33 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਹੋਏ ਗੂਗਲ ਪਲੇਅ ਸਟੋਰ ਤੋਂ ਇਹ ਵਾਇਰਸ ਐਪਸ

10/02/2019 6:46:20 PM

ਗੈਜੇਟ ਡੈਸਕ—ਗੂਗਲ ਪਲੇਅ ਸਟੋਰ 'ਤੇ ਮਲੀਸ਼ਸ (ਵਾਇਰਸ ਵਾਲੇ) ਐਪਸ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਇਨੀਂ ਦਿਨੀਂ ਅਜਿਹੇ ਮਾਲਵੇਅਰ ਦੇ ਬਾਰੇ 'ਚ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਜੋ ਐਪਸ ਰਾਹੀਂ ਯੂਜ਼ਰਸ ਦੇ ਡਾਟਾ ਦੀ ਚੋਰੀ ਕਰਨ ਦੇ ਨਾਲ ਹੀ ਉਨ੍ਹਾਂ ਦੇ ਡਿਵਾਈਸ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਪਿਛਲੇ ਮਹੀਨੇ ਰਿਸਰਚਰਸ ਨੇ ਪਲੇਅ ਸਟੋਰ 'ਤੇ ਮੌਜੂਦ 172 ਐਪਸ ਦੀ ਪਛਾਣ ਕੀਤੀ ਹੈ ਜੋ ਖਤਰਨਾਕ ਮਾਲਵੇਅਰ ਨਾਲ ਇੰਫੈਕਟੇਡ ਹਨ। ਇਸ 'ਚ ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਐਪਸ ਨੂੰ 33.5 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਅਤੇ ਇੰਸਟਾਲ ਕੀਤਾ ਗਿਆ ਹੈ।

ਸਬਸਕਰੀਪਸ਼ਨ ਮਾਲਵੇਅਰ ਦਾ ਵੀ ਖਤਰਾ
ਸਲੋਵਾਕੀਆ ਦੀ ਆਈ.ਟੀ. ਸਕਿਓਰਟੀ ਕੰਪਨੀ ESET ਦੇ ਮਾਲਵੇਅਰ ਰਿਸਰਚਰ ਲੁਕਸ ਸਟਫੈਂਕੋ ਦੁਆਰਾ ਜੁਟਾਏ ਗਏ ਡਾਟਾ ਮੁਤਾਬਕ ਅਜਿਹੇ ਕੁੱਲ 48 ਐਡਵੇਅਰ ਹਨ ਜਿਨ੍ਹਾਂ ਤੋਂ ਇੰਫੈਕਟੇਡ ਐਪਸ ਨੂੰ ਕੁੱਲ 33 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਪਲੇਅ ਸਟੋਰ 'ਤੇ ਮਿਲਣ ਵਾਲੇ ਦੂਜੇ ਮਾਲਵੇਅਰ 'ਚ ਸਬਸਕਰੀਪਸ਼ਨ ਸਪੈਮ, ਹਿਡੇਨ ਐਡਸ ਅਤੇ ਐੱਸ.ਐੱਮ.ਐੱਸ. ਪ੍ਰੀਮੀਅਮ ਸਬਸਕਰੀਪਸ਼ਨ ਸਾਫਟਵੇਅਰ ਸ਼ਾਮਲ ਹਨ।

ਗੂਗਲ ਨੇ ਜ਼ਿਆਦਾਤਰ ਐਪਸ ਨੂੰ ਹਟਾਇਆ
ਦੱਸ ਦੇਈਏ ਕਿ ਰਿਸਰਚਰਸ ਦੁਆਰਾ ਜਾਰੀ ਕੀਤੇ ਗਏ ਇਸ ਡਾਟਾ ਨੂੰ ਅਜੇ ਸਿਰਫ ਇਕ ਅਨੁਮਾਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਅਸਲ 'ਚ ਇਹ ਐਡਵੇਅਰ ਅਤੇ ਮਾਲਵੇਅਰ ਨਾਲ ਇੰਫੈਕਟੇਡ ਐਪਸ ਕਿੰਨੀ ਵਾਰ ਇੰਸਟਾਲ ਹੋਏ ਹਨ ਇਸ ਦੇ ਬਾਰੇ 'ਚ ਪੱਕੇ ਤੌਰ 'ਤੇ ਕੁਝ ਵੀ ਕਹਿਣਾ ਮੁਸ਼ਕਲ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਗਿਣਤੀ 33 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੀ ਹੈ। ਇਸ 'ਚ ਰਾਹਤ ਦੀ ਗੱਲ ਇਹ ਹੈ ਕਿ ਗੂਗਲ ਨੇ ਇਨ੍ਹਾਂ 'ਚੋਂ ਜ਼ਿਆਦਾਤਰ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ।

ਗੂਗਲ ਪਹਿਲਾਂ ਵੀ ਹਟਾ ਚੁੱਕਿਆ ਹੈ ਅਜਿਹੀਆਂ ਐਪਸ
ਇਸ ਸਾਲ ਜੁਲਾਈ 'ਚ ਗੂਗਲ ਨੇ ਪਲੇਅ ਸਟੋਰ ਤੋਂ ਉਨ੍ਹਾਂ 205 ਮਲੀਸ਼ਸ ਐਪਸ ਨੂੰ ਹਟਾਇਆ ਸੀ ਜਿਨ੍ਹਾਂ ਨੂੰ 3 ਕਰੋੜ 20 ਲੱਖ ਵਾਰ ਡਾਊਨਲੋਡ ਕੀਤਾ ਗਿਆ ਸੀ। ਗੂਗਲ ਪਲੇਅ ਸਟੋਰ 'ਤੇ ਮਾਲਵੇਅਰ ਵਾਲੀਆਂ ਐਪਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਐਕਸਪਰਟਸ ਦਾ ਕਹਿਣਾ ਹੈ ਕਿ ਗੂਗਲ ਨੂੰ ਇਨ੍ਹਾਂ ਐਪਸ ਨੂੰ ਮਾਨੀਟਰ ਕਰਨ ਲਈ ਸਖਤ ਪਾਲਿਸੀ ਨੂੰ ਅਪਣਾਉਣ ਹੋਵੇਗਾ। ਅਜੇ ਦੀ ਗੱਲ ਕਰੀਏ ਤਾਂ ਇਨ੍ਹਾਂ ਐਪਸ ਨੂੰ ਰੋਕਨ ਲਈ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਪਾ ਰਿਹਾ।


Karan Kumar

Content Editor

Related News