ਇਹ ਸਮਾਰਟਫੋਨਜ਼ ਕਾਰਨਿੰਗ ਗੋਰਿਲਾ ਗਲਾਸ 6 ਨਾਲ ਹੋਣਗੇ ਲਾਂਚ
Sunday, Aug 05, 2018 - 10:50 AM (IST)

ਜਲੰਧਰ-ਦੁਨੀਆ ਦੀ ਸਭ ਤੋਂ ਵੱਡੀ ਗਲਾਸਵੇਅਰ ਅਤੇ ਸਿਰੇਮਿਕ ਪ੍ਰੋਡਕਟ ਬਣਾਉਣ ਵਾਲੀਆਂ ਕੰਪਨੀਆਂ 'ਚ ਇਕ ਕਾਰਨਿੰਗ ਇੰਕਾਰਪੋਰੇਟ ਨੇ 'ਕਾਰਨਿੰਗ ਗੋਰਿਲਾ ਗਲਾਸ 6' (Corning Gorilla Glass 6) ਲਾਂਚ ਕਰ ਦਿੱਤਾ ਹੈ। ਇਲੈਕਟ੍ਰੋਨਿਕ ਪ੍ਰੋਡਕਟ ਦੇ ਲਈ ਕੰਪਨੀ ਵੱਲੋਂ ਬਣਾਇਆ ਗਿਆ ਇਹ ਸਭ ਤੋਂ ਮਜ਼ਬੂਤ ਗਲਾਸ ਹੈ। ਗੋਰਿਲਾ ਗਲਾਸ 5 ਦੇ ਮੁਕਾਬਲੇ ਗੋਰਿਲਾ ਗਲਾਸ 6 ਜ਼ਿਆਦਾ ਮਜ਼ਬੂਤ ਹੈ। ਕੰਪਨੀ ਮੁਤਾਬਕ ਇਹ 15 ਤੋਂ ਵੱਧ ਵਾਰ ਡਿੱਗਣ 'ਤੇ ਵੀ ਨਹੀਂ ਟੁੱਟੇਗਾ। ਅਸਲ 'ਚ ਸਮਾਰਟਫੋਨ ਜਾਂ ਟੈਬਲੇਟ 'ਚ ਗੋਰਿਲਾ ਗਲਾਸ ਸਕਰੀਨ ਦੇ ਟਾਪ ਲੇਅਰ 'ਚ ਲੱਗਾ ਹੁੰਦਾ ਹੈ। ਇਹ ਲੇਅਰ ਫੋਨ ਦਾ ਸਭ ਤੋਂ ਸੈਂਸਟਿਵ ਪਾਰਟ ਹੁੰਦਾ ਹੈ, ਜਿਸ ਦਾ ਡਿੱਗਣ 'ਤੇ ਟੁੱਟਣ ਦਾ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਇਸ ਲਈ ਤੁਹਾਨੂੰ ਅਜਿਹੇ ਸਮਾਰਟਫੋਨਜ਼ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਆਉਣਗੇ ਅਤੇ ਇਨ੍ਹਾਂ ਸਮਾਰਟਫੋਨਜ਼ 'ਚ ਸੰਭਾਵਿਤ ਫੀਚਰਸ ਹੋਣਗੇ।
1. ਵਨਪਲੱਸ 6ਟੀ ਸਮਾਰਟਫੋਨ (Oneplus 6T)-
ਇਸ ਸਮਾਰਟਫੋਨ 'ਚ 6.4 ਇੰਚ ਦਾ ਡਿਸਪਲੇਅ ਨਾਲ 1080x2280 ਪਿਕਸਲ ਰੈਜ਼ੋਲਿਊਸ਼ਨ ਅਤੇ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ 'ਤੇ ਚੱਲੇਗਾ। ਸਮਾਰਟਫੋਨ 'ਚ 6 ਜੀ. ਬੀ. ਰੈਮ ਜਾਂ 8 ਜੀ. ਬੀ. ਦੀ ਰੈਮ ਨਾਲ ਗ੍ਰਾਫਿਕਸ ਲਈ 630 ਜੀ. ਪੀ. ਯੂ. ਮੌਜੂਦ ਹੋਵੇਗਾ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 16 ਮੈਗਾਪਿਕਸਲ ਅਤੇ 20 ਮੈਗਾਪਿਕਸਲ ਰਿਅਰ ਕੈਮਰਾ ਅਤੇ ਫਰੰਟ 'ਚ 24 ਮੈਗਾਪਿਕਸਲ ਕੈਮਰਾ ਹੋਵੇਗਾ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,500 ਐੱਮ. ਏ. ਐੱਚ. ਬੈਟਰੀ ਮੌਜੂਦ ਹੋਵੇਗੀ।
2. ਸੈਮਸੰਗ ਗਲੈਕਸੀ ਐੱਸ10 (Samsung Galaxy S10)-
ਸਮਾਰਟਫੋਨ 'ਚ 6.4 ਇੰਚ ਦੀ ਸੁਪਰ ਐਮੋਲੇਡ ਡਿਸਪਲੇਅ ਨਾਲ 1440x2900 ਪਿਕਸਲ ਰੈਜ਼ੋਲਿਊਸ਼ਨ ਅਤੇ ਕਾਰਨਿੰਗ ਗੋਰਿਲਾ ਗਲਾਸ 6 ਪ੍ਰੋਟੈਕਸ਼ਨ ਲਈ ਮੌਜੂਦ ਹੋਵੇਗਾ। ਸਮਾਰਟਫੋਨ ਕੁਆਡ ਕੋਰ ਕਾਰਟੇਕਸ A53 ਪ੍ਰੋਸੈਸਰ 'ਤੇ ਚੱਲੇਗਾ। ਸਮਾਰਟਫੋਨ 'ਚ 6 ਜੀ. ਬੀ. ਰੈਮ ਨਾਲ ਗ੍ਰਾਫਿਕਸ ਲਈ ਮਾਲੀ G72 ਜੀ. ਪੀ. ਯੂ. ਦਿੱਤਾ ਜਾਵੇਗਾ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਅਤੇ ਫਰੰਟ 'ਤੇ 8 ਮੈਗਾਪਿਕਸਲ ਕੈਮਰਾ ਮੌਜੂਦ ਹੋਵੇਗਾ। ਪਾਵਰ ਬੈਕਅਪ ਲਈ 3500 ਐੱਮ. ਏ. ਐੱਚ. ਬੈਟਰੀ ਦਿੱਤੀ ਜਾਵੇਗੀ। ਫੋਨ 'ਚ ਆਪਰੇਟਿੰਗ ਸਿਸਟਮ ਐਂਡਰਾਇਡ ਓਰੀਓ 8.0 ਜਾਂ ਐਂਡਰਾਇਡ ਪੀ 'ਤੇ ਕੰਮ ਕਰੇਗਾ।
3. ਐਪਲ ਆਈਫੋਨ X1 (Apple iPhone X1)-
ਇਸ ਫੋਨ 'ਚ 5.8 ਇੰਚ ਦੀ ਡਿਸਪਲੇਅ ਨਾਲ 1125x2436 ਪਿਕਸਲ ਰੈਜ਼ੋਲਿਊਸ਼ਨ ਅਤੇ 3 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੋਵੇਗੀ। ਫੋਟੋਗ੍ਰਾਫੀ ਲਈ 12 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਅਤੇ ਫਰੰਟ 'ਤੇ 8 ਮੈਗਾਪਿਕਸਲ ਕੈਮਰਾ ਦਿੱਤਾ ਜਾਵੇਗਾ।
4. ਐੱਲ. ਜੀ V40 ਸਮਾਰਟਫੋਨ (LG V40)-
ਇਸ ਸਮਾਰਟਫੋਨ 'ਚ 6.3 ਇੰਚ ਦੀ ਪੀ-ਓ. ਐੱਲ. ਈ. ਡੀ. (P-OLED) ਡਿਸਪਲੇਅ ਨਾਲ 1440x2960 ਪਿਕਸਲ ਰੈਜ਼ੋਲਿਊਸ਼ਨ ਅਤੇ ਕੁਆਲਕਾਮ ਸਨੈਪਡ੍ਰੈਗਨ 845 ਚਿਪਸੈੱਟ ਮੌਜੂਦ ਹੋਵੇਗਾ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 16 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਅਤੇ ਫਰੰਟ 'ਤੇ 8 ਮੈਗਾਪਿਕਸਲ ਕੈਮਰਾ ਦਿੱਤਾ ਜਾਵੇਗਾ। ਪਾਵਰ ਬੈਕਅਪ ਲਈ 3,500 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।
5. ਸੋਨੀ ਐਕਸਪੀਰੀਆ ਐੱਕਸ. ਜ਼ੈੱਡ 3 ਸਮਾਰਟਫੋਨ (Sony Xperia XZ3)-
ਸਮਾਰਟਫੋਨ 'ਚ 5.7 ਇੰਚ ਦੀ IPS LCD ਡਿਸਪਲੇਅ ਨਾਲ ਕੁਆਲਕਾਮ ਸਨੈਪਡ੍ਰੈਗਨ 845 ਚਿਪਸੈੱਟ ਦਿੱਤਾ ਜਾ ਸਕਦਾ ਹੈ। ਸਮਾਰਟਫੋਨ ਐਂਡਰਾਇਡ ਓਰੀਓ 8.0 'ਤੇ ਕੰਮ ਕਰੇਗਾ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 19 ਮੈਗਾਪਿਕਸਲ ਅਤੇ 12 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਮੌਜੂਦ ਹੋਵੇਗਾ। ਫਰੰਟ 'ਤੇ 13 ਮੈਗਾਪਿਕਸਲ ਕੈਮਰਾ ਦਿੱਤਾ ਜਾਵੇਗਾ। ਪਾਵਰ ਬੈਕਅਪ ਲਈ 3,240 ਐੱਮ. ਏ. ਐੱਚ. ਬੈਟਰੀ ਦਿੱਤੀ ਜਾ ਸਕਦੀ ਹੈ।