.-ਏ ਪੋਰਟ ਰਾਹੀਂ ਚਾਰਜ ਕਰਨ ਦੀ ਸਹੂਲਤ ਦਿੰਦਾ ਹੈ। ਰੀਅਲਮੀ ਫਿਟਨੈੱਸ ਬੈਂਡ 'ਚ ਸਲੀਪ ਕੁਆਲਟੀ ਮਾਨਿਟਰ ਵੀ ਦਿੱਤਾ ਗਿਆ ਹੈ। ਹਾਲਾਂਕਿ, ਕੰਪਨੀ ਨੇ ਇਸ ਬੈਂਡ ਦੀ ਪ੍ਰਾਈਸਿੰਗ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

PunjabKesari

ਕੰਪਨੀ 5 ਮਾਰਚ ਨੂੰ ਆਪਣੇ ਈਵੈਂਟ 'ਚ ਰੀਅਲਮੀ 6 ਅਤੇ ਰੀਅਲਮੀ 6 ਪ੍ਰੋ ਵੀ ਲਾਂਚ ਕਰੇਗੀ। ਕੰਪਨੀ ਦੇ ਸਮਾਰਟਫੋਨ 64 ਮੈਗਾਪਿਕਸਲ ਕਵਾਡ-ਕੈਮਰਾ ਸੈਟਅਪ 90Hz FHD+ ਡਿਸਪਲੇਅ ਤੇ 30 ਵਾਟ ਫਲੈਸ਼ ਚਾਰਜ ਤਕਨਾਲੋਜੀ ਨਾਲ ਆ ਸਕਦੇ ਹਨ। ਸਮਾਰਟਫੋਨ 'ਚ ਮੇਨ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ ਫੋਨ ਦੇ ਬੈਕ 'ਚ ਅਲਟਰਾ-ਵਾਇਡ ਐਂਗਲ ਸੈਂਸਰ, ਟੈਲੀਫੋਟੋ ਲੈਂਸ ਅਤੇ ਅਲਟਰਾ ਮੈਕ੍ਰੋ ਲੈਂਸ ਦਿੱਤਾ ਜਾ ਸਕਦਾ ਹੈ। ਰੀਅਲਮੀ 6 ਪ੍ਰੋਸਮਾਰਟਫੋਨ ਡਿਊਲ ਸੈਲਫੀ ਕੈਮਰੇ ਨਾਲ ਆ ਸਕਦਾ ਹੈ ਜਦਕਿ ਰੀਅਲਮੀ 6 ਦੇ ਫਰੰਟ 'ਚ ਸਿੰਗਲ ਕੈਮਰਾ ਲੈਂਸ ਹੋਵੇਗਾ।


Karan Kumar

Content Editor

Related News