ਟਾਇਰ ਪੈਂਚਰ ਹੋਣ ''ਤੇ ਮਦਦਗਾਰ ਸਾਬਤ ਹੋਣਗੇ ਇਹ ਟਿਪਸ
Monday, Mar 13, 2017 - 12:53 PM (IST)
.jpg)
ਜਲੰਧਰ- ਕਾਰ ਚਲਾਉਂਦੇ ਸਮੇਂ ਜੇਕਰ ਤੁਸੀਂ ਟਾਇਰ ਪੈਂਚਰ ਹੋ ਜਾਵੇ ਅਤੇ ਤੁਸੀਂ ਇਕੱਲੇ ਹੋਵੋ ਤਾਂ ਅਜਿਹੇ ''ਚ ਤੁਹਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ, ਜੋ ਪੈਂਚਰ ਟਾਇਰ ਨੂੰ ਸੁਰੱਖਿਅਤ ਰੂਪ ਨਾਲ ਬਦਲਣ ''ਚ ਤੁਹਾਨੂੰ ਘੱਟ ਆ ਸਕਦੇ ਹਨ।
ਕਾਰ ਨੂੰ ਹੌਲੀ-ਹੌਲੀ ਰੋਕੋ -
ਜਿਵੇਂ ਹੀ ਤੁਹਾਨੂੰ ਲੱਗਣ ਲੱਗੇ ਕਿ ਕਾਰ ਦਾ ਟਾਇਰ ਪੈਂਚਰ ਹੋ ਗਿਆ ਹੈ ਤਾਂ ਤੁਸੀਂ ਕਾਰ ਨੂੰ ਹੌਲੀ ਤੋਂ ਬਕੈਰ ਲਾ ਕੇ ਸੜਕ ''ਚ ਖੜੀ ਕਰ ਦਿਓ। ਇਸ ਤੋਂ ਇਲਾਵਾ ਸਾਈਡ ''ਚ ਲੈਣ ਸਮੇਂ ਆਪਣੀ ਕਾਰ ਦੀ ਪਾਰਕਿੰਗ, ਐਂਮਰਜੰਸੀ ਲਾਈਟ ਨੂੰ ਤੁਰੰਤ ਆਨ ਕਰ ਦਿਓ।
ਕਾਰ ਜੈਕ ਦਾ ਸਹੀ ਤੋਂ ਉਪਯੋਗ -
ਟਾਇਰ ਬਦਲਣ ਲਈ ਸਭ ਤੋਂ ਜ਼ਰੂਰੀ ਹੈ ਕਾਰ ਨੂੰ ਜੈਕ ਦੀ ਮਦਦ ਨਾਲ ਲਿਫਟ ਕਰਨਾ। ਅਜਿਹੇ ''ਚ ਇਹ ਜਾਣਨਾ ਜ਼ਰੂਰੀ ਹੈ ਕਿ ਜੈਕ ਨੂੰ ਕਿਸ ਜਗ੍ਹਾ ਲਾਇਆ ਜਾਵੇ ਤਾਂ ਕਿ ਕਾਰ ਨੂੰ ਸਹੀ ਤਰੀਕੇ ਤੋਂ ਲਿਫਟ ਕੀਤਾ ਜਾ ਸਕੇ। ਇਸ ਲਈ ਤੁਸੀਂ ਓਨਰ ਮੈਨੂਅਲ ਦੀ ਮਦਦ ਨਾਲ ਲੈ ਸਕਦੇ ਹੋ।
ਬੋਲਟ ਲੂਜ਼ ਕਰੋ -
ਕਾਰ ਨੂੰ ਲਿਫਟ ਕਰਨ ਤੋਂ ਪਹਿਲਾਂ ਟੂਲ-ਬਾਕਸ ਦੀ ਮਦਦ ਨਾਲ ਟਾਇਰ ਦੇ ਬੋਲਟ ਸੂਜ਼ ਕਰ ਲਿਓ। ਲੂਜ਼ ਲਈ ਹੋਈ ਬੋਲਟ ਨੂੰ ਕਾਰ ਲਿਫਟ ਕਰਨ ਤੋਂ ਬਾਅਦ ਹੀ ਬਾਹਰ ਕੱਢੋ।
ਲਿਫਟ ਕਰਨਾ ਸ਼ੁਰੂ ਕਰੋ -
ਬੋਲਟ ਨੂੰ ਲੂਜ਼ ਕਰਨ ਤੋਂ ਬਾਅਦ ਜੈਕ ਦੀ ਮਦਦ ਨਾਲ ਲਿਫਟ ਕਰੋ। ਕਾਰ ਨੂੰ ਲਿਫਟ ਕਰਦੇ ਸਮੇਂ ਕਿਸੇ ਤਰ੍ਹੰ ਦੀ ਜਲਦਬਾਜ਼ੀ ਨਾ ਦਿਖਾਓ, ਕਾਰ ਨੂੰ ਲਿਫਟ ਕਰਦੇ ਸਮੇਂ ਇਹ ਧਿਆਨ ਰੱਖੋ ਕਿ ਕਾਰ ਦੇ ਅੰਦਰ ਕੋਈ ਬੈਠਾ ਨਾ ਹੋਵੇ। ਕਾਰ ਨੂੰ ਬਿਲਕੁਲ ਵੀ ਨਾ ਹਿਲਾਓ ਅਜਿਹਾ ਕਰਨ ਨਾਲ ਜੈਕ ਸਲਿੱਪ ਹੋ ਸਕਦਾ ਹੈ।
ਟਾਇਰ ਬਦਲੋ -
ਕਾਰ ਨੂੰ ਲਿਫਟ ਕਰਨ ਤੋਂ ਬਾਅਦ ਲੂਜ਼ ਬੋਲਟ ਨੂੰ ਪੂਰੀ ਤਰ੍ਹਾਂ ਤੋਂ ਬਾਹਰ ਕੱਢੋ। ਫਿਰ ਪੈਂਚਰ ਟਾਇਰ ਨੂੰ ਬਾਹਰ ਵੱਲ ਖਿੱਚ ਲਿਓ। ਸਪੇਅਰ ਟਾਇਰ ਲੱਗਣ ਤੋਂ ਬਾਅਦ ਬੋਲਟ ਪੂਰੀ ਤਰ੍ਹਾਂ ਤੋਂ ਕੱਸੋ। ਬੋਲਟ ਨੂੰ ਕੱਸਣ ਤੋਂ ਬਾਅਦ ਜੈਕ ਨੂੰ ਲੂਕਾ ਕਰੋ।
ਪੈਂਚਰ ਟਾਇਰ ਨੂੰ ਕਰੋ ਰਿਪੇਅਰ -
ਟਾਇਰ ਬਦਲਣ ਤੋਂ ਬਾਅਦ ਤੁਸੀਂ ਵਾਪਸ ਆਪਣੀ ਯਾਤਰਾ ਸ਼ੁਰੂ ਕਰ ਸਕਦੇ ਹੋ ਪਰ ਜਲਦ ਤੋਂ ਜਲਦ ਹੀ ਪੈਂਚਰ ਟਾਇਰ ਨੂੰ ਰਿਪੇਅਰ ਕਰਵਾਉਣਾ ਨਾ ਭੁੱਲੋ ਤਾਂ ਕਿ ਦੁਬਾਰਾ ਪੈਂਚਰ ਹੋਣ ਦੀ ਸਥਿਤੀ ''ਚ ਇਹ ਟਾਇਰ ਤੁਹਾਡੀ ਮਦਦ ਕਰ ਸਕੇ।