ਘਰ ਬੈਠੇ ਮੈਡੀਟੇਸ਼ਨ ਕਰਨ ’ਚ ਮਦਦ ਕਰੇਗੀ ਇਹ ਐਪ
Thursday, Sep 23, 2021 - 12:37 PM (IST)

ਗੈਜੇਟ ਡੈਸਕ– ਲੋਕਾਂ ਦੇ ਤਣਾਅ ਨੂੰ ਦੂਰ ਕਰਨ ਲਈ ਹੁਣ ਇਕ ਨਵੀਂ ਐਪ ਲਾਂਚ ਕੀਤੀ ਗਈ ਹੈ ਜੋ ਘਰ ਬੈਠੇ ਮੈਡੀਟੇਸ਼ਨ ਕਰਨ ’ਚ ਮਦਦ ਕਰੇਗੀ। ਇਸ ਫ੍ਰੀ ਐਪ ਨੂੰ ਹਾਰਟਫੁਲਨੈੱਸ ਇੰਸਟੀਚਿਊਟ ਨੇ ਤਿਆਰ ਕੀਤਾ ਹੈ ਜਿਸ ਦਾ ਨਾਂ Heart in Tune ਰੱਖਿਆ ਗਿਆ ਹੈ। ਇਸ ਐਪ ’ਚ ਇਕ ਗਾਈਡਿਡ ਦਿੱਤੀ ਗਈ ਹੈ ਜੋ 15 ਮਿੰਟ, 30 ਮਿੰਟ ਅਤੇ 45 ਮਿੰਟ ਤਕ ਮੈਡੀਟੇਸ਼ਨ ਕਰਨ ’ਚ ਮਦਦ ਕਰਦੀ ਹੈ। ਜੇਕਰ ਤੁਸੀਂ ਬਿਗਨਰਨ ਹੋ ਤਾਂ ਵੀ ਤੁਸੀਂ ਇਸ ਐਪ ਦਾ ਇਸਤੇਮਾਲ ਕਰ ਸਕਦੇ ਹੋ।
ਰੀਸੈਂਟ ਸਟਡੀ ਤੋਂ ਪਤਾ ਚਲਿਆ ਹੈ ਕਿ 88 ਫੀਸਦੀ ਭਾਰਤੀ ਸਟ੍ਰੈੱਸ ਨੂੰ ਝੱਲ ਰਹੇ ਹਨ, ਇਨ੍ਹਾਂ ’ਚੋਂ 39 ਫੀਸਦੀ ਪ੍ਰੋਫੈਸ਼ਨਲ ਹਾਈ ਸਟ੍ਰੈੱਸ ਲੈਵਲ ਨਾਲ ਜੂਝ ਰਹੇ ਹਨ। ਇਹ ਐਪ ਤਣਾਅ ਅਤੇ ਚਿੰਤਾ ਨੂੰ ਛੱਡਣ, ਧਿਆਨ ਵਧਾਉਣ, ਚੰਗੀ ਨੀਂਦ ਲੈਣ ਅਤੇ ਗੁੱਸੇ ਨੂੰ ਦੂਰ ਕਰਨ ’ਚ ਮਦਦ ਕਰਦੀ ਹੈ।