ਬਿਨਾਂ ਛੂਹੇ ਕੰਪਿਊਟਰ ਕੰਟਰੋਲ ਕਰਨ ''ਚ ਮਦਦ ਕਰੇਗਾ ਇਹ ਆਰਮਬੈਂਡ

Friday, Jan 22, 2016 - 11:28 AM (IST)

ਬਿਨਾਂ ਛੂਹੇ ਕੰਪਿਊਟਰ ਕੰਟਰੋਲ ਕਰਨ ''ਚ ਮਦਦ ਕਰੇਗਾ ਇਹ ਆਰਮਬੈਂਡ

ਜਲੰਧਰ ਟੈੱਕ ਕੰਪਨੀਆਂ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਕਿ ਸਾਨੂੰ ਆਪਣੇ ਸਮਾਰਟਫੋਨਸ, ਪੀ. ਸੀ. ਅਤੇ ਗੇਮਜ਼ ਖੇਡਣ ਲਈ ਰਿਮੋਟ ਨੂੰ ਹੱਥ ਲਗਾਉਣ ਦੀ ਲੋੜ ਨਾ ਪਵੇ। ਕੀ ਬੋਰਡ, ਮਾਊਸ, ਕੰਟਰੋਲਰ ਨੂੰ ਛੱਡ ਕੇ ਜੇਸਚਰ ਨਾਲ ਕੰਟਰੋਲ ਹੋਣ ਵਾਲੇ ਡਿਵਾਈਸ ਬਣਾਏ ਜਾ ਰਹੇ ਹਨ, ਜਿਸ ਨਾਲ ਆਉਣ ਵਾਲੇ ਸਮੇਂ ''ਚ ਇਲੈਕਟ੍ਰੋਨਿਕ ਡਿਵਾਈਸਿਸ ਨੂੰ ਹੱਥ ਲਾਏ ਬਿਨਾਂ ਵੀ ਚਲਾਇਆ ਜਾ ਸਕੇਗਾ। ਮਾਈਕ੍ਰੋਸਾਫਟ ਕਾਈਨੈਟ, ਨਾਈਨਟੈਂਡੋ ਦਾ ਵੀ, ਸੋਨੀ ਪਲੇਅ ਸਟੇਸ਼ਨ ਮੂਵ, ਇੰਟੈਲ ਰਿਅਰਸੈਂਸ ਟੈਕਨਾਲੋਜੀ, ਲੀਪ ਮੋਸ਼ਨ ਕੰਟਰੋਲਰ ਹੋਰ ਵੀ ਕਈ ਜੇਸਚਰ ਕੰਟਰੋਲ ਵਾਲੇ ਡਿਵਾਈਸ ਹਨ। ਟੈਕਨਾਲੋਜੀ ''ਚ ਸੁਧਾਰ ਨਾਲ ਜੇਸਚਰ ਕੰਟਰੋਲਰ ਡਿਵਾਈਸ ਇਕ ਵੱਡਾ ਰੋਲ ਅਦਾ ਕਰਨਗੇ, ਬਸ ਇਸ ਦੀ ਕੀਮਤ ਜ਼ਿਆਦਾ ਨਾ ਹੋਵੇ। 

ਸੌਣ ਤੋਂ ਬਾਅਦ ਵੀ ਬਾਂਹ ''ਤੇ ਪਹਿਨਿਆ ਗਿਆ MYO ਆਰਮਬੈਂਡ ਕੰਮ ਕਰਦਾ ਹੈ ਅਤੇ ਇਸ ਦਾ ਸੈਂਸਰ ਯੂਜ਼ਰ ਦੀਆਂ ਮਾਸਪੇਸ਼ੀਆਂ ਦੀਆਂ ਇਲੈਕਟ੍ਰਿਕ ਸਰਗਰਮੀਆਂ ਬਾਰੇ ਪਤਾ ਲਗਾਉਂਦਾ ਰਹਿੰਦਾ ਹੈ। ਇਨ੍ਹਾਂ ਨੂੰ ਇਲੈਕਟ੍ਰਿਕ ਸਰਗਰਮੀਆਂ ਦੀ ਮਦਦ ਨਾਲ ਇਹ ਜੇਸਚਰ ਨੂੰ ਡਿਟੈਕਟ ਕਰਕੇ ਯੂਜ਼ਰ ਦੇ ਰਿਮੋਟ ਕੰਟਰੋਲ ਏਅਰਕ੍ਰਾਫਟ ਨੂੰ ਕੰਟਰੋਲ ਕਰਨ ''ਚ ਮਦਦ ਕਰਦਾ ਹੈ। ਹਾਲਾਂਕਿ MYO ਆਰਮਬੈਂਡ ਦੇ ਜੇਸਚਰ ਕੰਟਰੋਲ ਕੈਮਰੇ ਦੇ ਨਾਲ ਕੰਮ ਨਹੀਂ ਕਰਦੇ। 

MYO ਆਰਮਬੈਂਡ ਵੀ ਹੋਰ ਪਹਿਨਣ ਯੋਗ ਟੈਕਨਾਲੋਜੀ ਵਾਂਗ ਹੀ ਹੈ। ਇਹ ਕੋਈ ਛੋਟਾ ਡਿਵਾਈਸ ਨਹੀਂ ਹੈ, ਜਿਸ ਨੂੰ ਤੁਸੀਂ ਐਪਲ ਵਾਚ ਅਤੇ ਫਿੱਟਬੀਟ ਦੀ ਤਰ੍ਹਾਂ ਸਾਰਾ ਦਿਨ ਨਹੀਂ ਪਾ ਕੇ ਰੱਖ ਸਕਦੇ। ਥਾਲਮਿਕ ਦੇ ਇਸ ਡਿਵਾਈਸ ਨੂੰ ਬਾਂਹ ''ਤੇ ਤਾਂ ਨਹੀਂ ਪਰ ਹੱਥ ''ਤੇ ਪਾਇਆ ਜਾ ਸਕਦਾ ਹੈ ਅਤੇ ਇਸੇ ਕਾਰਨ ਇਹ ਹੱਥ ਦੀਆਂ ਸਰਗਰਮੀਆਂ ਬਾਰੇ ਚੰਗੀ ਤਰ੍ਹਾਂ ਜਾਣ ਕੇ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਇਸ ਵਿਚ ਲੱਗੇ ਸੈਂਸਰਸ ਨੂੰ ਸ਼ੁਰੂਆਤ ''ਚ ਕੰਮ ਕਰਨ ''ਚ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ ਇਹ ਕਈ ਵਾਰ ਕੰਮ ਵੀ ਨਹੀਂ ਕਰਦਾ। ਪਹਿਲੀ ਵਾਰ ਇਸਤੇਮਾਲ ਕਰਨ ''ਤੇ MYO ਅਜੀਬ ਜਿਹਾ ਲੱਗਦਾ ਹੈ ਕਿਉਂਕਿ ਇਹ ਨਾ ਤਾਂ ਕਿਸੇ ਬ੍ਰੈਸਲੇਟ ਦੀ ਤਰ੍ਹਾਂ ਹੈ ਅਤੇ ਨਾ ਹੀ ਕਿਸੇ ਆਮ ਘੜੀ ਦੀ ਤਰ੍ਹਾਂ। ਹਾਲਾਂਕਿ ਕੁਝ ਦੇਰ ਇਸਤੇਮਾਲ ਕਰਨ ਤੋਂ ਬਾਅਦ ਇਹ ਬਿਹਤਰੀਨ ਤਜਰਬਾ ਪ੍ਰਦਾਨ ਕਰਨ ਲੱਗੇਗਾ ਅਤੇ ਸ਼ਾਇਦ ਯੂਜ਼ਰ ਇਸ ਨੂੰ ਉਤਾਰਨਾ ਵੀ ਨਹੀਂ ਚਾਹੁਣਗੇ। ਇਸ ਵਿਚ ਲੱਗੇ ਸੈਂਸਰਸ ਇਸਤੇਮਾਲ ਕਰਨ ''ਤੇ ਜ਼ਿਆਦਾ ਗਰਮ ਨਹੀਂ ਹੁੰਦੇ ਜਿਸ ਨਾਲ ਇਸ ਨੂੰ ਪਾਉਣ ''ਤੇ ਕੋਈ ਪ੍ਰੇਸ਼ਾਨੀ ਵੀ ਨਹੀਂ ਹੁੰਦੀ। ਇਸ ਤੋਂ ਇਲਾਵਾ ਇਸ ਨੂੰ ਵੱਖ-ਵੱਖ ਸਾਈਜ਼ ''ਚ ਬਣਾਇਆ ਗਿਆ ਹੈ ਤਾਂ ਜੋ ਹੱਥ ''ਚ ਚੰਗੀ ਤਰ੍ਹਾਂ ਫਿੱਟ ਹੋ ਸਕੇ। ਇਸ ਲਈ MYO ਨੂੰ ਹੱਥ ਦੇ ਹਿਸਾਬ ਨਾਲ ਫਿੱਟ ਵੀ ਕੀਤਾ ਜਾ ਸਕਦਾ ਹੈ।

MYO ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਨੂੰ ਚਲਾਉਣਾ ਸਿੱਖਣਾ ਪਵੇਗਾ, ਜਿਸ ਨਾਲ ਤੁਸੀਂ ਹੱਥ ਦਾ ਇਸ਼ਾਰਾ ਕਰਕੇ ਡਿਵਾਈਸ ਨੂੰ ਚਲਾ ਸਕੋਗੇ। MYO ਇਕੋ ਜਿਹੇ 5 ਮੋਸ਼ਨਸ ਦੀ ਵਰਤੋਂ ਹਰ ਐਪ ਦੇ ਨਾਲ ਕਰਦਾ ਹੈ। ਫਰੂਟ ਨਿੰਜਾ ਗੇਮ ''ਚ ਕੱਟਣ ਦਾ ਇਸ਼ਾਰਾ ਕਰਕੇ ਤਰਬੂਜ਼ ਨੂੰ ਕੱਟ ਸਕਦੇ ਹੋ ਅਤੇ ਯੂ. ਟਿਊਬ ਵੀਡੀਓ ਨੂੰ ਰੋਕ ਸਕਦੋ ਹੋ, MYO ਜੇਸਚਰ ਕੰਟਰੋਲ ਅਲੱਗ ਸਾਫਟਵੇਅਰ ''ਚ ਹੱਥ ਦੇ ਇਕ ਹੀ ਮੂਵ ਨਾਲ ਕੰਮ ਕਰਦਾ ਹੈ। ਇਸ ਆਰਮਬੈਂਡ ਦੀ ਕੀਮਤ 200 ਡਾਲਰ (ਕਰੀਬ 13,600 ਰੁਪਏ) ਹੈ।

ਇਸ ਬਾਰੇ ''ਚ ਕੁਝ ਹੋਰ ਮਹੱਤਵਪੂਰਨ ਜਾਣਕਾਰੀ
ਕੀ ਹੈ ਚੰਗਾ— ਜੇਸਚਰ ਨੂੰ ਯਾਦ ਰੱਖਣਾ ਆਸਾਨ ਹੈ ਅਤੇ ਸਹੀ ਅਤੇ ਤੇਜ਼ ਜੇਸਚਰ ਡਿਟੈਕਸ਼ਨ। ਮੌਜੂਦਾ ਲੋਕਪ੍ਰਿਅ ਗੇਮਸ ਨਾਲ ਵੀ ਕਰੇਗਾ ਕੰਮ। 
ਬੁਰੀ ਗੱਲ— ਇਹ ਡਿਵਾਈਸ ਮਹਿੰਗਾ ਹੈ, ਕੁਝ ਹੀ ਗੇਮਸ ਨਾਲ ਕੰਮ ਕਰਦਾ ਹੈ, ਖਰਾਬ ਹੋਣ ''ਤੇ ਠੀਕ ਕਰਨਾ ਮੁਸ਼ਕਿਲ ਹੈ। 
ਇਸ ਨੂੰ ਕੌਣ ਖਰੀਦਣਾ ਚਾਹੇਗਾ— ਗੇਮਸ ਦੇ ਉਹ ਦੀਵਾਨੇ ਜਿਨ੍ਹਾਂ ਦਾ ਬਜਟ ਵੱਡਾ ਹੈ ਅਤੇ ਆਪਣੇ ਕੰਪਿਊਟਰ ਨੂੰ ਦੂਰੋਂ ਕੰਟਰੋਲ ਕਰਨਾ ਚਾਹੁੰਦੇ ਹਨ। 
ਅੰਤ— MYO ਆਰਮਬੈਂਡ ਠੀਕ ਤਰ੍ਹਾਂ ਜੇਸਚਰ ਨੂੰ ਡਿਟੈਕਟ ਕਰ ਲੈਂਦਾ ਹੈ ਪਰ ਇਹ ਜ਼ਿਆਦਾ ਮਹਿੰਗਾ ਅਤੇ ਇਸਦੇ ਨਾਲ ਸਪੋਰਟ ਕਰਨ ਵਾਲੀ ਗੇਮਸ ਜ਼ਿਆਦਾ ਹੋਣੀ ਚਾਹੀਦੀ ਹੈ।


Related News