PUBG Mobile ਦੇ ''Livik'' ਮੈਪ ''ਚ ਦਿੱਤੀਆਂ ਜਾਣਗੀਆਂ ਇਹ ਦੋ ਜ਼ਬਰਦਸਤ ਬੰਦੂਕਾਂ

Sunday, Jun 28, 2020 - 01:16 AM (IST)

PUBG Mobile ਦੇ ''Livik'' ਮੈਪ ''ਚ ਦਿੱਤੀਆਂ ਜਾਣਗੀਆਂ ਇਹ ਦੋ ਜ਼ਬਰਦਸਤ ਬੰਦੂਕਾਂ

ਗੈਜੇਟ ਡੈਸਕ—ਪਬਜੀ ਮੋਬਾਇਲ (PUBG Mobile) ਨੂੰ ਜਲਦ ਹੀ ਇਕ ਬਿਲਕੁਲ ਨਵਾਂ Livik ਮੈਪ ਮਿਲਣ ਵਾਲਾ ਹੈ। ਇਹ ਨਵਾਂ ਪਬਜੀ ਮੋਬਾਇਲ ਮੈਪ ਪਲੇਅਰਸ ਨੂੰ 15 ਮਿੰਟ ਦੇ ਛੋਟੇ ਮੈਚ ਖੇਡਣ ਦਾ ਮੌਕਾ ਦੇਵੇਗਾ। ਮੈਪ ਸਾਈਜ਼ 'ਚ ਛੋਟਾ ਹੋਵੇਗਾ ਅਤੇ ਇਸ 'ਚ ਇਕ ਮੈਚ 'ਚ ਕੁੱਲ 40 ਪਲੇਅਰਸ ਲੜਨ ਲਈ ਉਤਰਨਗੇ। ਹੁਣ ਪਬਜੀ ਮੋਬਾਇਲ ਡਿਵੈੱਲਪਰਸ ਨੇ ਪੁਸ਼ਟੀ ਕੀਤੀ ਹੈ ਕਿ ਲਿਵਿਕ ਮੈਪ 'ਚ ਮੈਚ ਨੂੰ ਛੋਟਾ ਅਤੇ ਰੋਮਾਂਚਕ ਬਣਾਏ ਰੱਖਣ ਲਈ ਨਵੇਂ ਹਥਿਆਰ ਸ਼ਾਮਲ ਹੋਣਗੇ। ਇਨ੍ਹਾਂ 'ਚ P90 SMG ਅਤੇ MK12 ਬਰਸਟ ਸਨਾਈਪਰ ਰਾਈਫਲ ਸ਼ਾਮਲ ਹੋਣਗੀਆਂ।

ਫਿਲਹਾਲ ਇਸ ਦੇ ਬਾਰੇ 'ਚ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਹੈ ਕਿ ਲਿਵਿਕ ਮੈਪ ਨੂੰ ਪਬਜੀ ਮੋਬਾਇਲ ਬੀਟਾ ਤੋਂ ਬਾਹਰ ਸਟੇਬਲ ਵਰਜ਼ਨ 'ਚ ਕਦੋਂ ਲਿਆਇਆ ਜਾਵੇਗਾ ਪਰ ਪਬਜੀ ਮੋਬਾਇਲ ਨੇ ਆਪਣੇ ਲੇਟੈਸਟ Dev Talk ਪੋਸਟ 'ਚ ਆਗਾਮੀ ਲਿਵਿਕ ਮੈਪ ਦੇ ਬਾਰੇ 'ਚ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦਾ ਜਵਾਬ ਦਿੱਤਾ ਹੈ। ਡਿਵੈੱਲਪਰਸ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਨਵੇਂ ਮੈਪ 'ਚ ਗੇਮ ਨੂੰ ਰੋਮਾਂਚ ਨੂੰ ਬਣਾਏ ਰੱਖਣ ਅਤੇ ਹਰੇਕ ਮੈਚ ਨੂੰ ਛੋਟਾ ਬਣਾਉਣ 'ਚ ਮਦਦ ਲਈ ਇਸ 'ਚ ਦੋ ਨਵੇਂ ਹਥਿਆਰਾਂ ਨੂੰ ਜੋੜਿਆ ਜਾਵੇਗਾ।

ਮੈਪ 'ਚ 'ਟੀਮ ਡੈਥ ਮੈਚ ਏਰੀਨਾ ਮੋਡ' 'ਚ ਸ਼ਾਮਲ ਪੀ90 ਸਬਮਸ਼ੀਨ ਗੰਨ ਅਤੇ ਐੱਮ.ਕੇ.12 ਬਰਸਟ ਸਨਾਈਪਰ ਰਾਈਫਲ ਨੂੰ ਜੋੜਿਆ ਜਾਵੇਗਾ। ਡਿਵੈੱਲਪਰਸ ਦਾਅਵਾ ਕਰਦੇ ਹਨ ਕਿ ਇਹ ਦੋਵੇਂ ਗੰਨਾਂ ਛੋਟੇ ਮੈਚ 'ਚ ਰੋਮਾਂਚ ਅਤੇ ਸ਼ੂਟਿੰਗ ਦੇ ਅਨੁਭਵ ਨੂੰ ਵਧਾਵੇਗੀ। ਇਸ ਤੋਂ ਇਲਾਵਾ, ਇਸ ਮੈਪ 'ਚ ਹੋਰ ਜ਼ਿਆਦਾ ਹਥਿਆਰ ਇਕ ਐਕਸਟੈਂਟੇਡ ਬੈਰਲ ਸਪੋਰਟ ਨਾਲ ਲੈਸ ਹੋਣਗੇ। 'ਇਹ ਬੈਰਲ ਉਨ੍ਹਾਂ ਹਥਿਆਰਾਂ ਨੂੰ ਲੰਬੀ ਦੂਰੀ 'ਤੇ ਵਾਰ ਕਰਨ ਲਈ ਸਮਰਥ ਬਣਾਉਣਗੇ ਜੋ ਮਿਡ-ਰੇਂਜ 'ਤੇ ਲੜਾਈ ਕਰਨ ਲਈ ਤਿਆਰ ਕੀਤੀ ਗਈ ਹੈ।


author

Karan Kumar

Content Editor

Related News