ਸੈਕੇਂਡ ਹੈਂਡ ਆਈਫੋਨ ਖਰੀਦਣ ਦਾ ਇਰਾਦਾ ਹੈ ਤਾਂ ਧਿਆਨ ''ਚ ਰੱਖੋ ਇਹ ਟਿਪਸ
Thursday, Jul 07, 2016 - 06:17 PM (IST)

ਜਲੰਧਰ - ਆਈਫੋਨ ਦੇ ਸ਼ੌਕੀਨਾਂ ਦੀ ਦੁਨੀਆ ''ਚ ਕੋਈ ਕਮੀ ਨਹੀਂ ਹੈ, ਪਰ ਇਨ੍ਹਾਂ ਨੂੰ ਖਰੀਦਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਕਿਉਂਕਿ ਇਹ ਕਾਫ਼ੀ ਮਹਿੰਗੇ ਹਨ। ਅਜਿਹੇ ''ਚ ਸੈਕੇਂਡ ਹੈਂਡ ਆਈਫੋਨ ਖਰੀਦਣਾ ਉਨ੍ਹਾਂ ਦੀ ਆਪਸ਼ਨ ਰਹਿੰਦਾ ਹੈ। ਪਰ ਜੇਕਰ ਤੁਸੀਂ ਸੈਕੇਂਡ ਹੈਂਡ ਆਈਫੋਨ ਲੈਣ ਦਾ ਵਿਚਾਰ ਬਣਾ ਰਹੇ ਹੋ ਤਾਂ ਤੁਹਾਨੂੰ ਕੁਝ ਜਰੂਰੀ ਗੱਲਾਂ ਨੂੰ ਧਿਆਨ ''ਚ ਰੱਖਣਾ ਚਾਹੀਦਾ ਹੈ। ਅੱਜ ਅਸੀ ਤੁਹਾਡੇ ਲਈ ਕੁਝ ਟਿਪਸ ਲੈ ਕੇ ਆਏ ਹਾਂ ਜੋ ਤੁਹਾਨੂੰ ਸੈਕੇਂਡ ਹੈਂਡ ਆਈਫੋਨ ਖਰੀਦਣ ''ਚ ਮਦਦ ਕਰਣਗੇ।
ਸੈਕੇਂਡ ਹੈਂਡ ਆਈਫੋਨ ਖਰੀਦਣ ਦੇ ਟਿਪਸ -
1. ਸਿਮ ਪਾਓ ਅਤੇ ਨੈੱਟਵਰਕ ਚੈੱਕ ਕਰੋ -
ਕੁੱਝ ਪੁਰਾਣੇ ਆਈਫੋਨ ਵੱਖ ਨੈੱਟਵਰਕ ਬੈਂਡ ''ਤੇ ਕਾਰਜ ਕਰਦੇ ਹਨ। ਇਸ ਲਈ ਜਦ ਵੀ ਤੁਸੀਂ ਸੈਕੇਂਡ ਹੈਂਡ ਆਈਫੋਨ ਖਰੀਦੋ ਤਾਂ ਉਸ ਵਿੱਚ ਸਿਮ ਪਾ ਕੇ ਨੈੱਟਵਰਕ ਚੈੱਕ ਕਰ ਲਵੋਂ। ਜੇਕਰ ਫੋਨ ''ਚ ਕੋਈ ਕੈਰੀਅਰ ਲਾਕ ਨਹੀਂ ਲਗਾ ਹੈ ਤਾਂ ਤੁਹਾਡਾ ਸਿਮ ਕਾਰਡ ਆਈਫੋਨ ''ਚ ਆਸਾਨੀ ਨਾਲ ਕਾਰਜ ਕਰੇਗਾ, ਅਤੇ ਜੇਕਰ ਸਿਮ ਨਾ ਚੱਲੇ ਤਾਂ ਇਸ ਨੂੰ ਨਾਂ ਖਰੀਦੇ ਕਿਉਂਕਿ ਹੋ ਸਕਦਾ ਹੈ ਕਿ ਇਹ ਤੁਹਾਨੂੰ ਮਹਿੰਗਾ ਪੈ ਜਾਵੇ।
2. ਆਈ. ਐੱਮ. ਈ. ਆਈ ਨੰਬਰ ਕਰੀਏ ਵੇਰਿਫਾਈ -
ਸੈਕੇਂਡ ਹੈਂਡ ਆਈਫੋਨ ਖਰੀਦਣ ਜਾ ਰਹੋਂ ਹੋ ਤਾਂ ਸਭ ਤੋਂ ਪਹਿਲਾਂ ਫੋਨ ਦਾ ਆਈ. ਐੱਮ. ਈ. ਆਈ ਨੰਬਰ ਚੈੱਕ ਕਰ ਲਵੋਂ। ਹੋ ਸਕਦਾ ਹੈ ਕਿ ਕੋਈ ਤੁਹਾਨੂੰ ਜਾਲੀ ਆਈ. ਐੱਮ. ਈ. ਆਈ ਨੰਬਰ ਦੇ ਨਾਲ ਖ਼ਰਾਬ ਆਈਫੋਨ ਵੇਚ ਦੇ। ਅਜਿਹੇ ''ਚ ਤੁਸੀਂ ਫੋਨ ਦੇ ਬਾਕਸ ਅਤੇ ਉਸ ਦੇ ਪਿੱਛੇ ਲੱਗੇ ਆਈ. ਐੱਮ. ਈ. ਆਈ ਨੰਬਰ ਨੂੰ ਮੈਚ ਕਰ ਸਕਦੇ ਹੋ। ਉਥੇ ਹੀ ਫੋਨ ਦੀ ਸੈਟਿੰਗ ''ਚ ਜਾ ਕੇ ਜਨਰਲ ''ਚ ਅਬਾਊਟ ''ਚ ਵੀ ਆਈ.ਐਮ. ਈ. ਆਈ ਨੰਬਰ ਉਪਲੱਬਧ ਹੁੰਦਾ ਹੈ। ਉਸ ਨੂੰ ਬਾਕਸ ਨਾਲ ਮੈਚ ਕਰ ਲਵੋਂ।
3 . ਵਾਰੰਟੀ ਚੈੱਕ ਕਰੋ -
ਸੈਕੇਂਡ ਹੈਂਡ ਆਈਫੋਨ ''ਚ ਵਾਰੰਟੀ ਕਾਫ਼ੀ ਮਹੱਤਵਪੂਰਨ ਹੁੰਦੀ ਹੈ। ਇਸ ਲਈ ਜਦੋਂ ਵੀ ਤੁਸੀਂ ਸੈਕੇਂਡ ਹੈਂਡ ਆਈਫੋਨ ਖਰੀਦੋ ਤਾਂ ਉਸ ਦੀ ਵਾਰੰਟੀ ''ਤੇ ਵੀ ਨਜ਼ਰ ਪਾਓ। ਇਸ ਦੇ ਲਈ ਤੁਸੀਂ ਐਪਲ ਦੀ ਆਫਿਸ਼ਿਅਲ ਸਾਈਟ ਦੀ ਵਰਤੋਂ ਕਰ ਸਕਦੇ ਹੋ। ਐਪਲ ਵੈੱਬਸਾਈਟ ''ਤੇ ਜਾ ਕੇ ਉਪਰ ਦਿਤੇ ਗਏ ਡਿਵਾਇਸ ਸੀਰੀਅਲ ਨੰਬਰ ''ਤੇ ਆਪਣੇ ਫੋਨ ਦਾ ਸੀਰੀਅਲ ਨੰਬਰ ਪਾਓ। ਜਿਸ ਦੇ ਬਾਅਦ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਆਈਫੋਨ ਵਾਰੰਟੀ ''ਚ ਹੈ ਜਾਂ ਨਹੀਂ।
4 . ਆਈਕਲਾਉਡ ਅਕਾਉਂਟ ਨੂੰ ਅਨਲਿੰਕ -
ਜਦ ਵੀ ਪੁਰਾਨਾ ਆਈਫੋਨ ਖਰੀਦੋ ਤਾਂ ਪਹਿਲਾਂ ਉਸ ''ਚ ਪੁਰਾਣੇ ਯੂਜ਼ਰ ਦਾ ਸਾਰਾ ਡਾਟਾ ਕਲਿਅਰ ਕਰ ਦਿਓ। ਇਸ ਦੇ ਬਾਅਦ ਪੁਰਾਣਾ ਆਈਕਲਾਉਡ ਅਕਾਉਂਟ ਵੀ ਅਨਲਿੰਕ ਕਰ ਦਿਓ। ਕਲਾਉਡ ਅਕਾਉਂਟ ਨੂੰ ਅਨਲਿੰਕ ਕਰਨ ਲਈ ਤੁਹਾਨੂੰ ਪਾਸਵਰਡ ਦੀ ਲੋੜ ਹੋਵੇਗੀ।
5 . ਆਈ. ਐੱਮ. ਈ. ਆਈ. ਬਲੈਕਲਿਸਟ ''ਚ ਤਾਂ ਨਹੀਂ -
ਸੈਕੇਂਡ ਹੈਂਡ ਆਈਫੋਨ ਖਰੀਦਣਾ ਹੈ ਤਾਂ ਆਈ.ਐੱਮ. ਈ. ਆਈ ਨੰਬਰ ਚੈੱਕ ਕਰਨ ਦੇ ਨਾਲ ਹੀ ਇਹ ਵੀ ਚੈੱਕ ਕਰ ਲਵੋਂ ਕਿ ਕਿਤੇ ਨੰਬਰ ਬਲੈਕਲਿਸਟ ''ਚ ਨਾ ਹੋਵੇ। ਕਿਉਂਕਿ ਕਈ ਵਾਰ ਉਪਭੋਗਕਰਤਾ ਫੋਨ ਚੋਰੀ ਹੋਣ ਜਾਂ ਕਿਸੇ ਕਾਨੂੰਨੀ ਐਕਟੀਵਿਟੀ ਦੇ ਕਾਰਨ ਫੋਨ ਦਾ ਆਈ.ਐੱਮ. ਈ. ਆਈ ਬਲੈਕਲਿਸਟ ਕਰਵਾ ਦਿੰਦੇ ਹਨ। ਇਸ ਨੂੰ ਚੈੱਕ ਕਰਨ ਲਈ ਤੁਸੀਂ ਇਸ ਦਿੱਤੇ ਗਏ ਲਿੰਕ ''ਤੇ ਜਾ ਸੱਕਦੇ ਹੋ।