ਫੇਸ ਅਨਲਾਕ ਫੀਚਰ ਨਾਲ ਉਪਲੱਬਧ ਹਨ ਇਹ ਸਮਾਰਟਫੋਨਜ਼
Sunday, Mar 25, 2018 - 01:09 PM (IST)

ਜਲੰਧਰ- ਫੇਸ ਅਨਲਾਕ ਫੀਚਰ ਨੂੰ ਆਈਫੋਨ X ਵੱਲੋਂ ਲਾਂਚ ਕਰਨ ਤੋਂ ਬਾਅਦ ਇਹ ਫੀਚਰ ਦਾ ਹੁਣ ਰੁਝਾਨ ਬਣ ਚੁੱਕਿਆ ਹੈ। ਫੇਸ ਅਨਲਾਕ ਫੀਚਰ ਨੂੰ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ। ਇਸ ਦੀ ਵੱਧ ਰਹੀਂ ਮਸ਼ਹੂਰਤਾਂ ਨੂੰ ਦੇਖਦੇ ਹੋਏ ਹੁਣ ਦੂਜੀਆਂ ਸਮਾਰਟਫੋਨਜ਼ ਕੰਪਨੀਆਂ ਵੀ ਆਪਣੇ ਪ੍ਰੋਡਕਟ 'ਚ ਇਸ ਫੀਚਰ ਨੂੰ ਸ਼ਾਮਿਲ ਕਰਨ ਦੀ ਪਲਾਨਿੰਗ ਕਰਨ ਲੱਗੀਆਂ ਹਨ। ਫੇਸ ਅਨਲਾਕ ਫੀਚਰ ਦੇ ਲਈ ਹੁਣ ਯੂਜ਼ਰਸ ਨੂੰ ਪ੍ਰੀਮਿਅਮ ਫੋਨ 'ਤੇ ਨਿਰਭਰ ਰਹਿਣ ਦੀ ਜਰੂਰਤ ਨਹੀਂ ਹੈ, ਕਿਉਕਿ ਕਈ ਸਮਾਰਟਫੋਨਜ਼ ਕੰਪਨੀਆਂ ਬਜਟ ਅਤੇ ਮਿਡ ਰੇਂਜ 'ਚ ਇਸ ਫੀਚਰ ਨੂੰ ਆਪਣੇ ਫੋਨ 'ਚ ਦੇ ਰਹੀਆਂ ਹਨ। ਇਸ ਲਿਸਟ 'ਚ ਉਨ੍ਹਾਂ ਸਮਾਰਟਫੋਨਜ਼ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚ ਫੇਸ ਅਨਲਾਕ ਫੀਚਰ ਸ਼ਾਮਿਲ ਹੈ ਅਤੇ ਇਸ ਦੇ ਲਈ ਤੁਹਾਨੂੰ 15,000 ਰੁਪਏ ਤੋਂ ਵੀ ਘੱਟ ਕੀਮਤ ਦੇਣੀ ਪਵੇਗੀ।
1. ਸ਼ਿਓਮੀ ਰੈੱਡਮੀ ਨੋਟ 5 ਪ੍ਰੋ ਸਮਾਰਟਫੋਨ-
ਸਪੈਸੀਫਿਕੇਸ਼ਨ- ਕੀਮਤ ਦੀ ਗੱਲ ਕਰੀਏ ਤਾਂ ਸਮਾਰਟਫੋਨ ਦੇ 4 ਜੀ. ਬੀ. ਰੈਮ ਦੀ ਕੀਮਤ 13,999 ਰੁਪਏ ਅਤੇ 6 ਜੀ. ਬੀ. ਰੈਮ ਦੀ ਕੀਮਤ 16,999 ਰੁਪਏ ਹੈ। ਇਸ ਸਮਾਰਟਫੋਨ 'ਚ 5.99 ਇੰਚ ਦੀ ਫੁੱਲ HD ਪਲੱਸ ਡਿਸਪਲੇਅ ਨਾਲ 2160X1920 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਸਮਾਰਟਫੋਨ 'ਚ ਕੈਮਰੇ ਦੀ ਗੱਲ ਕਰੀਏ ਤਾਂ 12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਕੈਮਰੇ ਨਾਲ ਫ੍ਰੰਟ 'ਚ 20 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਪ੍ਰੋਸੈਸਰ ਦੀ ਗੱਲ ਕਰੀਏ ਤਾਂ ਡਿਵਾਈਸ 'ਚ ਆਕਟਾ-ਕੋਰ ਕਵਾਲਕਾਮ ਸਨੈਰਡ੍ਰੈਗਨ 636 ਚਿਪਸੈੱਟ ਦਿੱਤਾ ਗਿਆ ਹੈ। ਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਅਤੇ 6 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਵਾਲੇ 2 ਵੇਰੀਐਂਟਸ ਮੌਜੂਦ ਹਨ। ਇਸ ਦੇ ਨਾਲ ਫੋਨ 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ।
2. ਆਨਰ 9 Lite
ਸਪੈਸੀਫਿਕੇਸ਼ਨ-- ਇਸ ਸਮਾਰਟਫੋਨ 'ਚ 5.6 ਇੰਚ ਦਾ ਫੁੱਲ HD ਪਲੱਸ IPS LCD ਡਿਸਪਲੇਅ ਨਾਲ 1080X2160 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਹਾਈਸਿਲੀਕਾਨ ਕਿਰਿਨ 659 ਪ੍ਰੋਸੈਸਰ ਨਾਲ ਗ੍ਰਾਫਿਕਸ ਦੇ ਲਈ ਮਾਲੀ T830 -MP2 ਦਿੱਤਾ ਗਿਆ ਹੈ। ਡਿਵਾਈਸ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਅਤੇ 4 ਜੀ. ਬੀ. ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟਸ 'ਚ ਉਪਲੱਬਧ ਹੈ। ਫੋਨ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਆਪਰੇਟਿੰਗ ਸਿਸਟਮ ਲਈ ਸਮਾਰਟਫੋਨ 'ਚ ਐਂਡਰਾਇਡ Oreo ਆਧਾਰਿਤ EMUI 8.0 'ਤੇ ਚੱਲਦਾ ਹੈ। ਕੈਮਰੇ ਦੀ ਲਈ ਫੋਨ 'ਚ 13 ਮੈਗਾਪਿਕਸਲ ਅਤੇ 2 ਮੈਗਾਪਿਕਸਲਦਾ ਰਿਅਰ ਕੈਮਰਾ ਅਤੇ ਫ੍ਰੰਟ ਦੇ ਲਈ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ। ਕੀਮਤ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 3 ਜੀ. ਬੀ. 32 ਜੀ. ਬੀ. ਸਟੋਰੇਜ 14,600 ਰੁਪਏ ਅਤੇ 4 ਜੀ. ਬੀ. ਰੈਮ 64 ਜੀ. ਬੀ. 17,500 ਰੁਪਏ ਦੀ ਕੀਮਤ ਨਾਲ ਆਉਦਾ ਹਨ।
3. ਆਨਰ 7X ਸਮਾਰਟਫੋਨ-
ਸਪੈਸੀਫਿਕੇਸ਼ਨ- ਇਸ ਸਮਾਰਟਫੋਨ 'ਚ 5.93 ਇੰਚ ਦੀ ਫੁੱਲ HD ਪਲੱਸ ਡਿਸਪਲੇਅ ਨਾਲ 2160X1080 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਅਸਪੈਕਟ ਰੇਸ਼ੀਓ ਮੌਜੂਦ ਹੈ। ਪ੍ਰੋਸੈਸਰ ਦੇ ਲਈ ਡਿਵਾਈਸ 'ਚ 2.36GHz Kirin 659 ਆਕਟਾ-ਕੋਰ 'ਤੇ ਚੱਲਦਾ ਹੈ। ਡਿਵਾਈਸ 'ਚ 4 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਆਪਰੇਟਿੰਗ ਸਿਸਟਮ ਦੇ ਲਈ ਐਂਡਰਾਈਡ 7.0 ਨੂਗਟ EMUI 5.1 'ਤੇ ਕੰਮ ਕਰਦਾ ਹੈ।
ਕੈਮਰੇ ਦੇ ਲਈ ਫੋਨ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਫ੍ਰੰਟ ਦੇ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਸਟੋਰੇਜ ਦੇ ਲਈ 3,340mAh ਦੀ ਬੈਟਰੀ ਦਿੱਤੀ ਗਈ ਹੈ। ਕੀਮਤ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 3 ਜੀ. ਬੀ. ਰੈਮ/ 32 ਜੀ. ਬੀ. ਇੰਟਰਨਲ ਸਟੋਰੇਜ ਦੀ ਕੀਮਤ 12,999 ਰੁਪਏ ਅਤੇ 4 ਜੀ. ਬੀ. ਰੈਮ/64 ਜੀ. ਬੀ. ਇੰਟਰਨਲ ਸਟੋਰੇਜ ਵਾਲੇ ਡਿਵਾਈਸ ਦੀ ਕੀਮਤ 15,999 ਰੁਪਏ ਦਿੱਤੀ ਗਈ ਹੈ।